nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਦੀ 13ਵੀਂ ਸਾਲਾਨਾ ਕਨਵੋਕੇਸ਼ਨ ਮੌਕੇ 1945 ਵਿਦਿਆਰਥੀਆਂ ਨੂੰ ਵੰਡੀਆ ਡਿਗਰੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ 13ਵੀਂ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 2017-18 ਬੈਚ ਦੇ 1900 ਤੋਂ ਜ਼ਿਆਦਾ ਨਾਨ ਇੰਜੀਨਿਅਰਿੰਗ ਦੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸ ਸਮਾਗਮ ਵਿੱਚ ਐਮਬੀਏ, ਐਮਸੀਏ, ਬੀਬੀਏ, ਬੀਸੀਏ, ਬੀਕਾਮ, ਬੀ ਫ਼ਾਰਮਸੀ, ਐਮ ਫ਼ਾਰਮਾਸਿਊਟਿਕਸ, ਐਮ ਫ਼ਾਰਮਾਕੋਲਾਜੀ, ਐਮ ਫ਼ਾਰਮਾਕੈਮਿਸਟਰੀ, ਬੀਐਸਸੀ ਬਾਇਓਟੈਕ, ਐਮਐਸਸੀ ਬਾਇਓਟੈਕ, ਬੀਐਸਸੀ ਐਚਐਮਸੀਟੀ, ਬੀਐਸਸੀ ਏਟੀਐਚਐਮ, ਬੀਐਚਐਮਸੀਟੀ ਅਤੇ ਬੀਐਸਸੀ ਐਚਐਚਏ ਦੇ ਵਿਦਿਆਰਥੀ ਸ਼ਾਮਲ ਹੋਏ। ਕਨਵੋਕੇਸ਼ਨ ਦੌਰਾਨ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ 47 ਸੋਨੇ, 54 ਚਾਂਦੇ ਅਤੇ 55 ਕਾਂਸੀ ਦੇ ਤਮਗ਼ਿਆਂ ਨਾਲ ਵੀ ਨਿਵਾਜਿਆ ਗਿਆ।
ਟਾਵਰ ਰਿਸਰਚ ਕੈਪੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਮਡੀ ਅਤੇ ਸੀਈਓ ਇੰਡੀਆ ਸ਼ਾਰਥ ਕੁਮਾਰ ਆਰਐਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਕੇ ਸਨਮਾਨਤ ਕੀਤਾ। ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਵਿਚੋਂ ਕਈ ਵਿਦਿਆਰਥੀਆਂ ਨੂੰ ਯੋਗਤਾ ਦੇ ਆਧਾਰ ‘ਤੇ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਵਲੋਂ ਉੱਚ ਸਥਾਨ ਦੇਣ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਸੀਜੀਸੀ ਨੇ ਇਸ ਸਾਲ ਲਗਭਗ 492 ਐਮਐਨਸੀਜ ਜਿਵੇਂ ਕਿ ਡੀਲੋਟੇ ਕੰਸਲਟੈਂਸੀ, ਐਕਸਿਸ ਬੈਂਕ, ਟੋਮੀ ਹਿਲਫਿਗਰ, ਅਦਿਤਿਆ ਬਿਰਲਾ ਰੀਟੇਲ ਲਿਮਟਿਡ, ਓਬਰਾਏਜ਼, ਤਾਜ, ਆਈਟੀਸੀ ਹੋਟਲ, ਲੇ ਮਾਰੀਡੀਅਨ, ਵਿਸਤਾਰਾ, ਇੰਡੀਗੋ ਏਅਰਲਾਈਨ, ਜੀਐਸਕੇ, ਸੀਆਈਪੀਐਲਏ, ਨੋਵਰਟੀਜ਼, ਡਾ.ਲਾਲ ਪਾਥ ਲੈਬ, ਅਬੋਟ ਲੈਬੋਰੇਟਰੀਜ਼, ਗੋਦਰੇਜ ਬੋਇਜ਼ ਐਮਐਫ਼ਜੀ.ਕੋ.ਲਿਮਟਿਡ, ਇਮਾਮੀ ਲਿਮਟਿਡ, ਬਾਜਾਜ ਇਲੈਕਟ੍ਰੀਕਲਸ ਲਿਮਟਿਡ, ਆਈਟੀਸੀ ਆਦਿ ਕੰਪਨੀਆਂ ਦੀ ਪਲੇਸਮੈਂਟ ਕੈਂਪਸ ਵਜੋਂ ਮੇਜ਼ਬਾਨੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹਨਾਂ ਵਿਚੋਂ ਵਿਦਿਆਰਥੀ ਕੁਨਾਲ ਸ਼ਰਮਾ (ਐਮਬੀਏ) ਨੂੰ ਬੀਵਾਈਜੇਯੂਜ਼ ਵਿੱਚ, ਸੋਨ ਤਮਗ਼ਾ ਜੇਤੂ ਭਾਵਨਾ ਅਗਰਵਾਲ (ਐਮਬੀਏ) ਡੀਲੋਟੇ ਕੰਸਲਟਿੰਗ, ਨਵਦੀਪ ਸਿੰਘ (ਬੀਸੀਏ) ਨੂੰ ਵਿਪਰੋ ਟੈਕਨਾਲੋਜੀ ਅਤੇ ਤਨੁਸ਼ਕਾ ਨੂੰ ਟੈਕ ਮਹਿੰਦਰਾ ਨੇ ਇਹਨਾਂ ਦੇ ਉਜਵਲ ਭਵਿੱਖ ਲਈ ਵਧੀਆ ਅਹੁਦਿਆਂ ਲਈ ਚੁਣਿਆ ਹੈ।ਇਸ ਤੋਂ ਇਲਾਵਾ ਇਸ ਬੈਚ ਦੇ ਗ੍ਰੈਜੂਏਟ ਵਿਦਿਆਰਥੀਆਂ ਨੇ ਯੂਨੀਵਰਸਿਟੀ, ਜ਼ਿਲਢਾ ਅਤੇ ਨੈਸ਼ਨਲ ਪੱਧਰ ‘ਤੇ ਕਰਵਾਏ ਜਾਂਦੇ ਸੱਭਿਆਚਾਰਕ ਅਤੇ ਖੇਡ ਮੁਕਾਬਲਿਆਂ ਜਿਵੇਂ ਸਵਿਮਿੰਗ, ਚੈੱਸ, ਬੈਡਮਿੰਟਨ, ਬਾਸਕਿਟਬਾਲ, ਵੇਟ ਲਿਫ਼ਟਿੰਗ, ਐਥਲੀਟ, ਹੈਂਡਬਾਲ, ਵਾਲੀਬਾਲ ਅਤੇ ਪਾਵਰ ਲਿਫ਼ਟਿੰਗ ਆਦਿ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 36 ਸੋਨੇ, 27 ਚਾਂਦੀ ਅਤੇ 19 ਕਾਂਸੀ ਦੇ ਤਮਗ਼ੇ ਜਿੱਤ ਕੇ ਆਲ ਰਾਊਂਡਰ ਹੋਣ ਦੀ ਭਾਵਨਾ ਦਾ ਸਬੂਤ ਦਿਤਾ ਹੈ।
ਮੁੱਖ ਮਹਿਮਾਨ ਸ਼ਾਰਥ ਕੁਮਾਰ ਆਰਐਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਜਿੰਦਗੀ ਵਿੱਚ ਕੀਤੇ ਤਜ਼ੁਰਬਿਆਂ ਤੋਂ ਸੇਧ ਲੈਣ ਅਤੇ ਇਨ੍ਹਾਂ ਅਨੁਭਵਾਂ ਤੋਂ ਸਿੱਖ ਕੇ ਅਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਦਾ ਮਿਹਨਤ ਕਰਦੇ ਰਹਿਣ। ਇਸ ਮੌਕੇ ਐਕਸੀਕਾਮ ਟੈਲੀ ਸਿਸਟਮ ਲਿਮਟਿਡ ਦੇ ਚੀਫ਼ ਓਪਰੇਟਿੰਗ ਅਫ਼ਸਰ, ਸ੍ਰੀ ਅਮਿਤ ਪਾਂਡੇ ਵੀ ਮਹਿਮਾਨ ਵਜੋਂ ਕਨਵੋਕੇਸ਼ਨ ਦਾ ਹਿੱਸਾ ਰਹੇ। ਉਨ੍ਹਾਂ ਨੇ ਵੀ ਵਿਦਿਆਰਥੀਆਂ ਨੂੰ ਆਪਣੀ ਅੰਦਰੂਨੀ ਖ਼ੁਸ਼ੀ ਨਾਲ, ਸਮਝੌਤਾ ਕੀਤਿਆਂ ਜ਼ਿੰਦਗੀ ਦੇ ਹਰ ਪੜਾਅ ਵਿੱਚ ਹਮੇਸ਼ਾਂ ਅੱਗੇ ਵਧਦੇ ਰਹਿਣ ਦੀ ਸਲਾਹ ਦਿੱਤੀ। ਸਮਾਗਮ ਦੇ ਅੰਤ ਵਿੱਚ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…