
ਡੀਏਵੀ ਮਾਡਲ ਸਕੂਲ ਕੁਰਾਲੀ ਵਿੱਚ ਕਰਵਾਈ ਸਾਲਾਨਾ ਅਥਲੈਟਿਕ ਮੀਟ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਫਰਵਰੀ:
ਸਥਾਨਕ ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਸਾਲਾਨਾ ਅਥਲੈਟਿਕ ਮੀਟ ਸਕੂਲ ਦੇ ਖੇਡ ਮੈਦਾਨ ਵਿੱਚ ਪ੍ਰਿੰਸੀਪਲ ਸੁਧਾ ਪ੍ਰਭਾ ਦੀ ਅਗਵਾਈ ਵਿਚ ਕਰਵਾਈ ਗਈ। ਇਸ ਅਥਲੈਟਿਕ ਮੀਟ ਦਾ ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਪੰਕਜ ਗੋਇਲ ਤੇ ਬਿੱਟੂ ਖੁੱਲਰ ਨੇ ਸਾਂਝੇ ਰੂਪ ਵਿਚ ਕੀਤਾ। ਇਸ ਮੌਕੇ ਬਿੱਟੂ ਖੁੱਲਰ ਨੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਉਹ ਆਪਣਾ ਬਣਦਾ ਯੋਗਦਾਨ ਪਾ ਸਕਣ। ਇਸ ਦੌਰਾਨ ਕਰਵਾਏ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਵਿਚੋਂ ਪ੍ਰਾਇਮਰੀ ਵਰਗ ਦੇ 100 ਮੀਟਰ ਦੌੜ ਦੇ ਲੜਕਿਆਂ ਵਿਚੋਂ ਨਿਤਿਨ, ਅਨਿਕੇਤ ਤੇ ਗੌਰਵ ਕੁਮਾਰ, ਲੜਕੀਆਂ ਵਿਚੋਂ ਅਮ੍ਰਿਤ ਕੌਰ, ਪ੍ਰਿਆ ਤੇ ਅੰਜਲੀ, ਲੜਕਿਆਂ ਦੀ ਬੋਰੀ ਰੇਸ ਵਿਚ ਨਿਤਿਨ, ਵਿਪਨ ਤੇ ਵਿਸ਼ਨੂੰ, ਜਦਕਿ ਲੰਬੀ ਛਾਲ ਵਿੱਚ ਨਿਤਿਨ, ਸੁਸ਼ਾਂਤ ਤੇ ਗੌਰਵ ਨੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ। ਲੜਕੀਆਂ ਦੀ ਨਿੰਬੂ-ਚਮਚ ਦੌੜ ਵਿਚ ਅਵਿਕਾ ਰਾਠੌਰ, ਖੁਸ਼ੀ ਤੇ ਤਰਨਪ੍ਰੀਤ ਕੌਰ ਨੇ ਪਹਿਲੇ ਸਥਾਨ ਹਾਸਿਲ ਕੀਤੇ। ਹਾਈ ਵਰਗ ਦੀਆਂ ਲੜਕੀਆਂ ਦੀ 100 ਮੀਟਰ ਦੌੜ ਵਿਚ ਉਪਿੰਦਰਜੀਤ ਕੌਰ, ਵਿਰਦੀ ਤੇ ਅੰਜਲੀ ਨੇ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ।
ਇਸ ਵਰਗ ਦੀ ਲੰਬੀ ਛਾਲ ਦੇ ਲੜਕਿਆਂ ਦੇ ਮੁਕਾਬਲੇ ਵਿਚ ਧਰਮਿੰਦਰ, ਸ਼ਿਵਮ ਤੇ ਗੁਰਜੋਤ, ਜਦਕਿ ਲੜਕੀਆਂ ਦੇ ਵਰਗ ਵਿਚ ਪੂਜਾ, ਬਬੀਤਾ ਤੇ ਨਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਈਸ਼ ਅਗਰਵਾਲ, ਮੈਨੇਜਰ ਪੰਕਜ ਗੋਇਲ ਅਤੇ ਬਿੱਟੂ ਖੁੱਲਰ ਵੱਲੋਂ ਸਾਂਝੇ ਰੂਪ ਵਿਚ ਕੀਤੀ ਗਈ। ਇਸ ਮੌਕੇ ਪੰਕਜ ਗੋਇਲ, ਪ੍ਰਿੰਸੀਪਲ ਸੁਧਾ ਪ੍ਰਭਾ, ਵਾਈਸ ਪ੍ਰਿੰਸੀਪਲ ਰਕੇਸ਼ ਕੁਮਾਰੀ, ਅਜੇ ਕੁਸ਼ਲ, ਗੁਲਸ਼ਨ ਰਾਠੌਰ, ਸ਼ੀਲਾ ਸ਼ਰਮਾ, ਨੀਲਮ ਅਰੋੜਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।