Share on Facebook Share on Twitter Share on Google+ Share on Pinterest Share on Linkedin ਸਰਕਾਰੀ ਹਾਈ ਸਕੂਲ ਗੋਸਲਾ ਵਿੱਚ ਸਾਲਾਨਾ ਸਮਾਰੋਹ ਮੌਕੇ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆਂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਮਾਰਚ: ਇੱਥੋਂ ਦੇ ਨੇੜਲੇ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਮੁੱਖ ਅਧਿਆਪਕ ਜਸਬੀਰ ਕੌਰ ਦੀ ਅਗਵਾਈ ਵਿੱਚ ਅਤੇ ਅਧਿਆਪਕ ਪ੍ਰਦੀਪ ਸ਼ਰਮਾ ਤੇ ਕਪਿਲ ਮੋਹਨ ਅਗਰਵਾਲ ਦੀ ਦੇਖ ਰੇਖ ਵਿੱਚ ਸਲਾਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਧਾਰਮਿਕ ਗੀਤ ਰਾਹੀਂ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਅਤੇ ਸਮਾਜ ਸੇਵੀ ਦਰਸ਼ਨ ਸਿੰਘ, ਮੇਜਰ ਸਿੰਘ ਅਤੇ ਗੁਰਬਖਸ਼ ਸਿੰਘ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਅਸ਼ੀਰਵਾਦ ਦੇਣ ਲਈ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਵੱਲੋ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਸਕਿੱਟ, ਨਾਟਕ, ਗੀਤ, ਕੋਰਿਓਗ੍ਰਾਫੀ ਅਤੇ ਹੋਰ ਅਨੇਕਾ ਪ੍ਰੋਗਰਾਮ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ। ਕੁੜੀਆਂ ਦਾ ਮਲਵਈ ਗਿੱਧਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਿਹਾ। ਇਸ ਮੌਕੇ ਤੇ ਮੁੱਖ ਅਧਿਆਪਕ ਜਸਬੀਰ ਕੌਰ ਤੇ ਵਰਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਕੂਲ ਇੱਕ ਮੰਦਿਰ ਜਾ ਗੁਰਦੁਆਰਾ ਹੈ । ਸਕੂਲ ਇੱਕ ਬਹੁਤ ਵੱਡਾ ਸਿਖਲਾਈ ਦਾ ਕੇਂਦਰ ਹੈ ਅਤੇ ਅਧਿਆਪਕ ਅਜਿਹੇ ਮਹਾਨ ਗੁਰੂ ਹਨ ਜੋ ਤੁਹਾਨੂੰ ਅਜਿਹਾ ਨਾਗਰਿਕ ਬਣਾਉਂਦੇ ਹਨ ਤੁਸੀਂ ਇਸ ਸੰਘਰਸਮਈ ਸਮੇ ਨਾਲ ਲੜਨ ਦੇ ਕਾਬਲ ਹੋ ਸਕੋਂ ਅਤੇ ਜਿਸ ਵੀ ਖੇਤਰ ਵਿੱਚ ਜਾਉ ਸਦਾ ਬੁਲੰਦੀਆਂ ਨੂੰ ਛੁਹੋ। ਅੰਤ ਵਿੱਚ ਸਕੂਲ ਅਧਿਆਪਕ ਕਪਿਲ ਮੋਹਨ ਅਗਰਵਾਲ ਤੇ ਲਖਵਿੰਦਰ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਜੀ ਆਇਆ ਕਿਹਾ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ , ਕੁਲਬੀਰ ਸਿੰਘ, ਦਲੇਰ ਸਿੰਘ, ਮਿੰਨੀ ਸ਼ਰਮਾ, ਅਨੁਪਮਾ, ਬਲਜੀਤ ਕੌਰ, ਜਸਬੀਰ ਕੌਰ, ਜਗਜੀਵਨ ਸਿੰਘ, ਨਾਇਬ ਸਿੰਘ, ਕੁਲਵੰਤ ਸਿੰਘ, ਪ੍ਰਦੀਪ ਸ਼ਰਮਾ, ਵਰਿੰਦਰ ਸ਼ਰਮਾ, ਕਪਿਲ ਮੋਹਨ ਅਗਰਵਾਲ, ਰਵਿੰਦਰ ਸਿੰਘ, ਸੁਰਿੰਦਰ ਕੌਰ ਅਤੇ ਪਿੰਡ ਦੇ ਹੋਰ ਮੋਹਤਬਰ ਆਗੂ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ