Nabaz-e-punjab.com

ਵਿਵਾਦ ਦਾ ਕੇਂਦਰ ਬਣੀ ਠੇਕੇਦਾਰ ਯੂਨੀਅਨ ਮੁਹਾਲੀ ਦੀ ਸਾਲਾਨਾ ਚੋਣ

ਇੱਕ ਧਿਰ ਨੇ ਏਡੀਸੀ ਮੁਹਾਲੀ ਨੂੰ ਪੱਤਰ ਲਿਖ ਕੇ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕਾਂਟਰੈਕਟਰ ਐਸੋਸੀਏਸ਼ਨ ਐਸ ਏ ਐਸ ਨਗਰ ਦੀ ਪਿਛਲੇ ਦਿਨੀਂ ਹੋਈ ਚੋਣ ਵਿਵਾਦ ਵਿੱਚ ਘਿਰ ਗਈ ਹੈ। ਇਸ ਚੋਣ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਆਪਣੇ ਕਾਗਜ ਦਾਖਲ ਕਰਨ ਵਾਲੇ ਉਮੀਦਵਾਰ ਦੀਦਾਰ ਸਿੰਘ ਕਲਸੀ ਨੇ ਚੋਣ ਬੋਰਡ ਤੇ ਮਨਮਰਜੀ ਨਾਲ ਉਹਨਾਂ ਦੀ ਉਮੀਦਵਾਰੀ ਨੂੰ ਖਾਰਿਜ ਕਰਨ ਅਤੇ ਨਿਰਮਲ ਸਿੰਘ ਨੂੰ ਪ੍ਰਧਾਨ ਐਲਾਨੇ ਜਾਣ ਦਾ ਵਿਰੋਧ ਕਰਦਿਆਂ ਏਡੀਸੀ ਨੂੰ ਸ਼ਿਕਾਇਤ ਦੇ ਕੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਚੋਣ ਬੋਰਡ ਵੱਲੋਂ ਚੋਣ ਦੀ ਕਾਰਵਾਈ ਨੂੰ ਨਿਯਮਾਂ ਅਨੁਸਾਰ ਦੱਸਦਿਆਂ ਕਿਹਾ ਹੈ ਕਿ ਦੀਦਾਰ ਸਿੰਘ ਕਲਸੀ ਦੇ ਡਿਫਾਲਟਰ ਪਾਏ ਜਾਣ ਕਾਰਨ ਉਹਨਾਂ ਦੇ ਕਾਗਜ ਰੱਦ ਕੀਤੇ ਗਏ ਸਨ ਅਤੇ ਨਿਰਮਲ ਸਿੰਘ ਨੂੰ ਪ੍ਰਧਾਨ ਐਲਾਨਿਆ ਗਿਆ ਸੀ। ਪ੍ਰਧਾਨਗੀ ਦੇ ਅਹੁਦੇ ਦੇ ਉਮੀਦਵਾਰ ਦੀਦਾਰ ਸਿੰਘ ਕਲਸੀ ਵੱਲੋਂ ਅੱਜ ਇੱਕ ਬਿਆਨ ਜਾਰੀ ਕਰਕੇ ਇਸ ਚੋਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਸਬੰਧੀ ਚੋਣ ਬੋਰਡ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਜਿਹੜੇ ਦੋਸ਼ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਚੋਣ ਬੋਰਡ ਵੱਲੋਂ ਉਹਨਾਂ ਨੂੰ ਅੱਜ ਤਕ ਬਕਾਏ ਸਬੰਧੀ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਵੱਲ ਕੋਈ ਬਕਾਇਆ ਸੀ ਤਾਂ ਚੋਣ ਬੋਰਡ ਵੱਲੋਂ ਦਿੱਤੀ ਗਈ ਲਿਸਟ ਵਿੱਚ ਉਹਨਾਂ ਵੱਲ ਬਕਾਇਆ ਕਿਉਂ ਨਹੀਂ ਕੱਢਿਆ ਗਿਆ।
ਦੂਜੇ ਪਾਸੇ ਚੋਣ ਬੋਰਡ ਦੇ ਚੇਅਰਮੈਨ ਬਲਦੇਵ ਸਿੰਘ ਕਲਸੀ ਅਤੇ ਮੈਂਬਰਾਂ ਸਵਰਨ ਸਿੰਘ ਚੰਨੀ ਅਤੇ ਦਵਿੰਦਰ ਸਿੰਘ ਨੰਨੜਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਦੀਦਾਰ ਸਿੰਘ ਵੱਲ ਐਸੋਸੀਏਸ਼ਨ ਦੀ ਇਮਾਰਤ ਵਿੱਚ ਬਣੀਆਂ ਦੁਕਾਨਾਂ ਦਾ ਕਿਰਾਇਆ ਬਕਾਇਆ ਹੈ ਅਤੇ ਚੋਣ ਅਮਲ ਦੌਰਾਨ ਕੁੱਝ ਮੈਂਬਰਾਂ ਵੱਲੋਂ ਇਤਰਾਜ ਕੀਤਾ ਗਿਆ ਸੀ ਕਿ ਦੀਦਾਰ ਸਿੰਘ ਕਲਸੀ ਵੱਲੋਂ ਐਸੋਸੀਏਸ਼ਨ ਦੀ ਇਮਾਰਤ ਦਾ ਬਣਦਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਉਪਰੰਤ ਇਸ ਮਾਮਲੇ ਨਾਲ ਸੰਬੰਧਿਤ ਧਿਰਾਂ ਤੋਂ ਜਾਣਕਾਰੀ ਲਈ ਗਈ ਅਤੇ ਦੀਦਾਰ ਸਿੰਘ ਨੂੰ ਵੀ ਸੱਦਿਆ ਗਿਆ। ਇਸ ਸੰਬੰਧੀ ਸ਼ ਦੀਦਾਰ ਸਿੰਘ ਨੇ 21 ਅਪ੍ਰੈਲ ਨੂੰ ਸਾਰਾ ਰਿਕਾਰਡ ਦੇਣ ਦੀ ਗੱਲ ਕੀਤੀ ਸੀ ਪ੍ਰੰਤੂ ਉਹ ਨਹੀਂ ਆਏ ਅਤੇ ਚੋਣ ਵੀ ਮੁਲਤਵੀ ਕਰਨੀ ਪਾਈ। ਵਾਰ ਵਾਰ ਬੁਲਾੳਣ ਤੇ ਹਾਜਿਰ ਨਾ ਹੋਣ ਅਤੇ ਰਿਕਾਰਡ ਪੇਸ਼ ਨਾ ਕਰਨ ਤੇ ਚੋਣ ਬੋਰਡ ਵੱਲੋਂ ਦੀਦਾਰ ਸਿੰਘ ਕਲਸੀ ਦੀ ਉਮੀਦਵਾਰੀ ਨੂੰ ਰੱਦ ਕਰਕੇ ਨਿਰਮਲ ਸਿੰਘ ਨੂੰ ਪ੍ਰਧਾਨ ਐਲਾਨਿਆ ਗਿਆ ਹੈ ਅਤੇ ਇਹ ਸਾਰੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਅਤੇ ਨਿਯਮਾਂ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਜੇਕਰ ਕਿਸੇ ਮੈਂਬਰ ਨੂੰ ਇਸ ਬਾਰੇ ਕੋਈ ਇਤਰਾਜ਼ ਹੈ ਤਾਂ ਉਹ ਚੋਣ ਬੋਰਡ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…