nabaz-e-punjab.com

ਸਾਲਾਨਾ ਪ੍ਰੀਖਿਆ: ਦਸਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ ਪ੍ਰਸ਼ਨ ਪੱਤਰ ’ਚੋਂ ਅੰਗਰੇਜ਼ੀ ਅਨੁਵਾਦ ਦਾ 22ਵਾਂ ਸਵਾਲ ਗਾਇਬ

ਅੰਗਰੇਜ਼ੀ ਮਾਧਿਅਮ ਦੇ ਪੀੜਤ ਵਿਦਿਆਰਥੀਆਂ ਨੂੰ ਵਾਧੂ ਅੰਕ ਦਿੱਤੇ ਜਾਣਗੇ: ਚੇਅਰਮੈਨ ਕਲੋਹੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੀ ਲਈ ਜਾ ਰਹੀ ਸਾਲਾਨਾ ਪ੍ਰੀਖਿਆ ਦੌਰਾਨ ਸ਼ੁੱਕਰਵਾਰ ਨੂੰ ਗਣਿਤ ਵਿਸ਼ੇ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਗਣਿਤ ਵਿਸ਼ੇ ਦੇ ਅੰਗਰੇਜ਼ੀ ਅਨੁਵਾਦ ਵਾਲੇ ਪ੍ਰਸ਼ਨ ਪੱਤਰ ’ਚੋਂ 22ਵਾਂ ਸਵਾਲ ਗਾਇਬ ਦੇਖ ਕੇ ਅੰਗਰੇਜ਼ੀ ਮਾਧਿਅਮ ਦੇ ਵਿਦਿਆਰਥੀਆਂ ਦੇ ਹੋਸ ਉੱਡ ਗਏ। ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਪ੍ਰਸ਼ਨ ਪੱਤਰ ਦਿੱਤੇ ਗਏ। ਉਂਜ ਵੀ ਵਿਦਿਆਰਥੀਆਂ ਦੀ ਜਾਣਕਾਰੀ ਅਨੁਸਾਰ ਇਹ ਪੇਪਰ ਕਾਫੀ ਅੌਖਾ ਪਾਇਆ ਗਿਆ ਸੀ। ਜਿਸ ਕਾਰਨ ਵੀ ਪ੍ਰੀਖਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ੀ ਮਾਧਿਅਮ ਦੇ ਪੀੜਤ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਵਾਧੂ ਗਰੇਸ ਅੰਕ ਦੇਣ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ ਲਈ। ਇਸ ਸਬੰਧੀ ਵਿਦਿਆਰਥੀਆਂ ਦੀ ਸਹੂਲਤ ਲਈ ਤਿੰਨ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ) ਵਿੱਚ ਪ੍ਰਸ਼ਨ ਪੱਤਰ ਬਣਾਇਆ ਗਿਆ ਸੀ ਪ੍ਰੰਤੂ ਤਕਨੀਕੀ ਖਰਾਬੀ ਕਾਰਨ ਅੰਗਰੇਜ਼ੀ ਅਨੁਵਾਦ ਵਾਲੇ ਪ੍ਰਸ਼ਨ ਪੱਤਰ ’ਚੋਂ 22ਵਾਂ ਸਵਾਲ ਗਾਇਬ ਸੀ। ਜਦੋਂਕਿ ਪੰਜਾਬੀ ਅਤੇ ਹਿੰਦੀ ਅਨੁਵਾਦ ਵਾਲੇ ਪ੍ਰਸ਼ਨ ਪੱਤਰ ਵਿੱਚ ਇਹ ਸਵਾਲ ਪੂਰੀ ਤਰ੍ਹਾਂ ਕਲੀਅਰ ਸੀ। ਪ੍ਰਸ਼ਨ ਪੱਤਰ ਵਿੱਚ ਤਰੁੱਟੀ ਹੋਣ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਪਹਿਲਾਂ ਤਾਂ ਦੁਬਾਰਾ ਪੇਪਰ ਲੈਣ ਦੀ ਮੰਗ ਕੀਤੀ ਗਈ। ਫਿਰ ਵਿਦਿਆਰਥੀਆਂ ਨੇ ਪ੍ਰੀਖਿਆ ਅਮਲੇ ਦੇ ਰਾਹੀਂ ਬੋਰਡ ਮੈਨੇਜਮੈਂਟ ਨੂੰ ਸਵਾਲ ਗਾਇਬ ਹੋਣ ਕਰਕੇ ਉਨ੍ਹਾਂ ਨੂੰ ਵਾਧੂ ਗਰੇਸ ਅੰਕ ਦੇਣ ਦੀ ਗੁਹਾਰ ਲਗਾਈ ਗਈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦੱਸਿਆ ਕਿ ਅੱਜ ਦਸਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੀ ਸਾਲਾਨਾ ਪ੍ਰੀਖਿਆ ਲਈ ਗਈ। ਇਸ ਮੌਕੇ ਪ੍ਰੀਖਿਆਰਥੀਆਂ ਕੋਲੋਂ ਇਹ ਪਤਾ ਲੱਗਾ ਕਿ ਅੰਗਰੇਜ਼ੀ ਦੇ ਅਨੁਵਾਦ ਵਾਲੇ ਪ੍ਰਸ਼ਨ ਪੱਤਰ ’ਚੋਂ 22ਵੇਂ ਸਵਾਲ ਦਾ ਕੁਝ ਹਿੱਸਾ ਗਾਇਬ ਸੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਧਿਆਨ ਵਿੱਚ ਆਉਂਦੇ ਹੀ ਬੋਰਡ ਮੈਨੇਜਮੈਂਟ ਨੇ ਅੰਗਰੇਜ਼ੀ ਮਾਧਿਅਮ ਦੇ ਪੀੜਤ ਵਿਦਿਆਰਥੀਆਂ ਨੂੰ ਇਸ ਸਵਾਲ ਦੇ ਬਦਲੇ ਵਾਧੂ ਅੰਕ ਦੇਣ ਦਾ ਫੈਸਲਾ ਲਿਆ ਹੈ ਤਾਂ ਜੋ ਵਿਦਿਆਰਥੀਆਂ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਕਿ ਦੁਬਾਰਾ ਅਜਿਹੀ ਕੋਈ ਤਕਨੀਕੀ ਗਲਤੀ ਨਾ ਹੋਵੇ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…