38ਵੇਂ ਮੂਰਤੀ ਸਥਾਪਨਾ ਦਿਵਸ ’ਤੇ ਸਾਲਾਨਾ ਸਮਾਗਮ ਅੱਜ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਅਕਤੂਬਰ:
ਸ੍ਰੀ ਵਿਸ਼ਵਕਰਮਾ ਮੰਦਰ ਸਭਾ (ਰਜਿ) ਕੁਰਾਲੀ ਵੱਲੋਂ ਬਾਬਾ ਵਿਸ਼ਵਕਰਮਾ ਮੰਦਰ ਰੋਪੜ ਰੋਡ ਕੁਰਾਲੀ ਵਿਖੇ ਨਿਰਮਲ ਸਿੰਘ ਕਲਸੀ ਦੀ ਦੇਖ ਰੇਖ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਵਿਸ਼ਵਕਰਮਾ ਜੀ ਦੀ 38ਵਾਂ ਮੂਰਤੀ ਸਥਾਪਨਾ ਦਿਵਸ ਮਨਾਉਂਦੇ ਹੋਏ 59ਵਾਂ ਸਾਲਾਨਾ ਸਮਾਗਮ 21 ਅਕਤੂਬਰ ਦਿਨ ਸ਼ਨੀਵਾਰ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਹਰ ਸਾਲ ਵੱਡੇ ਪੱਧਰ ’ਤੇ ਕਰਵਾਏ ਜਾਂਦੇ ਇਸ ਸਮਾਗਮ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਲੱਕੀ ਕਲਸੀ ਨੇ ਦੱਸਿਆ ਕਿ ਸਵੇਰੇ 8 ਵਜੇ ਮੂਰਤੀ ਪੂਜਨ ਕਰਵਾਇਆ ਜਾਵੇਗਾ ਅਤੇ ਸਾਢੇ 9 ਵਜੇ ਹਵਨ ਯੱਗ ਹੋਵੇਗਾ ਅਤੇ 10 ਵਜੇ ਮਹੰਤ ਧੰਨਰਾਜ ਗਿਰ ਜੀ ਮਹਾਰਾਜ ਥਾਣਾਪਤੀ ਕਾਂਸ਼ੀ ਝੰਡੇ ਦੀ ਰਸਮ ਅਦਾ ਕਰਨਗੇ।
ਉਨ੍ਹਾਂ ਅੱਗੇ ਦੱਸਿਆ ਕਿ 11 ਤੋਂ 12 ਵਜੇ ਤੱਕ ਕੁਲਦੀਪ ਸ਼ਰਮਾ ਦੀ ਮੰਡਲੀ ਭਜਨ ਗਾਇਨ ਕਰੇਗੀ ਅਤੇ ਬਾਅਦ ਦੁਪਹਿਰ 2 ਵਜੇ ਪੂਰੇ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢੀ ਜਾਵੇਗੀ। ਲੱਕੀ ਕਲਸੀ ਨੇ ਰਾਤ ਦੀ ਸਭਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 8 ਵਜੇ ਤੋਂ ਸੁਰਿੰਦਰ ਸ਼ੌਂਕੀ ਅਤੇ ਕਮੇਡੀਅਨ ਅੰਮ੍ਰਿਤਪਾਲ ਛੋਟੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਉਪਰੰਤ ਦੇਰ ਰਾਤ ਪੰਜਾਬੀ ਦੇ ਨਾਮਵਰ ਫਨਕਾਰ ਸੁਰਿੰਦਰ ਛਿੰਦਾ ਆਪਣੇ ਫਨ ਦਾ ਮੁਜਾਹਿਰਾ ਕਰਨਗੇ। ਸੰਗਤਾਂ ਲਈ ਅਤੁੱਟ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸਭਾ ਦੇ ਸਮੂਹ ਮੈਂਬਰਾਂ ਨੇ ਸੰਗਤਾਂ ਨੂੰ ਸਮਾਗਮਾਂ ਵਿੱਚ ਪਹੁੰਚ ਕੇ ਬਾਬਾ ਵਿਸ਼ਵਕਰਮਾ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…