nabaz-e-punjab.com

ਜਨ ਸੰਖਿਆ ਦਿਵਸ ਮੌਕੇ ਨਸ਼ਿਆਂ ਵਿਰੁੱਧ ਸੈਮੀਨਾਰ ਆਯੋਜਿਤ ਕਰਨ ਦਾ ਐਲਾਨ

ਪੰਜਾਬੀ ਮਾਂ ਬੋਲੀ ਦੀ ਤਰਸਯੋਗ ਹੋ ਰਹੀ ਹਾਲਤ ਤੇ ਹੋਰ ਚਲੰਤ ਮਸਲਿਆਂ ’ਤੇ ਕੀਤੀ ਜਾਵੇਗੀ ਵਿਚਾਰ ਚਰਚਾ: ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ
11 ਜੁਲਾਈ ਦਿਨ ਮੰਗਲਵਾਰ, ਜਨ ਸੰਖਿਆ ਦਿਵਸ ਮੌਕੇ ਨਸ਼ਿਆਂ ਵਿਰੁੱਧ ਅਤੇ ਛੋਟਾ ਪਰਿਵਾਰ ਸੁਖੀ ਪਰਿਵਾਰ ਵਿਸ਼ੇ ਤੇ ਸੈਮੀਨਾਰ, ਫੈਮਲੀ ਪਲੈਨਿੰਗ ਐਸੋਸ਼ੀਏਸ਼ਨ ਭਵਨ ਫੇਜ਼ 3ਏ ਵਿਖੇ ਸਵੇਰੇ10 ਵਜੇ ਕਰਵਾਇਆ ਜਾ ਰਿਹਾ ਹੈ । ਇਸ ਸੰਬੰਧੀ ਇੱਕ ਮੀਟਿੰਗ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਫੈਮਲੀ ਪਲੈਨਿੰਗ ਐਸੋਸ਼ੀਏਸ਼ਨ, ਕੰਜ਼ਿਉਮਰ ਪ੍ਰੋਟੇਕਸ਼ਨ ਫੋਰਮ ਅਤੇ ਰੈੱਡ ਕਰਾਸ ਮੋਹਾਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਵਿੱਚ ਵੱਖ ਵੱਖ ਵਰਗਾਂ ਦੇ ਬੁੱਧੀ ਜੀਵੀ ਅਤੇ ਮਾਹਿਰ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਹਿੱਤ ਅਤੇ ਵੱਧ ਰਹੀ ਜਨਸੰਖਿਆ ਤੇ ਕਾਬੂ ਪਾਉਣ ਲਈ ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਪਹੁੰਚ ਰਹੇ ਹਨ।
ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਆਪਣੇ ਵਿੱਛੜੇ ਰੰਗਲੇ ਸੱਜਣ ਰਘਬੀਰ ਸਿੰਘ ਤੋਕੀ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਵੱਲੋਂ ਮਾਂ ਬੋਲੀ ਪੰਜਾਬੀ ਦੀ ਵਿਰੋਧੀ ਲਾਬੀ ਨੂੰ ਸਖਤ ਸ਼ਬਦਾਂ ਵਿੱਚ ਬਾਜ ਆਉਣ ਦੀ ਤਾੜਨਾਂ ਕਰਦੇ ਹੋਏ ਪੰਜਾਬੀ ਹਿਤੈਸ਼ੀਆਂ ਨੂੰ ਖੁੱਲ ਕੇ ਅਗੇ ਆਉਣ ਲਈ ਪ੍ਰੇਰਿਆ ਗਿਆ। ਮਾਣਯੋਗ ਇੰਜ਼ ਪੀ ਐਸ ਵਿਰਦੀ (ਕੰਜ਼ਿਉਮਰ ਪ੍ਰੋਟੇਕਸ਼ਨ ਫੋਰਮ) ਨੇ ਸਰਕਾਰਾਂ ਅਤੇ ਲੋਕਾਂ ਦੀ ਪੰਜਾਬੀ ਪ੍ਰਤੀ ਬੇਗਾਨਗੀ ਤੇ ਦੁੱਖ ਪ੍ਰਗਟ ਕੀਤਾ ਗਿਆ। ਡਾ ਹਰਿੰਦਰ ਪਾਲ ਸਿੰਘ (ਫੈਮਲੀ ਪਲੈਨਿੰਗ ਐਸੋਸ਼ੀਏਸ਼ਨ) ਨੇ ਵੱਧ ਰਹੀ ਅਬਾਦੀ ਪ੍ਰਤੀ ਚਿੰਤਾ ਪ੍ਰਗਟਾਈ। ਸ੍ਰੀ ਹਰਪਾਲ ਸਿੰਘ ( ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੇਜ਼ 11) ਨੇ ਵੱਧ ਰਹੇ ਸਿਗਰੇਟ ਬੀੜੀ ਦੇ ਰੁਝਾਨ ਨੂੰ ਠਲ ਪਾਉਣ ਲਈ ਚਾਰਾਜੋਈ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੇ ਨਾਲ ਨਾਲ ਆਮ ਨਾਗਰਿਕ ਨੂੰ ਵੀ ਇਨਾਂ ਕੁਰੀਤੀਆਂ ਦੇ ਖਿਲਾਫ ਨਿੱਤਰਣਾ ਚਾਹੀਦਾ ਹੈ।
ਸ੍ਰੀ ਨਿਰਮਲ ਸਿੰਘ ਬਲਿੰਗ (ਪੀਪਲਜ ਵੈਲਫੇਅਰ ਅਸੋਸੀਏਸ਼ਨ ਸੈਕ 71) ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦਾ ਪੰਜਾਬੀ ਪ੍ਰਤੀ ਰਵੱਈਆ ਅਤਿ ਨਿੰਦਣ ਯੋਗ ਹੈ। ਉਨਾਂ ਕਿਹਾ ਕਿ ਮਹਿਸੂਸ ਹੁੰਦਾ ਹੈ ਕਿ ਕਿਸੇ ਸੋਚੀ ਸਮਝੀ ਸਾਜਿਸ਼ ਅਧੀਨ ਸਕੂਲਾਂ ਨੂੰ ਪੰਜਾਬੀ ਵਿਰੋਧੀ ਰੁੱਖ ਅਖਤਿਆਰ ਕਰਨ ਲਈ ਥਾਪੜਾ ਦਿਤਾ ਜਾਂਦਾ ਹੈ, ਅਜਿਹੇ ਸਕੂਲਾਂ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪੀ ਪੀ ਐਸ ਬਜਾਜ (ਸੀਨੀਅਰ ਮੀਤ ਪ੍ਰਧਾਨ ਸੋਸ਼ਲ ਵੈਲਫੈਅਰ ਫੇਜ਼2) ਨੇ ਕਿਹਾ ਕਿ ਬਾਕੀ ਸੂਬਿਆਂ ਵਿੱਚ ਲੋਕ ਆਪਣੀ ਮਾਂ ਬੋਲੀ ਦੀ ਬਹੁਤ ਕਦਰ ਕਰਦੇ ਹਨ, ਉਨਾਂ ਕਿਹਾ ਕਿ ਉਨਾਂ ਸੂਬਿਆਂ ਵਿੱਚ ਮਾਂ ਬੋਲੀ ਵਾਲੇ ਅਖਬਾਰ ਹੀ ਪੜੇ੍ਹ ਜਾਂਦੇ ਹਨ। ਉਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੀਆਂ ਦੁਕਾਨਾਂ ਦੇ ਸਾਈਨ ਬੋਰਡਾਂ ਉਪਰ ਪੰਜਾਬੀ ਵੀ ਲਿਖਾਈ ਜਾਵੇ।
ਸ੍ਰੀ ਜਗਤਾਰ ਸਿੰਘ ਬਾਰੀਆ (ਫੇਜ਼ 4) ਨੇ ਤੰਬਾਕੂ ਦੀ ਵਰਤੋ ਤੇ ਪੂਰਨ ਤੋਰ ਤੇ ਪਾਬੰਦੀ ਲਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਨਸ਼ੇ ਦੀਆਂ (ਜਰਦਾ, ਬੀੜੀ, ਸਿਗਰੇਟ, ਨਜ਼ਾਇਜ ਸ਼ਰਾਬ) ਦੀਆਂ ਦੁਕਾਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸ ਸੁਖਦੇਵ ਸਿੰਘ ਵਾਲੀਆ ਪ੍ਰਧਾਨ ਵੈਲਫੇਅਰ ਅਸੋਸੀਏਸ਼ਨ ਫੇਜ਼ 11 ਨੇ ਮੁਹਾਲੀ ਰੇਲਵੇ ਸ਼ਟੇਸ਼ਨ ਦੀ ਗੱਲ ਕਰਦੇ ਹੋਏ ਕਿਹਾ ਕਿ ਸਟੇਸ਼ਨ ਉਪਰ ਥਾਂ-ਥਾਂ ਟੋਏ ਪਏ ਹੋਏ ਹਨ। ਫੇਜ਼ 11 ਤੋਂ ਸਟੇਸ਼ਨ ਤੱਕ ਸਟਰੀਟ ਲਾਈਟ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਰਾਤ ਨੂੰ ਆਉਣ ਜਾਣ ਵਾਲੀਆਂ ਸਵਾਰੀਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਥਰੀ ਵਹੀਲਰਾਂ ਦੁਆਰਾ ਵੀ ਸਵਾਰੀਆਂ ਦੀ ਕਾਫੀ ਜਿਆਦਾ ਆਰਥਿਕ ਲੁੱਟ ਖਸੁੱਟ ਕੀਤੀ ਜਾਂਦੀ ਹੈ। ਅੰਤ ਵਿੱਚ ਸ੍ਰੀ ਸਤਵੀਰ ਸਿੰਘ ਧਨੋਆ ਨੇ ਵੱਧ ਰਹੇ ਨਸ਼ਿਆਂ ਦੇ ਰੁਝਾਂਨਾ ਤੇ ਚਿੰਤਾ ਜਾਹਿਰ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨੂੰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਅਤੇ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਕੰਮਾਂ ਵੱਲ ਲਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਨੋਜਵਾਨ ਨਸ਼ਿਆਂ ਤੋਂ ਬਚ ਸਕੇ।
ਨਸ਼ਿਆਂ ਵਿਰੁੱਧ ਸਖਤ ਕਾਨੂੰਨ ਅਤੇ ਉਨ੍ਹਾਂ ਦੀ ਪਾਲਣਾ ਲਾਜਮੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਸਰਕਾਰ ਅਤੇ ਸਵੈ ਸੇਵੀ ਸੰਸਥਾਵਾਂ ਲਈ ਇਹ ਬਹੁਤ ਜਰੂਰੀ ਹੈ ਕਿ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਬਜੀਆਂ ਵਿੱਚ ਟੀਕਿਆਂ ਦਾ ਜਹਿਰ ਭਰ ਕੇ ਵਪਾਰੀ ਵੱਧ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਸ ਵੱਲ ਵੀ ਜਾਗਰੂਕਤਾ ਦੀ ਸਖਤ ਲੋੜ ਹੈ। ਇਸ ਲਈ ਇਹ ਜ਼ਰੁਰੀ ਹੈ ਇਸ ਧੰਦੇ ਵਿੱਚ ਕੰਮ ਕਰਨ ਵਾਲੀ ਲੇਬਰ ਅਤੇ ਵਪਾਰੀਆਂ ਨੂੰ ਇਸ ਦੇ ਨੁਕਸਾਨ ਦੱਸੇ ਜਾਣ ਅਤੇ ਟੀਕਿਆਂ ਦੀ ਵਰਤੋਂ ਦੇ ਪਾਬੰਦੀ ਲਈ ਸਖਤ ਤਾਕੀਦ ਕੀਤੀ ਜਾਵੇ। ਇਹ ਵੀ ਨਸ਼ੇ ਦਾ ਇੱਕ ਭਿਆਨਕ ਰੂਪ ਹੈ। ਇਨ੍ਹਾਂ ਜ਼ਹਿਰੀਲੇ ਫਲਾਂ ਅਤੇ ਸਬਜੀਆਂ ਰਾਹੀਂ ਮਨੁੱਖੀ ਸਰੀਰ ਭਿਆਨਕ ਨਸ਼ੇ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ ਅਤੇ ਇਸ ਤੋਂ ਖਹਿੜਾ ਛੁਡਾਉਣਾ ਨਾਮੁਮਕਿਨ ਜਿਹਾ ਹੋ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇੱ ਵਿੱਚ ਪੰਜਾਬੀ ਮਾਂ ਬੋਲੀ ਦਾ ਪੰਜਾਬੀਆਂ ਵੱਲੋਂ ਹੀ ਕੀਤਾ ਜਾ ਰਿਹਾ ਘਾਣ, ਗਹਿਰੀ ਚਿੰਤਾ ਦਾ ਵਿਸ਼ਾ ਹੈ। ਇਸ ਤੇ ਕਈ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਕਿਸੇ ਵੀ ਸੂਬੇ ਦਾ ਪੜ੍ਹਿਆ ਲਿਖਿਆ ਵਰਗ ਉੱਥੋਂ ਦੀ ਸੱਭਿਅਤਾ, ਬੋਲੀ ਅਤੇ ਵਿਲੱਖਣਤਾ ਦਾ ਪਹਿਰੇਦਾਰ ਹੁੰਦਾ ਹੈ ਸੋ ਸਾਡੇ ਪੜ੍ਹੇ ਲਿਖੇ ਵਰਗ ਨੂੰ ਇਸ ਲਈ ਅੱਗੇ ਆਉਣਾ ਪਵੇਗਾ। ਅੰਤ ਵਿੱਚ ਸ੍ਰੀ ਧਨੋਆ ਨੇ ਸਾਰੇ ਆਏ ਹੋਏ ਸੱਜਣ ਬੇਲੀਆਂ ਦਾ ਧੰਨਵਾਦ ਕੀਤਾ ਅਤੇ ਉਲੀਕੇ ਗਏ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਬੇਨਤੀ ਕੀਤੀ।
ਇਸ ਮੌਕੇ ਤੇ ਜਸਰਾਜ ਸਿੰਘ ਸੋਨੂੰ (ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੇਜ਼ 11), ਹਰਦੀਪ ਸਿੰਘ ਰੁਪਾਲਹੇੜੀ, ਜੈ ਸਿੰਘ ਸੈਭੀ ਅਤੇ ਰਜਿੰਦਰ ਸਿੰਘ ਵੈੱਲਫੇਅਰ ਸੁਸਾਇਟੀ ਫੇਜ਼ 5, ਬਚਨ ਸਿੰਘ ਬੋਪਾਰਾਏ, ਜਸਵੰਤ ਸਿੰਘ ਸੋਹਲ, ਜਗਜੀਤ ਸਿੰਘ, ਕੁਲਦੀਪ ਸਿੰਘ ਹੈਪੀ, ਗੁਰਮੇਲ ਸਿੰਘ, ਰੇਸ਼ਮ ਸਿੰਘ (ਯੂ ਐਨ ਓ) ਅਮਰਜੀਤ ਸਿੰਘ ਪਰਮਾਰ, ਵਰਿੰਦਰ ਪਾਲ ਸਿੰਘ, ਰਵਿੰਦਰ ਕੁਮਾਰ ਰਾਣਾ, ਪਰਵਿੰਦਰ ਸਿੰਘ ਪੈਰੀ, ਦਿਨੇਸ਼ ਸੈਣੀ, ਗੋਪਾਲ ਦੱਤ, ਗੁਰਦਿਆਲ ਸਿੰਘ, ਬਾਵਾ ਸਿੰਘ, ਰਾਜੂ ਬਹਾਦਰ, ਮਦਨ ਮੱਦੀ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…