ਸੰਤ ਈਸ਼ਰ ਸਿੰਘ ਪਬਲਿਕ ਸਕੂਲ ਨੇ ਧੂਮ ਧਾਮ ਨਾਲ ਮਨਾਇਆ ਸਲਾਨਾ ਸਮਾਗਮ ‘ਫੈਨਟਾਸੀਆ-2017’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਸੰਤ ਈਸ਼ਰ ਸਿੰਘ ਪਬਲਿਕ ਫੇਜ਼-7 ਮੁਹਾਲੀ ਦਾ ਸਲਾਨਾ ਸਮਾਰੋਹ ਇਕ ਬਹੁਰੰਗੇ ਪ੍ਰਭਾਵਸ਼ਾਲੀ ਸਭਿਆਚਾਰਕ ਪ੍ਰੋਗਰਾਮ ‘ਫੈਨਟਾਸੀਆ-2017’ ਧੂਮਧਾਮ ਨਾਲ ਮਨਾਇਆਂ ਗਿਆ। ਜਿਸ ਵਿਚ ਵੱਖ ਵੱਖ ਉਮਰ ਵਰਗ ਦੇ 700 ਤੋਂ ਵੱਧ ਬੱਚਿਆਂ ਨੇ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸਮਾਰੋਹ ‘ਫੈਨਟਾਸੀਆ 2017’ ਵਿੱਚ ਬਲਬੀਰ ਸਿੰਘ ਸਿੱਧੂ ਐਮਐਲਏ ਮੁਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਰੋਹ ਦੀ ਪ੍ਰਧਾਨਗੀ ਸ਼੍ਰੀਮਤੀ ਅੰਜਲੀ ਛਾਬੜਾ ਡਿਪਟੀ ਡਾਇਰੈਕਟਰ ਸੀ.ਬੀ.ਐਸ ਈ ਅਤੇ ਆਰਿਸ਼ ਛਾਬੜਾ ਸੀਨੀਅਰ ਕਾਪੀ ਐਡੀਟਰ ਹਿੰਦੁਸਤਾਨ ਟਾਇਮਸ ਨੇ ਕੀਤੀ।
ਸਮਾਂ ਰੋਸ਼ਨ ਕਰਨ ਉਪਰੰਤ ’’ਫੈਨਟਾਸੀਆ 2017’’ ਦੀ ਸ਼ੁਰੂਆਤ ਸਕੂਲ ਸ਼ਬਦ ‘‘ਦੇਹ ਸ਼ਿਵ ਵਰ ਮੋਹੇ’’ ਨਾਲ ਹੋਈ ਜਿਸ ਉਪਰੰਤ ਸ਼ਿਵ ਵੰਦਨਾ ਪੇਸ਼ ਕੀਤੀ ਗਈ 9 ਨਰਸਰੀ ਜਮਾਤ ਦੇ ਬੱਚਿਆਂ ਨੇ ‘ਕਿਊਟੀ ਪਾਈਜ਼’ ਗਾਣੇ ਤੇ ਆਪਣਾ ਕਿਊਟ ਡਾਂਸ ਪੇਸ਼ ਕਰਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਐਲਕੇਜੀ ਅਤੇ ਯੂਕੇਜੀ ਦੇ ਬੱਚਿਆਂ ਨੇ ‘ਬਾਪੂ ਸਿਹਤ ਕੇ ਲੀਏ ਨੂੰ ਹਾਨੀਕਾਰਕ ਹੈ’ ਅਤੇ ‘ਕਵਾਲੀ’ ਰਾਹੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕਰਕੇ ਆਪਣੀ ਗੱਲ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ .
ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸਰਤਾਜ ਸਿੰਘ ਗਿੱਲ ਨੇ ਵੱਡੀ ਗਿਣਤੀ ਵਿਚ ਪਹੁੰਚੇ ਮਾਤਾ ਪਿਤਾ ਅਤੇ ਪਤਵੰਤੇ ਸੱਜਣਾ ਦਾ ਸਵਾਗਤ ਕਰਦਿਆਂ ਬੱਚਿਆਂ ਦੇ ਮਾਤਾ ਪਿਤਾ ਵੱਲੋ ਸਕੂਲ ਨੂੰ ਦਿਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਭਵਿੱਖ ਯੋਜਨਾਵਾਂ ਤੇ ਚਨਾਣਾ ਪਾਇਆ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ ਵਿਧਾਇਕ ਮੋਹਾਲੀ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਵੱਲੋਂ ਮੋਬਾਈਲ ਫੋਨ, ਲੈਪਟਾਪ ਦੀ ਵਰਤੋਂ ਕਰਦੇ ਸਮੇਂ ਧਯਾਨ ਰੱਖਣ ਲਈ ਕਿਹਾ ਕਿਉਂਕਿ ਇਹਨਾਂ ਦੇ ਚੰਗੇ ਦੇ ਨਾਲ ਨਾਲ ਮਾੜੇ ਪ੍ਰਭਾਵ ਵੀ ਬਹੁਤ ਹਨ।
ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹਦਿਆਂ ਸਕੂਲ ਵੱਲੋਂ ਪੜਾਈ ਅਤੇ ਹੋਰ ਪਾਂਛਾਤਰ ਕਿਰਿਆਵਾਂ ਵਿਚ ਵੱਖ ਵੱਖ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਸ੍ਰੀਮਤੀ ਅੰਜਲੀ ਛਾਬੜਾ ਡਿਪਟੀ ਡਾਇਰੈਕਟਰ ਸੀ.ਬੀ.ਐਸ ਈ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਜ਼ਿਲ੍ਹਾ ਸਟੇਟ, ਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਰੰਗਾਰੰਗ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਜਮਾਤ ਤੀਜੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ‘ਨਾਟਕਾਂ’ ‘ਚਾਈਲਡ ਸੇਫਟੀ’, ਢੌਂਗੀ ਬਾਬਾ’ ਤੇ ਅੱਜ ਕੱਲ੍ਹ ਦੇ ਸਮੇ ਵਿੱਚ ਹੋ ਰਹੀ ਕਿਸਾਨਾਂ ਦੀ ਦੁਰਦਸ਼ਾ ਤੇ ਮੰਦਹਾਲੀ ਨੂੰ ਪੇਸ਼ ਕਰਕੇ ਸਮਾਜ ਨੂੰ ਇੱਕ ਵਧੀਆ ਸੰਦੇਸ਼ ਦਿੱਤਾ। ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੇ ਜਿੱਥੇ ਇੱਕ ਪਾਸੇ ‘ਮਾਡਰਨ ਯੁੱਗ ਦੇ ਪੌਪ ਤੇ ਫ਼ਿਊਜਨ ਡਾਂਸ’ ਰਾਹੀਂ ਸਮਾਂ ਬੰਨ੍ਹਿਆ। ਉਥੇ ਸੂਫੀ ਡਾਂਸ ਨੇ ਉਹਨਾਂ ਨੂੰ ਝੂਮਣ ਲਾ ਦਿੱਤਾ। ਸਮਾਗਮ ਵਿੱਚ ਨ੍ਰਿਤ ਤੇ ਨਾਟਕਾਂ ਰਾਹੀਂ ਭਾਰਤ ਦੀ ਅਨੋਖੀ ਤੇ ਵਿਲੱਖਣ ਸੰਸਕ੍ਰਿਤੀ ਅਨੇਕਤਾ ਵਿੱਚ ਏਕਤਾ ਨੂੰ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ। ਸਕੂਲ ਪ੍ਰਬੰਧਕ ਸ਼੍ਰੀਮਤੀ ਪਵਨਦੀਪ ਕੌਰ ਗਿੱਲ ਨੇ ਪਹੁੰਚੇ ਹੋਏ ਮਹਿਮਾਨਾਂ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਸਕੂਲ ਦੇ ਇਸ ਸਲਾਨਾ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਦਿੱਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਸੀਨੀਅਰ ਵਿਦਿਆਰਥੀਆਂ ਦੁਆਰਾ ਪੰਜਾਬੀ ਲੋਕ ਨਾਚ ਝੁੰਮਰ ਦਾ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ‘ਗ੍ਰੈਂਡ ਫਿਨਾਲੇ’ ਇੰਨੇ ਜੋਸ਼ੀਲੇ ਤੇ ਰੋਮਾਂਚਿਤ ਢੰਗ ਨਾਲ ਪੇਸ਼ ਕੀਤਾ ਕਿ ਕੇ ਸਰੋਤੇ ਝੂਮ ਉਠੇ। ਸਮਾਗਮ ਤੇ ਅੰਤ ਵਿੱਚ ਰਾਸ਼ਟਰੀ ਗੀਤ ਗਾਇਆ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…