ਸੀਜੀਸੀ ਝੰਜੇੜੀ ਕਾਲਜ ਵਿੱਚ ਸਾਲਾਨਾ ਖੇਡਾਂ ਦਾ ਆਯੋਜਨ

ਸ਼ਿਖਾ ਸ਼ਰਮਾ ਅਤੇ ਅਰਸ਼ਦੀਪ ਸਿੰਘ ਬਣੇ ਬੈੱਸਟ ਐਥਲੀਟ

ਸਫ਼ਲ ਜੀਵਨ ਦੀ ਕਾਮਨਾ ਲਈ ਸਿੱਖਿਆ ਦੇ ਨਾਲ ਨਾਲ ਖੇਡਾਂ ਵੀ ਜ਼ਰੂਰੀ: ਰਛਪਾਲ ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵਿੱਚ ਚੌਥੀਆਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ। ਐਥਲੈਟਿਕਸ ਦੇ ਵੱਖ ਵੱਖ ਈਵੇਂਟਸ ਅਤੇ ਰੋਚਕ ਖੇਡਾਂ ਦੇ ਇਸ ਸੁਮੇਲ ਦੇ ਦਿਹਾੜੇ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਦੇ ਐਡੀਸ਼ਨ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਖੇਡਾਂ ਤੇ ਨੌਜਵਾਨ ਮਾਮਲੇ ਅੰਮ੍ਰਿਤ ਕੌਰ ਗਿੱਲ ਵੱਲੋਂ ਕੀਤਾ ਗਿਆ। ਇਸ ਮੌਕੇ ਤੇ 2017-18 ਵਿਚ ਯੂਨੀਵਰਸਿਟੀ ਪੱਧਰ ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਵੱਲੋਂ ਨਕਦ ਇਨਾਮਾਂ ਅਤੇ ਟਰੈਕ ਸੂਟ ਨਾਲ ਸਨਮਾਨਿਆ ਗਿਆ। ਜ਼ਿਕਰਯੋਗ ਹੈ ਕਿ ਝੰਜੇੜੀ ਕਾਲਜ ਦੀਆਂ ਬੈਡਮਿੰਟਨ (ਲੜਕੀਆਂ) ਅਤੇ ਵਾਲੀਬਾਲ( ਲੜਕੀਆਂ) ਨੇ ਇੰਟਰ ਕਾਲਜ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕਰਕੇ ਸੋਨੇ ਦਾ ਤਮਗ਼ਾ ਜਿੱਤਿਆਂ ਸੀ। ਜਦਕਿ ਕਬੱਡੀ ਵਿਚ ਵੀ ਇੰਟਰ ਕਾਲਜ ਵਿਚ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।
ਇਸੇ ਤਰ੍ਹਾਂ ਭਾਰ ਤੋਲਣ, ਪਾਵਰਫ਼ਿਟਿੰਗ, ਬਾਡੀ ਬਿਲਡਿੰਗ ਵਿਚ 3 ਸੋਨੇ ਦੇ ਤਗਮੇ, ਇਕ ਚਾਂਦੀ ਦਾ ਤਮਗ਼ਾ ਅਤੇ 3 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਤੈਰਾਕੀ ਮੁਕਾਬਲਿਆਂ ਵਿਚ ਵੀ ਇਕ ਚਾਂਦੀ ਦਾ ਤਮਗ਼ਾ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ। ਮੈਨੇਜਮੈਂਟ ਵੱਲੋਂ ਇਨ੍ਹਾਂ ਸਭ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੀ ਖੇਡ ਪ੍ਰਤਿਭਾ ਵਧਾਉਣ ਲਈ ਅਤਿ ਆਧੁਨਿਕ ਸਾਜੋ ਸਮਾਨ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਐਥਲੈਟਿਕਸ ਦੇ ਦੇ ਈਵੇਂਟਸ 100 ਮੀਟਰ ਤੋਂ 1500 ਮੀਟਰ ਦੀ ਰੇਸ, ਰਿਲੇ ਰੇਸ, ਸ਼ਾਟ ਪੁੱਟ, ਜੈਵਲਿਨ ਥ੍ਰੋ, 400 ਮੀਟਰ ਹਰਡਲ ਰੇਸ, ਹਾਈ ਜੰਪ, ਲਾਂਗ ਜੰਪ ਅਤੇ ਡਿਸਕਸ ਥ੍ਰੋ ਵਿਚ ਚਾਰ ਹਜ਼ਾਰ ਦੇ ਕਰੀਬ ਲੜਕੇ ਲੜਕੀਆਂ ਨੇ ਹਿੱਸਾ ਲੈਦੇ ਹੋਏ ਖੇਡ ਦੇ ਮੈਦਾਨ ਵਿਚ ਇਕ ਦੂਜੇ ਨੂੰ ਕਰੜੀ ਟੱਕਰ ਦਿਤੀ। ਪੂਰਾ ਦਿਨ ਚੱਲੇ ਇਸ ਈਵੈਂਟ ਵਿਚ ਵਿਦਿਆਰਥੀਆਂ ਨੇ ਜੀ ਜਾਨ ਨਾਲ ਹਿੱਸਾ ਲੈਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਦੇ ਨਾਲ ਹੀ ਰੱਸੀ ਕੱਸੀ, ਚਾਟੀ ਦੌੜ, ਚਮਚ ਦੌੜ ਜਿਹੀਆਂ ਰੋਚਕ ਖੇਡਾਂ ਵੀ ਦਰਸ਼ਕਾਂ ਵਿਚ ਆਪਣਾ ਵੱਖਰਾ ਪ੍ਰਭਾਵ ਛੱਡਦੀਆਂ ਨਜ਼ਰ ਆਈਆਂ।
ਐਥਲੈਟਿਕ ਮੁਕਾਬਲਿਆਂ ਵਿਚ ਸਭ ਤੋਂ ਵਧੀਆਂ ਐਥਲੀਟ ਹੋਣ ਦਾ ਮਾਣ ਸ਼ਿਖਾ ਸ਼ਰਮਾ ਅਤੇ ਅਰਸ਼ਦੀਪ ਦੀ ਝੋਲੀ ਪਿਆ। 100 ਮੀਟਰ ਦੌੜ ਵਿਚ ਸਾਹਿਲ ਮਲਹੋਤਰਾ, ਦਵਿੰਦਰ ਸਿੰਘ ਅਤੇ ਹਮਜ਼ਾ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੁਜ਼ੀਸ਼ਨ ਤੇ ਰਹੇ। ਇਸੇ ਤਰਾਂ 200 ਮੀਟਰ ਕੁੜੀਆਂ ਦੀ ਦੌੜ ਵਿਚ ਮਨਦੀਪ ਕੌਰ ਜੇਤੂ ਰਹੀ, ਜਦ ਕਿ ਮਨਪ੍ਰੀਤ ਕੌਰ ਅਤੇ ਨੀਤੂ ਨੇ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। 110 ਮੀਟਰ ਅੜਿੱਕਾ ਦੋੜ ਵਿਚ ਵਿਸ਼ਾਲ ਜਾਦਵ ਜੇਤੁ ਰਿਹਾ। 200 ਮੀਟਰ ਕੁੜੀਆਂ ਦੀ ਦੌੜ ਵਿਚ ਵੀਰਪਾਲ ਕੌਰ ਜੇਤੂ ਬਣੀ। 1500 ਮੀਟਰ ਦੌੜ ਵਿਚ ਹਰਸ਼ਦੀਪ ਸਿੰਘ ਜੇਤੂ ਰਿਹਾ। 400 ਮੀਟਰ ਦੌੜ ਵਿਚ ਨੀਤੂ ਸਾਹਨੀ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ।
200 ਮੀਟਰ ਦੌੜ ਵਿਚ ਸਾਹਿਲ ਜੇਤੂ ਰਿਹਾ। ਸ਼ਾਟ ਪੁੱਟ ਵਿਚ ਆਬੀਮਾ ਸ਼ਰਮਾ ਨੇ ਪਹਿਲਾ ਤਮਗ਼ਾ ਜਿੱਤਿਆ। ਜਦਕਿ 800 ਦੌੜ ਵਿੱਚ ਅਰਸ਼ਦੀਪ ਸਿੰਘ, 400 ਮੀਟਰ ਦੌੜ ਵਿਚ ਰੋਹਿਤ, ਜੈਵਲਿਨ ਥ੍ਰੋ ਲੜਕੀਆਂ ਵਿਚ ਸ਼ਿਖਾ ਸ਼ਰਮਾ, ਜੈਵਲਿਨ ਥ੍ਰੋ ਲੜਕਿਆਂ ਵਿੱਚ ਅੰਕੁਸ਼, ਹਾਈ ਜੰਪ ਵਿਚ ਜਤਿੰਦਰ ਪਾਲ ਸਿੰਘ, ਹਾਈ ਜੰਪ ਕੁੜੀਆਂ ਵਿਚ ਭਾਵਨਾ ਰਾਣਾ, ਲੰਬੀ ਛਾਲ ਵਿਚ ਸਾਹਿਲ ਮਲਹੋਤਰਾ, ਲੰਬੀ ਛਾਲ ਕੁੜੀਆਂ ਵਿੱਚ ਜਸਪ੍ਰੀਤ ਕੌਰ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕਰਦੇ ਹੋਏ ਸੋਨੇ ਦਾ ਤਮਗ਼ਾ ਜਿੱਤਿਆਂ। ਰੋਚਕ ਖੇਡਾਂ ਵਿੱਚ ਚਮਚ ਦੌੜ ਵਿੱਚ ਅਮਨਪ੍ਰੀਤ ਕੌਰ, ਚਾਟੀ ਦੌੜ ਵਿਚ ਰਮਨਪ੍ਰੀਤ ਕੌਰ ਜੇਤੂ ਰਹੀ। ਜਦ ਕਿ ਰੱਸਾ ਕੱਸੀ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਵਿਭਾਗ ਨੇ ਪਹਿਲੀ ਅਤੇ ਸਿਵਲ ਵਿਭਾਗ ਦੂਜੀ ਪੁਜ਼ੀਸ਼ਨ ’ਤੇ ਰਿਹਾ।
ਇਸੇ ਤਰ੍ਹਾਂ ਲੜਕਿਆਂ ਦੇ ਰੱਸਾਕਸ਼ੀ ਮੁਕਾਬਲਿਆਂ ਵਿਚ ਸਿਵਲ ਵਿਭਾਗ ਨੇ ਪਹਿਲੀ ਪੁਜ਼ੀਸ਼ਨ ਅਤੇ ਕੰਪਿਊਟਰ ਸਾਇੰਸ ਵਿਭਾਗ ਦੂਜੀ ਪੁਜ਼ੀਸ਼ਨ ਤੇ ਰਿਹਾ। ਸਭ ਤੋਂ ਵਧੀਆਂ ਵਿਭਾਗ ਦਾ ਖ਼ਿਤਾਬ ਬੀ ਸੀ ਏ ਵਿਭਾਗ ਦੀ ਝੋਲੀ ਪਿਆ। ਮੁੱਖ ਮਹਿਮਾਨ ਅੰਮ੍ਰਿਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ। ਇਸ ਲਈ ਹਰ ਵਿਦਿਆਰਥੀ ਨੂੰ ਸਫਲ ਇਨਸਾਨ ਬਣਨ ਲਈ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਪ੍ਰਧਾਨ ਸ੍ਰੀ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ ‘ਚ ਹਰ ਮੁਕਾਮ ਤੇ ਜਿੱਥੇ ਮੁਸ਼ਕਲਾਂ ਦਾ ਮੁਕਾਬਲਾ ਕਰਨ ਅਤੇ ਉਸ ਮੁਕਾਬਲੇ ਵਿੱਚ ਜਿੱਤ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ ਉੱਥੇ ਹੀ ਕਿਸੇ ਵੀ ਨਤੀਜੇ ਦੇ ਨਤੀਜੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਦੁਬਾਰਾ ਹੋਰ ਜੋਸ਼ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ ਅਤੇ ਇਸ ਲਈ ਵਿਦਿਆਰਥੀਆਂ ਨੂੰ ਸਿਰਫ਼ ਗੋਲਡ ਮੈਡਲ ਲਈ ਖੇਡਣ ਦੀ ਬਜਾਏ ਖੇਡਾਂ ਵਿੱਚ ਹਿੱਸਾ ਲੈਣਾ ਦੀ ਪ੍ਰਵਿਰਤੀ ਅਪਣਾਉਣਾ ਜ਼ਿਆਦਾ ਜ਼ਰੂਰੀ ਹੈ। ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸੈਟੀਫੀਕੇਟ ਵੰਡੇ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ.ਡੀ. ਬਾਂਸਲ ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਭ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…