nabaz-e-punjab.com

ਅਨਮੋਲ ਗਗਨ ਮਾਨ ਦੇ ਦਮਦਾਰ ਭਾਸ਼ਨ ਨੇ ਕੇਰਲਾ ਅਸੈਬਲੀ ਵਿੱਚ ਦਿੱਤਾ ਮਹੱਤਵਪੂਰਨ ਸੁਨੇਹਾ

ਭਾਰਤ ਦੀ ਆਜ਼ਾਦੀ ‘ਚ ਅੋਰਤਾਂ ਦਾ ਰਿਹਾ ਵੱਡਮੁਲਾ ਯੋਗਦਾਨ- ਮੈਡਮ ਅਨਮੋਲ ਗਗਨ ਮਾਨ

ਕੇਰਲਾ ਵਿਖੇ ਪਹਿਲੀ ਰਾਸਟਰੀ ਮਹਿਲਾ ਵਿਧਾਇਕ ਕਾਨਫਰੰਸ 2022 ਵਿਚ ਕੀਤਾ ਸਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ/ਖਰੜ,29 ਮਈ (ਪੱਤਰ ਪ੍ਰੇਰਕ):
ਕੇਰਲ ਵਿਧਾਨ ਸਭਾ ਵਿਖੇ ਅੋਰਤਾ ਨਾਲ ਸੰਬੰਧਤ ਮਸਲੇ ਵਿਚਾਰਨ ਲਈ ਇਕ ਰਾਸ਼ਟਰੀ ਮਹਿਲਾ ਵਿਧਾਇਕ ਤਿੰਨ ਰੋਜਾ ਕਾਨਫਰੰਸ 2022 ਦਾ ਆਯੋਜਨ ਕੀਤਾ ਗਿਆ।ਜਿਸਦਾ ਉਦਘਾਟਨ ਦੇਸ ਦੇ ਮਾਨਯੋਗ ਰਾਸਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕੀਤਾ।ਜਿਸ ਵਿਚ ਵੱਖ- ਵੱਖ ਰਾਜਾਂ ਤੋਂ ਐਮ.ਪੀ, ਐਮ.ਐਲ.ਏ, ਮੰਤਰੀ ਸਹਿਤ ਚੋਟੀ ਦੀਆਂ ਕਰੀਬ 1500 ਮਹਿਲਾ ਸਿਆਸਤਦਾਨਾਂ ਤੇ ਬੁਧੀਜੀਵੀਆਂ ਨੇ ਵਿਸ਼ੇਸ ਸ਼ਿਰਕਤ ਕੀਤੀ।
ਔਰਤਾਂ ਨਾਲ ਸਬੰਧਤ ਮਸਲੇ ਵਿਚਾਰਨ ਲਈ ਕਾਨਫ਼ਰੰਸ ਨੂੰ ਚਾਰ ਸੈਸ਼ਨਾਂ ਵਿੱਚ ਵੰਡਿਆ ਗਿਆ ਸੀ ਤੇ ਹਰ ਇੱਕ ਸੈਸ਼ਨ ਵਿੱਚ ਚਾਰ ਵਿਸ਼ੇਸ਼ ਸਪੀਕਰ ਨੂੰ ਆਪਣਾ ਪਰਚਾ ਪੜ੍ਹਨ ਅਤੇ ਕਾਨਫ਼ਰੰਸ ਨੂੰ ਸੰਬੋਧਨ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲੇ ਦਿਨ ਦੇ ਦੂਜੇ ਸੈਸ਼ਨ ਜਿਸ ਦਾ ਵਿਸ਼ਾ ਔਰਤਾਂ ਦਾ ਆਜ਼ਾਦੀ ਦੇ ਸੰਗਰਾਮ ਵਿੱਚ ਯੋਗਦਾਨ ਸੀ, ਉਸ ਸੈਸ਼ਨ ਵਿਚ ਖਰੜ ਦੀ ਐਮਐਲਏ ਮੈਡਮ ਅਨਮੋਲ ਗਗਨ ਮਾਨ ਨੂੰ ਆਪਣਾ ਪਰਚਾ ਪੜ੍ਹਨ ਅਤੇ ਸਭਾ ਨੂੰ ਸੰਬੋਧਨ ਕਰਨ ਦਾ ਵਿਸ਼ੇਸ਼ ਮੌਕਾ ਮਿਿਲਆ।ਜਿਸ ਤੇ ਬੋਲਦਿਆਂ ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਔਰਤਾਂ ਦਾ ਭਾਰਤ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਰਾਣੀ ਝਾਂਸੀ ਤੋਂ ਲੈ ਕੇ ਪੰਜਾਬ ਦੇ ਸੰਗਰੂਰ ਦੀ ਮਹਾਨ ਸੁਤੰਤਰਤਾ ਸੈਨਾਨੀ ਗੁਲਾਬ ਕੌਰ ਦਾ ਆਜ਼ਾਦੀ ਦੀ ਲੜਾਈ ਵਿਚ ਵਡਮੁੱਲੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਜ਼ਮੀਂ ਉੱਤੇ ਨਾ ਕੇਵਲ ਵੀਰਾਂ ਦੀ ਸਗੋਂ ਬਹਾਦਰ ਬੀਬੀਆਂ ਦੀ ਵੀ ਇੱਕ ਮਹਾਨ ਰਵਾਇਤ ਰਹੀ ਹੈ।ਉਨਾਂ ਕਿਹਾ ਕਿ ਇਨਸਾਨ ਦਾ ਜਨਮ ਔਰਤ ਦੀ ਕੁੱਖੋਂ ਹੁੰਦਾ ਹੈ, ਔਰਤ ਕਦੇ ਵੀ ਕਮਜ਼ੋਰ ਨਹੀਂ ਹੋ ਸਕਦੀ।ਸਹੀਦ ਭਗਤ ਸਿੰਘ ਵਰਗੇ ਮਹਾਨ ਯੋਧੇ ਅੋਰਤਾਂ ਦੀ ਕੁਖੋਂ ਹੀ ਜਨਮੇ ਹਨ।
ਮੈਡਮ ਮਾਨ ਨੇ ਔਰਤਾਂ ਦੇ ਅਜੋਕੇ ਸਮਾਜਿਕ ਹਾਲਾਤਾਂ ਉੱਤੇ ਬੋਲਦਿਆਂ ਆਪਣੇ ਸਾਥੀ ਮਹਿਲਾ ਵਿਧਾਇਕਾਂ ਨੂੰ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਆਪਾਂ ਨੂੰ ਰਾਜ ਜਾਂ ਦੇਸ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਸ ਪੁਰਸ਼ ਪ੍ਰਧਾਨ ਦੂਨੀਆਂ ਵਿਚ ਆਪਾਂ ਨੂੰ ਰਬੜ ਦੀ ਮੋਹਰ ਦੀ ਤਰਾਂ ਕੰਮ ਨਹੀ ਕਰਨਾ ਚਾਹੀਦਾ।ਬਲਕਿ ਹਰ ਇਕ ਫੈਸਲਾ ਆਪਣੀ ਖੁਦ ਦੀ ਦ੍ਰਿੜਤਾ, ਦਲੇਰੀ,ਸੋਚ ਅਤੇ ਸਮਝ ਨਾਲ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਔਰਤਾਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਅੋਰਤਾਂ ਨੂੰ ਸਮਾਜ ਸੇਵੀ ਕੰਮਾਂ ਤੇ ਰਾਜਨੀਤੀ ਵਿੱਚ ਅਗਾਂਹਵਧੂ ਰੋਲ ਅਦਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਔਰਤ ’ਤੇ ਸਮਾਜ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ।ਆਓ ਵਿਕਾਸ ਮੁਲਕਾਂ ਦੀ ਤਰਜ਼ ਤੇ ਔਰਤਾਂ ਨੂੰ ਤਰੱਕੀ ਕਰਨ ਲਈ ਸਮਾਨਤਾ ਦੇ ਸਾਧਨ ਪ੍ਰਦਾਨ ਕਰੀਏ ਜੇ ਇਹ ਸੰਭਵ ਹੋ ਸਕੇ ਤਾਂ ਭਾਰਤ ਨੂੰ ਸਹੀ ਮਾਅਨਿਆਂ ਵਿੱਚ ਸੁਪਰ ਪਾਵਰ ਬਣ ਤੂੰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ।ਭਾਸਣ ਦੇ ਖਤਮ ਹੁੰਦੇ ਹੀ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਪੂਰੇ ਹਾਲ ਵਿਚ ਸੁਣਾਈ ਦਿੱਤੀ।ਕਾਨਫਰੰਸ ਦੌਰਾਨ ਦਿੱਤਾ ਸਕਾਰਾਤਮਕ ਸੁਨੇਹਾ ਪੂਰੇ ਭਾਰਤ ਵਿਚ ਗਿਆ।

Load More Related Articles

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…