ਪੰਜਾਬ ਸਕੂਲ ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਦੀ ਸਾਲਾਨਾ ਚੋਣ 21 ਜਨਵਰੀ ਨੂੰ

ਸਾਂਝੀ ਮੀਟਿੰਗ ਵਿੱਚ ਸਰਬ-ਸਾਂਝਾ, ਕਾਹਲੋਂ, ਰਾਣੂ ਗਰੁੱਪ ਦੇ ਮੈਂਬਰਾਂ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ 21 ਜਨਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਰਬ-ਸਾਂਝਾ, ਕਾਹਲੋਂ, ਰਾਣੂ ਗਰੁੱਪ ਵੱਲੋਂ ਸਾਝੇ ਤੌਰ ’ਤੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਨੀਲ ਅਰੋੜਾ ਨੇ ਬੋਰਡ ਦੇ ਭੱਖਦੇ ਮਸਲਿਆਂ ਉੱਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਗਰੁੱਪਾਂ ਨੂੰ ਇੱਕ ਪਲੇਟਫਾਰਮ ’ਤੇ ਆਉਣ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਬੋਰਡ ਵਿੱਚ ਮੁਲਾਜ਼ਮਾਂ ਦੇ ਮਸਲੇ ਉਲਝੇ ਪਏ ਹਨ ਹਨ ਜਿਵੇ ਕਿ 57-9 ਕਰਮਚਾਰੀਆਂ ਨੂੰ ਰੈਗੂਲਰ ਤਨਖ਼ਾਹ ਨਾ ਮਿਲਣਾ, ਕੰਟਰੈਕਟ ਆਧਾਰ ’ਤੇ ਕੰਮ ਕਰਮਚਾਰੀਆਂ ਦਾ ਪੇਅ ਸਕੇਲ ਨਾ ਮਿਲਣਾ, ਬੋਰਡ ਦਾ ਪਬਲਿਕ ਡੀਲਿੰਗ ਦਾ ਕੰਮ ਸੁਵਿਧਾ ਨੂੰ ਜਾਣਾ, ਪ੍ਰੀਖਿਆਵਾਂ ਦਾ ਘਾਣ ਹੋਣ, ਪਰਖਕਾਲ ਪੂਰਾ ਕਰ ਚੁੱਕੇ ਕੰਟਰੈਕਟ ’ਤੇ ਕੰਮ ਕਰ ਰਹੇ ਅਧਿਆਪਕਾਂ, ਪ੍ਰਿੰਸੀਪਲਾਂ ਨੂੰ ਰੈਗੂਲਰ ਨਾ ਕਰਨਾ, ਬੋਰਡ ਦੇ ਮੁੱਖ ਦਫ਼ਤਰ ਅਤੇ ਖੇਤਰੀ ਦਫ਼ਤਰਾਂ ਵਿਖੇ ਕੰਮ ਕਰਦੇ ਕੰਟਰੈਕਟ ਕਰਮਚਾਰੀਆਂ ਦਾ ਰੈਗੂਲਰ ਨਾ ਹੋਣਾ ਅਤੇ ਬੋਰਡ ਵਿੱਚ ਦਿਹਾੜੀਦਾਰ ਮਜ਼ਦੂਰਾਂ ਦੀ ਰੀ-ਸਟਰਕਚਰਿੰਗ ਹੋਣਾ। ਲੈਬ ਅਟੈਂਡੇਂਟਾਂ ਨੂੰ 4-9-14 ਨਾ ਲੱਗਣਾ।
ਮੀਟਿੰਗ ਨੂੰ ਜਸਵੀਰ ਸਿੰਘ ਚੋਟੀਆਂ ਵੱਲੋਂ ਪ੍ਰੀਖਿਆ ਸ਼ਾਖਾਵਾਂ ਵਿੱਚ ਕਰਮਚਾਰੀਆਂ ਦੀ ਹੋ ਰਹੀਂ ਦੁਰਦਸ਼ਾ ’ਤੇ ਚਾਨਣਾ ਪਾਇਆ ਗਿਆ ਅਤੇ ਗੁਰਇਕਬਾਲ ਸਿੰਘ ਸੋਢੀ ਨੇ ਕਿਹਾ ਕਿ ਉਹ ਪਿਛਲੇ ਪ੍ਰਧਾਨ ਵਾਂਗ ਕਥਿਤ ਤੌਰ ’ਤੇ ਨਾਜਾਇਜ਼ ਬਦਲੀਆਂ ਨਹੀਂ ਕਰਨਗੇ ਸਗੋਂ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਬਿਹਤਰੀ ਲਈ ਆਪਸੀ ਸਹਿਯੋਗ ਨਾਲ ਮਿਲ ਜੁਲ ਕੇ ਮੁਲਾਜ਼ਮਾਂ ਦੇ ਸਾਝੇ ਮਸਲੇ ਹੱਲ ਕਰਨਗੇ।
ਇਸ ਮੌਕੇ ਸੁਖਚੈਨ ਸਿੰਘ ਸੈਣੀ ਨੇ ਕਿਹਾ ਕਿ 2007 ਤੋਂ ਬਾਅਦ ਮੁਲਾਜ਼ਮਾਂ ਦੀ ਬਿਹਤਰੀ ਲਈ ਇੱਕਜੁੱਟ ਹੋਏ ਸੀ ਤਾਂ ਜੋ ਬੋਰਡ ਨੂੰ ਪਹਿਲਾਂ ਦੀ ਤਰ੍ਹਾਂ ਹੋਰ ਬੁਲੰਦੀਆਂ ’ਤੇ ਲਿਜਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਹੋ ਰਹੀਆਂ ਭਰਤੀਆਂ ਦੀ ਪ੍ਰੀਖਿਆ ਦਾ ਕੰਮ, ਸਿੱਖਿਆ ਵਿਭਾਗ ਨੂੰ ਦਿੱਤੀ ਇਮਾਰਤ ਦਾ ਕਿਰਾਇਆ, ਕਿਤਾਬਾਂ ਅਤੇ ਫੀਸਾਂ ਦਾ ਬਕਾਇਆ ਛੇਤੀ ਬੋਰਡ ਦੇ ਖਜਾਨਾਂ ਵਿੱਚ ਲਿਆਉਣਾ ਸਾਡੀ ਪਹਿਲ ਕਦਮੀ ਹੋਵੇਗੀ। ਇਸ ਲਈ ਅਸੀਂ ਇੱਕ-ਜੁੱਟ ਹੋ ਕੇ ਚੋਣਾਂ ਲੜਨਾ ਦਾ ਫੈਸਲਾ ਕੀਤਾ ਹੈ ਅੰਤ ਉਨ੍ਹਾਂ ਵੱਲੋਂ ਸਾਝੇ ਤੌਰ ’ਤੇ ਸਰਬ-ਸਾਂਝਾ, ਕਾਹਲੋਂ ਅਤੇ ਰਾਣੂ ਗਰੁੱਪ ਦਾ ਨਾਮ ਐਲਾਨਿਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਰੰਧਾਵਾਂ ਨੇ ਕਿਹਾ ਕਿ ਸਮੇਂ ਦੀ ਲੋੜ ਸੀ ਕਿ ਅਸੀ ਸਾਰੇ ਗਰੁੱਪ ਇੱਕ-ਮੁੱਠ ਹੋ ਕੇ ਸਿੱਖਿਆ ਬੋਰਡ ਦੇ ਬਿਹਤਰ ਭਵਿੱਖ ਲਈ ਆਪੋ ਆਪਣੇ ਅਹੁਦਿਆਂ ਦੇ ਲਾਲਚ ਨੂੰ ਛੱਡ ਕੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਸਾਝੇ ਤੌਰ ’ਤੇ ਹੱਲ ਕਰਵਾਈਏ। ਬਲਜਿੰਦਰ ਸਿੰਘ ਬਰਾੜ ਨੇ ਸਾਂਝੀ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਗਰੁੱਪਾਂ ਨੂੰ ਇੱਕ-ਜੁੱਟ ਹੋ ਕੇ ਮੁਲਾਜ਼ਮਾਂ ਦੀ ਬਿਹਤਰੀ ਲਈ ਚੱਲਣ ਲਈ ਪ੍ਰੇਰਿਤ ਕੀਤਾ।
ਮੀਟਿੰਗ ਵਿੱਚ ਬਲਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਬਰਾੜ, ਸੁਨੀਲ ਅਰੋੜਾ, ਪ੍ਰਭਦੀਪ ਸਿੰਘ ਬੋਪਾਰਾਏ, ਸੁਖਚੈਨ ਸਿੰਘ ਸੈਣੀ, ਗੁਰਪ੍ਰੀਤ ਸਿੰਘ ਕਾਹਲੋਂ, ਮਨੋਜ ਰਾਣਾ, ਅਮਰੀਕ ਸਿੰਘ ਭੜੀ, ਬਲਵਿੰਦਰ ਸਿੰਘ ਚਨਾਰਥਲ, ਅਜੈਬ ਸਿੰਘ, ਕੰਵਲਜੀਤ ਕੌਰ ਗਿੱਲ, ਕੌਸੱਲਿਆ ਦੇਵੀ, ਹਰਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…