nabaz-e-punajb.com

ਪੀਆਰਟੀਸੀ ਦੇ ਸੇਵਾਮੁਕਤ ਅਤੇ ਮੌਜੂਦਾ ਵਰਕਰਾਂ ਵੱਲੋਂ 11 ਸਤੰਬਰ ਨੂੰ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨ ਦਾ ਐਲਾਨ

ਮਾਰਚ ਨੂੰ ਸਫਲ ਬਣਾਉਣ ਅੱਜ ਪਟਿਆਲਾ ਵਿੱਚ ਕੀਤੀ ਕਨਵੈਨਸ਼ਨ, ਵਰਕਰਾਂ ਦੀ ਲਾਮਬੰਦੀ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 3 ਸਤੰਬਰ:
ਅੱਜ ਇੱਥੇ ਪੀਆਰਟੀਸੀ ਵਰਕਰਜ਼ ਯੂਨੀਅਨ ਏਟਕ ਅਤੇ ਪੀਆਰਟੀਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਵਰਕਰਾਂ ਦੀਆਂ ਮੰਗਾਂ ਸਬੰਧੀ ਮੈਨੇਜਮੈਂਟ ਵੱਲੋਂ ਅਪਣਾਏ ਗਏ ਅੜੀਅਲ ਅਤੇ ਗੈਰ ਕਾਨੂੰਨੀ ਰਵੱਈਏ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪੀਆਰਟੀਸੀ ਦੇ ਪ੍ਰਬੰਧਕਾਂ ਵੱਲੋਂ ਧੱਕੜਸ਼ਾਹੀ, ਪੱਖਪਾਤੀ ਅਤੇ ਵਰਕਰਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ ਕਰਕੇ ਪੀਆਰਟੀਸੀ ਦਾ ਮਾਹੌਲ ਖਰਾਬ ਕਰਨ ਦੇ ਰੋਸ ਵਜੋਂ 11 ਸਤੰਬਰ ਨੂੰ ਮੁੱਖ ਮੰਤਰੀ ਨਿਵਾਸ ਵੱਲ ਮੰਗ ਦੇਣ ਦੇਣ ਲਈ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਤਿਆਰੀ ਕਰਨ ਲਈ ਅੱਜ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ 250 ਤੋਂ ਵੱਧ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਹਿੱਸਾ ਲਿਆ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਏਟਕ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਵਰਕਰਾਂ ਦੀਆਂ ਮੰਗਾਂ ਸਬੰਧੀ ਮੈਮੋਰੰਡਮ ਅਤੇ ਮੰਗ ਪੱਤਰ ਦਿੱਤੇ ਜਾ ਰਹੇ ਹਨ ਪਰ ਮੈਨੇਜਮੈਂਟ ਵਲੋਂ ਵਰਕਰਾਂ ਦੀਆਂ ਕਾਨੂੰਨੀ ਤੌਰ ਤੇ ਵਾਜਬ ਮੰਗਾਂ ਅਤੇ ਵਰਕਰਾਂ ਦੀ ਵੈਲਫੇਅਰ ਲਈ ਰੱਖੀਆਂ ਮੰਗਾਂ ਨੂੰ ਡਿਕਟੇਟਰਾਨਾ ਰਵੱਈਆ ਅਪਣਾਕੇ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ, ਮਿਤੀ 21-06-2018 ਨੂੰ ਦਿੱਤੇ ਮੰਗ ਪੱਤਰ ਵਿੱਚ 37 ਮੰਗਾਂ ਸਬੰਧੀ ਚੇਅਰਮੈਨ ਦੀ ਹਾਜ਼ਰੀ ਵਿੱਚ ਵਿਚਾਰ ਵਟਾਂਦਰਾ ਕਰਕੇ ਇੱਕ ਸਹਿਮਤੀ ਬਣਾ ਲਈ ਗਈ ਸੀ ਪਰ ਮੈਨੇਜਮੈਂਟ ਵਲੋਂ ਲਿਖਤੀ ਰੂਪ ਵਿੱਚ ਦੇਣ ਸਮੇਂ ਇਸ ਸਹਿਮਤੀ ਨੂੰ ਨਜ਼ਰ ਅੰਦਾਜ ਕਰ ਦਿੱਤਾ ਗਿਆ। ਮੈਨੇਜਮੈਂਟ ਵੱਲੋਂ ਵਰਕਰਾਂ ਦੇ ਕਾਨੂੰਨੀ ਹੱਕਾਂ ਤੇ ਵੀ ਕਟੌਤੀ ਕਰਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਜਿਹੜੀਆਂ ਮਹੱਤਵਪੂਰਨ ਮੰਗਾਂ ਹਨ। ਉਨ੍ਹਾਂ ਵਿੱਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਵਰਕਰਾਂ ਨੂੰ ਸਿੱਧੇ ਕੰਟਰੈਕਟ ਅਧੀਨ ਲਿਆਉਣ ਦਾ ਮਾਮਲਾ ਲਟਕਾ ਕੇ ਰੱਖਣਾ, ਪੈਨਸ਼ਨ ਸਕੀਮ 1992 ਤੋਂ ਵਾਂਝੇ ਅੱਤ ਦੇ ਪੀੜਤ ਬਜ਼ੁਰਗ ਕਰਮਚਾਰੀਆਂ ਨੂੰ ਪੈਨਸ਼ਨ ਦੇਣ ਦਾ ਮਾਮਲਾ ਨਾ ਵਿਚਾਰਨ ਸਬੰਧੀ, ਵਰਕਰਾਂ ਦੇ ਓਵਰਟਾਈਮ ਵਿੱਚੋਂ ਕਟੋਤੀ, ਕੋਰਟ ਵਿੱਚੋਂ ਰੈਗੂਲਰ ਹੋਏ ਵਰਕਰਾਂ ਨੂੰ ਪੈਨਸ਼ਨ ਦਾ ਮੈਂਬਰ ਨਾ ਬਣਾਉਣਾ ਅਤੇ ਉਨ੍ਹਾਂ ਦੇ ਬਕਾਏ ਨਾ ਦੇਣਾ, ਬੇਲੋੜੇ ਅਦਾਲਤੀ ਕੇਸਾਂ ਵਿੱਚ ਵਰਕਰਾਂ ਨੂੰ ਉਲਝਾਕੇ ਰੱਖਣ ਸਬੰਧੀ, ਠੇਕੇਦਾਰਾਂ ਤੋਂ ਸਿੱਧੇ ਕੰਟਰੈਕਟ ਵਿੱਚ ਲਏ ਵਰਕਰਾਂ ਦਾ ਈ.ਪੀ.ਐਫ. ਵਾਪਸ ਨਾ ਲਿਆਉਣਾ, ਵਰਕਰਾਂ ਦੀ ਯੋਗ ਸਰਵਿਸ ਭਰਤੀ ਦੀ ਮਿਤੀ ਤੋਂ ਨਾ ਗਿਣੇ ਜਾਣਾ, ਤਰੱਕੀਆਂ ਨਾ ਕਰਨਾ ਆਦਿ ਸ਼ਾਮਲ ਹਨ। ਧਾਲੀਵਾਲ ਨੇ ਕਿਹਾ ਕਿ 10 ਸਤੰਬਰ ਨੂੰ 51 ਕਰਮਚਾਰੀਆਂ ਦਾ ਜੱਥਾ ਉਚੇੇਚੇ ਤੌਰ ਤੇ ਪੈਨਸ਼ਨ ਦੀ ਮੰਗ ਤੇ ਜੋਰ ਦੇਣ ਲਈ ਭੁੱਖ ਹੜਤਾਲ ਤੇ ਬੈਠੇਗਾ। 11 ਸਤੰਬਰ ਦੇ ਐਕਸ਼ਨ ਤੋਂਬਾਅਦ ਦਾ ਐਜੀਟੇਸ਼ਨ ਪ੍ਰੋਗਰਾਮ ਵੀ ਉਸੇ ਦਿਨ ਉਲੀਕ ਦਿੱਤਾ ਜਾਵੇਗਾ।
ਕਨਵੈਨਸ਼ਨ ਨੂੰ ਜਿਨ੍ਹਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ ਉਨ੍ਹਾਂ ਵਿੱਚ ਸਰਵ ਸ੍ਰੀ ਭਿੰਦਰ ਸਿੰਘ, ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ, ਮੋਹਕਮ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਗੋਲਡੀ, ਟਹਿਲ ਸਿੰਘ, ਸੁਖਦੇਵ ਰਾਮ ਸੁੱਖੀ, ਸੁਖਵਿੰਦਰ ਸੁੱਖੀ, ਦਲਜੀਤ ਸਿੰਘ, ਪਿਆਰਾ ਸਿੰਘ, ਅਮਰ ਸਿੰਘ ਆਦਿ ਸ਼ਾਮਲ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…