Share on Facebook Share on Twitter Share on Google+ Share on Pinterest Share on Linkedin ਸਾਲਾਨਾ ਪ੍ਰੀਖਿਆਵਾਂ: ਸਿੱਖਿਆ ਸਕੱਤਰ ਨੇ ਨਕਲ ਕਰਵਾਉਂਦੇ ਅਧਿਆਪਕ ਕਾਬੂ, ਕੇਸ ਦਰਜ ਸਿੱਖਿਆ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਵਿੱਚ ਵੀ ਫੜਿਆਂ ਨਕਲ ਦਾ ਕੇਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅੱਠਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਅੰਗਰੇਜ਼ੀ (ਲਾਜ਼ਮੀ) ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰਨਾਂ ਅਧਿਕਾਰੀਆਂ ਨੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਧਾਰ ਕਲਾਂ ਬਲਾਕ ਦੇ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿੱਚ ਇਕ ਪ੍ਰਾਈਵੇਟ ਸੰਸਥਾ ਨਵ-ਵਿੱਦਿਆ ਨਿਕੇਤਨ ਸਕੂਲ ਦੇ ਇਕ ਅਧਿਆਪਕ ਨੂੰ ਅੱਠਵੀਂ ਸ਼੍ਰੇਣੀ ਦੇ ਪੇਪਰ ਸਬੰਧੀ ਪਰਚੀਆਂ ਬਣਾਉਂਦੇ ਦਬੋਚਿਆ ਗਿਆ। ਅਧਿਆਪਕ ਦੇ ਖ਼ਿਲਾਫ਼ ਸੁਜਾਨਪੁਰ ਵਿੱਚ ਪੁਲੀਸ ਕੇਸ ਦਰਜ ਕਰਵਾਇਆ। ਇਸੇ ਤਰ੍ਹਾਂ ਸ਼ਾਮ ਦੇ ਸੈਸ਼ਨ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੌਰਾਨ ਨਕਲ ਦੇ ਚਾਰ ਮਾਮਲੇ ਸਾਹਮਣੇ ਆਏ। ਜਿਨ੍ਹਾਂ ਵਿੱਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਜੱਦੀ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਕਲ ਦਾ ਕੇਸ ਫੜਿਆ ਗਿਆ। ਸਿੱਖਿਆ ਬੋਰਡ ਦੀ ਜਾਣਕਾਰੀ ਅਨੁਸਾਰ ਸਵੇਰ ਦੇ ਸੈਸ਼ਨ ਵਿੱਚ ਕਰਵਾਈ ਗਈ ਅੱਠਵੀਂ ਸ਼੍ਰੇਣੀ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਵੱਲੋਂ ਨਕਲ ਕੀਤੇ ਜਾਣ ਦਾ ਕੋਈ ਮਾਮਲਾ ਤਾਂ ਸਾਹਮਣੇ ਨਹੀਂ ਆਇਆ ਪ੍ਰੰਤੂ ਪਠਾਨਕੋਟ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਪਿੰਡ ਡੇਹਰੀਵਾਲ ਦੀ ਇਕ ਪ੍ਰਾਈਵੇਟ ਸੰਸਥਾ ਦਾ ਅਧਿਆਪਕ ਅਮਿਤ ਕੁਮਾਰ ਸਰਕਾਰੀ ਸਕੂਲ ਮਲਕਪੁਰ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰ ਦੀ ਕੰਪਿਊਟਰ ਲੈਬ ਵਿੱਚ ਪ੍ਰੀਖਿਆਰਥੀਆਂ ਲਈ ਪਰਚੀਆਂ ਤਿਆਰ ਕਰਦਾ ਮੌਕੇ ’ਤੇ ਫੜਿਆ ਗਿਆ। ਇਹ ਕਾਰਵਾਈ ਸਿੱਖਿਆ ਸਕੱਤਰ ਤੇ ਬੋਰਡ ਦੇ ਚੇਅਰਮੈਨ ਕਿਸ਼ਨ ਕੁਮਾਰ ਨੇ ਖ਼ੁਦ ਮੌਕੇ ’ਤੇ ਕੀਤੀ ਗਈ। ਅਮਿਤ ਕੁਮਾਰ ਵਿਰੁੱਧ ਥਾਣਾ ਸੁਜਾਨਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਬਾਰ੍ਹਵੀਂ ਸ਼੍ਰੇਣੀ ਦੀ ਅੰਗਰੇਜ਼ੀ (ਲਾਜ਼ਮੀ) ਦੀ ਪ੍ਰੀਖਿਆ ਦੌਰਾਨ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਸਥਿਤ ਦੋ ਪ੍ਰੀਖਿਆ ਕੇਂਦਰਾਂ ’ਚੋਂ 3 ਪ੍ਰੀਖਿਆਰਥੀ ਨਕਲ ਕਰਦੇ ਫੜੇ ਗਏ। ਇਨ੍ਹਾਂ ਵਿੱਚ ਇਕ ਵਿਦਿਆਰਥਣ ਵੀ ਸ਼ਾਮਲ ਸੀ। ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸੁਨਾਮ ਵਿੱਚ ਵੀ ਇਕ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ। ਨਕਲ ਦਾ ਪੰਜਵਾਂ ਕੇਸ ਮਲੋਟ ਸਥਿਤ ਐਮਆਰ ਓਸਵਿਨ ਹਾਈ ਸਕੂਲ ਪ੍ਰੀਖਿਆ ਕੇਂਦਰ ਵਿੱਚ ਫੜਿਆ ਗਿਆ ਹੈ। ਪ੍ਰੀਖਿਆ ਸਬੰਧੀ ਜਾਰੀ ਹੋਰ ਵੇਰਵਿਆਂ ਅਨੁਸਾਰ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਕੁਲ 3 ਲੱਖ 18 ਹਜ਼ਾਰ 768 ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਯੋਗ ਕਰਾਰ ਦਿੱਤਾ ਗਿਆ ਅਤੇ ਸ਼ੁੱਕਰਵਾਰ ਦੀ ਪ੍ਰੀਖਿਆ ਲਈ 2325 ਪ੍ਰੀਖਿਆ ਕੇਂਦਰ ਬਣਾਏ ਗਏ। ਸੀਨੀਅਰ ਸੈਕੰਡਰੀ ਪੱਧਰ ਦੀ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੀ ਪ੍ਰੀਖਿਆ ਲਈ 2 ਲੱਖ 67 ਹਜ਼ਾਰ 679 ਰੈਗੂਲਰ ਪ੍ਰੀਖਿਆਰਥੀਆਂ ਲਈ 1849 ਪ੍ਰੀਖਿਆ ਕੇਂਦਰ ਅਤੇ 21 ਹਜ਼ਾਰ 485 ਓਪਨ ਸਕੂਲ ਨਾਲ ਸਬੰਧਤ ਅਤੇ ਹੋਰ ਪ੍ਰੀਖਿਆਰਥੀਆਂ ਲਈ 157 ਕੇਂਦਰ ਸਥਾਪਿਤ ਕੀਤੇ ਸਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਨਕਲ ਦੇ ਰੁਝਾਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ