Share on Facebook Share on Twitter Share on Google+ Share on Pinterest Share on Linkedin ‘ਯੂਥ ਆਫ਼ ਪੰਜਾਬ’ ਦੀ ਕਾਰਜਕਾਰਨੀ ਦਾ ਐਲਾਨ, ਰਮਾਕਾਂਤ ਕਾਲੀਆ ਬਣੇ ਪ੍ਰਧਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਸਤੰਬਰ: ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ਤੇ ‘ਯੂਥ ਆਫ ਪੰਜਾਬ’ ਦੀ ਮੀਟਿੰਗ ਸੂਬਾ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਦੀ ਅਗਵਾਈ ਅਤੇ ਸੂਬਾ ਸਰਪ੍ਰਸਤ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਦੇਖਰੇਖ ਵਿੱਚ ਹੋਈ। ਜਿਸ ਵਿੱਚ ਸੂਬਾ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਦੌਰਾਨ ਰਮਾਕਾਂਤ ਕਾਲੀਆ ਨੂੰ ‘ਯੂਥ ਆਫ਼ ਪੰਜਾਬ’ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਸ੍ਰਪਰਸ਼ਤ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਸੂਬਾ ਪ੍ਰਧਾਨ ਰਮਾਕਾਂਤ ਕਾਲੀਆ ਨੇ ਕਿਹਾ ਕਿ ‘ਯੂਥ ਆਫ ਪੰਜਾਬ’ ਨਿਰੋਲ ਸਮਾਜ ਸੇਵੀ ਕੰਮ ਕਰਨ ਲਈ ਬਣਾਈ ਜਥੇਬੰਦੀ ਹੈ ਜਿਸ ਵੱਲੋਂ ਪਿਛਲੇ ਸਮੇਂ ਦੌਰਾਨ ਖੂਨਦਾਨ ਕੈਂਪ, ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ, ਮੁਫ਼ਤ ਮੈਡੀਕਲ ਕੈਂਪ, ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ, ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਂਟ ਕਰਨ ਦੇ ਨਾਲ ਨਾਲ ਸਮਾਜ ਵਿਚ ਫੈਲੀਆਂ ਕੁਰੀਤੀਆਂ ਖਿਲਾਫ ਸੰਘਰਸ਼ ਵਿੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਕੰਮ ਦੀ ਲੜੀ ਤਹਿਤ ਅਗਲੇ ਹਫਤੇ ਪਿੰਡ ਨਿਹੋਲਕਾ ਵਿਚ ਲੜਕੀਆਂ ਲਈ ਸਿਲਾਈ ਕਦਾਈਂ ਸੈਂਟਰ ਖੋਲਿਆ ਜਾਵੇਗਾ। ਇਸ ਮੌਕੇ ਪਰਮਦੀਪ ਸਿੰਘ ਬੈਦਵਾਣ ਨੇ ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਿਸ ਵਿਚ ਲਖਵੀਰ ਸਿੰਘ ਲੱਕੀ ਕਲਸੀ ਨੂੰ ਜਨਰਲ ਸਕੱਤਰ, ਬੱਬੂ ਚੱਕਲ, ਜੱਗੀ ਧਨੋਆ, ਰਵਿੰਦਰ ਸਿੰਘ ਰਵੀ ਮੀਤ ਪ੍ਰਧਾਨ, ਰਵਿੰਦਰ ਸਿੰਘ ਬੈਦਵਾਣ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਵਿੱਕੀ ਖਜਾਨਚੀ, ਵਿਨੀਤ ਕਾਲੀਆ ਕੌਂਸਲਰ, ਸਰਪੰਚ ਬਲਕਾਰ ਸਿੰਘ ਭੰਗੂ, ਮੁਨੀਸ਼ ਗੌਤਮ, ਜਸਪਾਲ ਸਿੰਘ, ਗੀਤਇੰਦਰ ਸਿੰਘ ਗਿੱਲ, ਰਵਿੰਦਰ ਰਵੀ ਪੈਂਤਪੁਰ ਨੂੰ ਸਕੱਤਰ, ਰਣਜੀਤ ਸਿੰਘ ਕਾਕਾ, ਸੁਖਵਿੰਦਰ ਸਿੰਘ ਸੁਖੀ, ਰਵਿੰਦਰ ਸਿੰਘ ਵਜੀਦਪੁਰ, ਅੰਮ੍ਰਿਤ ਜੌਲੀ ਤੇ ਗੁਰਵਿੰਦਰ ਸਿੰਘ ਮੁੰਧਂੋ ਨੂੰ ਪ੍ਰੈਸ ਸਕੱਤਰ, ਹਰਪ੍ਰੀਤ ਸਿੰਘ ਬੰਟੀ ਸਰਪ੍ਰਸਤ ਚੁਣਿਆ ਗਿਆ। ਇਸ ਮੌਕੇ ਬੱਬੂ ਕੌਸਲ, ਸਤਨਾਮ ਧੀਮਾਨ, ਮੁਨੀਸ਼ ਸ਼ਰਮਾ ਨੋਨੀ, ਦਿਨੇਸ਼ ਗੌਤਮ, ਗੁਰਮੀਤ ਸਿੰਘ ਬਾਬਾ ਨਿਹੋਲਕ, ਹਨੀ ਕਲਸੀ, ਡਾ.ਇਕਬਾਲ ਸਿੰਘ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ