ਵਾਰਡ ਨੰਬਰ-40 ਤੋਂ ਆਜ਼ਾਦ ਉਮੀਦਵਾਰ ਮੇਜਰ ਸਿੰਘ ਦੀ ਚੋਣ ਮੁਹਿੰਮ ਭਖਾਉਣ ਦਾ ਐਲਾਨ

ਮੁਹਾਲੀ ਦੇ ਸੈਕਟਰ-76 ਤੋਂ 80 ਦੇ ਸਰਬਪੱਖੀ ਵਿਕਾਸ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਇੱਥੋਂ ਦੇ ਰੈਜ਼ੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦਾ ਜਨਰਲ ਇਜਲਾਸ ਪ੍ਰਧਾਨ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਵਾਰਡ ਨੰਬਰ-40 ਤੋਂ ਆਜ਼ਾਦ ਉਮੀਦਵਾਰ ਮੇਜਰ ਸਿੰਘ (ਜੋ ਕਮੇਟੀ ਦੇ ਮੁੱਖ ਸਲਾਹਕਾਰ ਅਤੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਡਿਵੈਲਪਮੈਂਟ ਵੈਲਫੇਅਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਨ) ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ।
ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਫੌਤ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਗਮਾਡਾ ਵੱਲੋਂ ਪਾਣੀ ਦੇ ਬਿੱਲਾਂ ਦੀ 1 ਸਤੰਬਰ 2017 ਤੋਂ 31 ਦਸੰਬਰ 2020 ਤੱਕ ਦੀ ਕੀਤੀ ਗਈ 5:5 ਗੁਣਾ ਵਾਧੂ ਵਸੂਲੀ ਰਕਮ ਤੁਰੰਤ ਵਾਪਸ ਕਰਨ, ਬਿਜਲੀ ਦੇ ਬਿੱਲਾਂ ਵਿੱਚ ਵਾਧਾ ਵਾਪਸ ਲੈਣ, ਸੈਕਟਰ-78 ਅਤੇ ਸੈਕਟਰ-79 ਵਿੱਚ ਕਮਿਊਨਿਟੀ ਹੈਲਥ ਸੈਂਟਰ ਦੀ ਉਸਾਰੀ ਕਰਨ, ਵੱਖਰਾ ਫਾਇਰ ਸਟੇਸ਼ਨ, ਸੈਕਟਰ-77 ਵਿੱਚ ਵਾਟਰ ਵਰਕਸ ਦੀ ਉਸਾਰੀ ਸ਼ੁਰੂ ਕਰਨ, ਸੜਕਾਂ ਦੀ ਮੁਰੰਮਤ, ਕਰਵ ਚੈਨਲ ਨਵਿਆਉਣ, ਪਾਰਕਾਂ ਵਿੱਚ ਸਟਰੀਟ ਤੇ ਫੁੱਟ ਲਾਈਟਾਂ ਅਤੇ ਬੱਚਿਆਂ ਦੇ ਖੇਡਣ ਲਈ ਝੂਲੇ ਠੀਕ ਕਰਨ, ਪਾਰਕਾਂ ਵਿੱਚ ਓਪਨ ਏਅਰ ਜਿਮ ਲਗਾਉਣ, ਵੱਡੇ ਪਾਰਕ ਦੀ ਰੇਲਿੰਗ ਸਟੋਨ ਦੀਵਾਰ ਬਣਾਉਣ ਸਮੇਤ ਪੱਕੇ ਟਰੈਕ ਦੇ ਨਾਲ ਕੱਚਾ ਟਰੈਕ ਬਣਾਉਣ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਜਨਰਲ ਸਕੱਤਰ ਇੰਦਰਜੀਤ ਸਿੰਘ, ਮੇਜਰ ਸਿੰਘ, ਰਮਨੀਕ ਸਿੰਘ, ਐਮਪੀ ਸਿੰਘ ਪ੍ਰਧਾਨ ਸੈਕਟਰ-79, ਟਰੇਡ ਯੂਨੀਅਨ ਆਗੂ ਸੱਜਣ ਸਿੰਘ ਬੈਂਸ, ਸਤਨਾਮ ਸਿੰਘ ਭਿੰਡਰ, ਸੁਰਿੰਦਰ ਸਿੰਘ ਕੰਗ, ਦਰਸ਼ਨ ਸਿੰਘ, ਗੁਰਨਾਮ ਸਿੰਘ, ਹਾਕਮ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਭੁਪਿੰਦਰ ਮਟੋਰੀਆ, ਰਜਿੰਦਰ ਕਾਲੀਆ, ਰਮਿੰਦਰ ਸਿੰਘ, ਮਹਿੰਦਰ ਸਿੰਘ ਮਾਵੀ, ਅਮਰ ਸਿੰਘ ਅਨੇਜਾ, ਸਤਪਾਲ ਸਿੰਘ, ਸੰਨੀ ਨਾਗਪਾਲ, ਪਲਵਿੰਦਰਜੀਤ ਕੌਰ, ਰਾਜਪਾਲ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…