
ਡੀ.ਏ.ਵੀ ਕਾਲਜ ਵਿੱਚ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਫਰਵਰੀ:
ਸਥਾਨਕ ਸ਼ਹਿਰ ਦੇ ਬਲਵੰਤ ਰਾਏ ਡੀ.ਏ.ਵੀ ਕਾਲਜ ਦੀ ਸਾਲਾਨਾ ਅਥਲੈਟਿਕ ਮੀਟ ਸਥਾਨਕ ਚਕਵਾਲ ਸਕੂਲ ਦੇ ਖੇਡ ਮੈਦਾਨ ਵਿੱਚ ਕਰਵਾਈ ਗਈ। ਇਸ ਅਥਲੈਟਿਕ ਮੀਟ ਦਾ ਉਦਘਾਟਨ ਪ੍ਰਿੰਸੀਪਲ ਪੁਰਣਿਮਾ ਸਿੰਗਲਾ ਨੇ ਕੀਤਾ ਤੇ ਮੁਖ ਮਹਿਮਾਨ ਵੱਜੋਂ ਬਿੱਟੂ ਖੁੱਲਰ ਅਤੇ ਪੰਕਜ ਗੋਇਲ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਅਥਲੈਟਿਕ ਮੀਟ ਦੌਰਾਨ ਵੱਖ ਵੱਖ ਮੁਕਾਬਲੇ ਕਰਵਾਏ ਗਏ। ਯਾਦਵਿੰਦਰ ਗੌੜ ਅਤੇ ਗੁਲਸ਼ਨ ਰਾਠੌਰ ਦੀ ਦੇਖਰੇਖ ਹੇਠ ਕਰਵਾਈ ਗਈ ਇਸ ਅਥਲੈਟਿਕ ਮੀਟ ਦੌਰਾਨ ਕਰਵਾਈ ਗਈ 100 ਮੀਟਰ ਦੌੜ ਦੇ ਮੁਕਾਬਲੇ ਵਿੱਚ ਪਰਮਿੰਦਰ ਕੌਰ ਨੇ ਪਹਿਲਾ, ਗੁਰਸਿਮਰਨ ਕੌਰ ਨੇ ਦੂਜਾ ਤੇ ਦੀਕਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ ਦੇ ਮੁਕਾਬਲੇ ਵਿੱਚ ਊਮਾ, ਅਮਨਦੀਪ ਕੌਰ ਤੇ ਵਿਸ਼ੂ, ਲੰਬੀ ਛਾਲ ਦੇ ਮੁਕਾਬਲੇ ਵਿੱਚ ਪਰਮਿੰਦਰ ਕੌਰ, ਗੁਰਸਿਮਰਨ ਕੌਰ ਤੇ ਦੀਕਸ਼ਾ, ਸੂਈ ਧਾਗੇ ਦੇ ਮੁਕਾਬਲੇ ਵਿੱਚ ਸਿਮਰਨਜੀਤ ਕੌਰ, ਕਨਿਕਾ ਤੇ ਸ਼ਬਨਮ ਅਤੇ ਨਿੰਬੂ ਚੱਮਚ ਦੌੜ ਵਿੱਚ ਮਧੂ, ਦੀਕਸ਼ਾ ਤੇ ਪਰਮਪ੍ਰੀਤ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਜੇਤੂ ਰਹਿਣ ਵਾਲੀਆਂ ਖਿਡਾਰਨਾਂ ਨੂੰ ਕਾਲਜ ਪ੍ਰਬੰਧਕ ਕਮੇਟੀ ਮੈਂਬਰਾਂ ਸੁਸ਼ੀਲ ਕੌਸ਼ਲ,ਪੰਕਜ ਗੋਇਲ ਅਤੇ ਬਿੱਟੂ ਖੁੱਲਰ ਨੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਸੁਖਬੀਰ ਕੌਰ, ਰਣਧੀਰ ਸਿੰਘ,ਬੰਧੂ ਗੌਤਮ, ਮੀਨੂੰ ਰਾਣੀ, ਜਸਪ੍ਰੀਤ ਕੌਰ, ਭਾਵਨਾ ਵੋਹਰਾ, ਰੇਨੂੰ ਕਪਿਲ ਤੇ ਚੇਤਨਾ ਬਾਂਸਲ ਆਦਿ ਹਾਜ਼ਰ ਸਨ।