Share on Facebook Share on Twitter Share on Google+ Share on Pinterest Share on Linkedin ਖਰੜ ਤੋਂ ਕਾਂਗਰਸੀ ਉਮੀਦਵਾਰ ਦੇ ਐਲਾਨ ਤੋਂ ਬਾਅਦ ਕਾਂਗਰਸ ਦੋ ਧੜਿਆਂ ਵਿਚ ਵੰਡੀ ਲੱਡੂ ਵੰਡਣ ਮੌਕੇ ਦਿੱਗਜ ਕਾਂਗਰਸੀ ਰਹੇ ਗਾਇਬ ਕੁਰਾਲੀ, 24 ਦਸੰਬਰ, (ਰਜਨੀਕਾਂਤ ਗਰੋਵਰ): ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਜਗਮੋਹਨ ਸਿੰਘ ਕੰਗ ਨੂੰ ਟਿਕਟ ਦੇਣ ਤੋਂ ਬਾਅਦ ਕਾਂਗਰਸੀ ਵਰਕਰ ਦੋ ਧੜਿਆਂ ਵਿੱਚ ਵੰਡੇ ਗਏ ਹਨ। ਜਿਸ ਕਾਰਨ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ। ਪ੍ਰਦੇਸ਼ ਕਮੇਟੀ ਦੇ ਸਕੱਤਰ ਰਾਕੇਸ਼ ਕਾਲੀਆ ਦੀ ਦੇਖ-ਰੇਖ ਅਤੇ ਸ਼ਹਿਰੀ ਕਾਂਗਰਸ ਪ੍ਰਧਾਨ ਨੰਦੀਪਾਲ ਬੰਸਲ, ਬਹਾਦਰ ਸਿੰਘ ਓ.ਕੇ, ਹੈਪੀ ਧੀਮਾਨ ਤੇ ਜਸਵਿੰਦਰ ਸਿੰਘ ਮੰਡ ਦੀ ਅਗਵਾਈ ਹੇਠ ਕੁਰਾਲੀ ਸਬਜ਼ੀ ਮੰਡੀ ਚੌਕ ਵਿੱਚ ਕਾਂਗਰਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਲੱਡੂਆਂ ਨਾਲ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਤੇ ਢੋਲ ਦੀ ਥਾਪ ਤੇ ਖੁਸ਼ੀ ਮਨਾਈ। ਇਸ ਦੌਰਾਨ ਸ਼ਹਿਰ ਦੇ ਕਈ ਸੀਨੀਅਰ ਕਾਂਗਰਸ ਆਗੂ ਗਾਇਬ ਰਹੇ। ਜਿਨ੍ਹਾਂ ਵਿੱਚ ਪ੍ਰਮੁੱਖ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸਾਬਕਾ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਨੇਤਰ ਮੁਨੀ ਗੌਤਮ, ਕੌਂਸਲਰ ਸ਼ਿਵ ਵਰਮਾ, ਕਮਲਜੀਤ ਚਾਵਲਾ, ਪ੍ਰਬੋਧ ਜੋਸ਼ੀ, ਲੱਕੀ ਕਲਸੀ ਤੇ ਰਾਣਾ ਰਾਜੇਸ਼ ਰਾਠੌਰ ਦੇ ਨਾਮ ਖਾਸ ਜ਼ਿਕਰਯੋਗ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਜ਼ੈਲਜ਼ਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਉਹ ਸ਼ਹਿਰ ’ਚੋਂ ਬਾਹਰ ਸਨ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਸਮਰਥਕਾਂ ਨਾਲ ਸਲਾਹ ਮਸਵਰਾ ਕਰਕੇ ਅਗਲੀ ਰਣਨੀਤੀ ਤੈਅ ਕਰਨਗੇ। ਇੰਝ ਹੀ ਸ਼ਿਵ ਵਰਮਾ ਨੇ ਕਿਹਾ ਕਿ ਉਕਤ ਸਮਾਰੋਹ ਵਿੱਚ ਵਿਧਾਇਕ ਜਗਮੋਹਨ ਕੰਗ ਅਤੇ ਸ਼ਹਿਰੀ ਕਾਂਗਰਸ ਵੱਲੋਂ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਮਿਲਿਆ ਹੈ। ਜਿਸ ਕਾਰਨ ਉਹ ਉਥੇ ਨਹੀਂ ਗਏ। ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਉਹ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨ ਉਪਰੰਤ ਤੈਅ ਕਰਨਗੇ ਕਿਉਂਕਿ ਸ੍ਰੀ ਕੰਗ ਵੱਲੋਂ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਰਵਿੰਦਰ ਸਿੰਘ ਬਿੱਲਾ, ਸੁਖਜਿੰਦਰ ਸਿੰਘ ਸੋਢੀ, ਗੁਲਜ਼ਾਰ ਸਿੰਘ, ਅਮਰ ਸਿੰਘ ਬੰਗੜ, ਕਮਲੇਸ਼ ਚੁੱਘ, ਪਰਮਜੀਤ ਕੌਰ, ਚਰਨਜੀਤ ਭੱਟੀ, ਹਰਮੇਸ਼ ਸਿੰਘ ਭਾਗੋਵਾਲ, ਜਸਵਿੰਦਰ ਕੌਰ, ਭੁਪਿੰਦਰ ਕੌਰ, ਪਰਮਾਤਮਾ ਸਿੰਘ ਕੈਂਥ, ਬਲਵਿੰਦਰ ਸਿੰਘ, ਲਾਭ ਕੌਰ, ਰਛਪਾਲ ਸ਼ਰਮਾ, ਹਰਿੰਦਰ ਧੀਮਾਨ ਸਮੇਤ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ