ਡੇਰਾ ਗੁਸਾਈਆਣਾ ਵਿੱਚ ਬ੍ਰਹਮਲੀਨ ਮਹੰਤ ਸ੍ਰੀ ਸ਼ਾਮ ਗਿਰ ਜੀ ਦੀ ਬਰਸੀ ਮਨਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਨਵੰਬਰ:
ਸਥਾਨਕ ਸ਼ਹਿਰ ਦੇ ਡੇਰਾ ਬਾਬਾ ਗੁਸਾਈਆਣਾ ਵਿੱਚ ਡੇਰੇ ਦੇ ਮਹੰਤ ਧੰਨਰਾਜ ਜੀ ਦੀ ਅਗਵਾਈ ਵਿੱਚ ਬ੍ਰਹਮਲੀਣ ਮਹੰਤ ਸ੍ਰੀ ਸ਼ਾਮ ਗਿਰ ਜੀ ਦੀ ਸਲਾਨਾ ਬਰਸੀ ਬੜੇ ਸ਼ਰਧਾ ਭਾਵ ਨਾਲ ਮਨਾਈ ਗਈ। ਇਸ ਉਪਲਕਸ਼ ਵਿੱਚ ਬੀਤੇ ਦਿਨ ਸ਼੍ਰੀ ਰਾਮਾਇਣ ਜੀ ਦਏ ਪਾਠ ਰਾਖੇ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ’ਤੇ ਸ਼ਿਵਾ ਨੰਦ ਜੀ ਵਲੋ ਰਾਮ ਕਥਾ ਸੁਣਾਈ ਗਈ। ਗਾਇਕ ਉਮਿੰਦਰ ਓਮਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਮਹੰਤ ਰਾਮਪੁਰੀ ਸਹੋਲੀ ਵਾਲੇ, ਬਾਬਾ ਸੈਰਵੀਂ ਗਿਰੀ, ਬਾਬਾ ਬਲਵਿੰਦਰ ਗਿਰ, ਮਹੰਤ ਭਾਨ ਗਿਰ, ਮਹੰਤ ਰਾਮ ਨਰਾਇਣ ਗਿਰ, ਮਹੰਤ ਅਨੁਪਾ ਨੰਦ ਗਿਰ, ਮਹੰਤ ਅੰਮ੍ਰਿਤਾ ਪੁਰੀ, ਮਹੰਤ ਧਰੁਵ ਗਿਰੀ ਚਨਾਲੋਂ ਵਾਲੇ, ਬਹਾਦਰ ਸਿੰਘ ਓਕੇ, ਸ਼ਹਿਰੀ ਕਾਂਗਰਸ ਪ੍ਰਧਾਨ ਨੰਦੀਪਾਲ ਬਾਂਸਲ, ਪ੍ਰੇਮ ਸਿੰਘ ਓਕੇ ਸਿਲਾਈ ਮਸ਼ੀਨ ਵਾਲੇ, ਵਰਿੰਦਰ ਵਿੱਕੀ, ਰਮਾਂਕਾਤ ਕਾਲੀਆਂ, ਰੋਮੀ ਕੁਰਾਲੀ, ਤਰਿੰਦਰ ਤਾਰਾ ਆਦਿ ਵੱਲੋਂ ਆਪਣੀ ਭਰਵੀਂ ਹਾਜ਼ਰੀ ਲਗਵਾਈ ਗਈ ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…