ਗਿਆਨ ਜਯੋਤੀ ਗਲੋਬਲ ਸਕੂਲ ਵਿਖੇ ਸਾਲਾਨਾ ਜੂਨੀਅਰ ਖੇਡਾਂ ਕਰਵਾਈਆਂ

ਮੁਹਾਲੀ, 11 ਦਸੰਬਰ:
ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿੱਚ ਜੂਨੀਅਰ ਬੱਚਿਆਂ ਲਈ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਛੋਟੇ-ਛੋਟੇ ਬੱਚਿਆ ਨੇ ਬਹੁਤ ਵੀ ਉਤਸ਼ਾਹ ਦੇ ਨਾਲ ਇਸ ਖੇਡ ਵਿੱਚ ਹਿੱਸਾ ਲਿਆ। ਇਸ ਖੇਡ ਦਿਵਸ ਦੇ ਦੌਰਾਨ ਸਕੂਪ ਟੌਸ, ਗੇਂਦ ਨੂੰ ਪਾਸ ਕਰਨਾ, ਹਾਕੀ ਡ੍ਰਿੱਲ ਦੌੜ, ਕਲੌਸ ਰੇਸ, ਫਲੈਗ ਰੇਸ, ਹੂਪ ‘ਤੇ ਬਾਲ ਰੇਸ, ਹਰਡਲ ਮਾਸਕ ਰੇਸ, ਕਰਾਸ ਰਿਵਰ ਰੇਸ, ਰੈਕਟ ਬਾਲ ਰੇਸ ਅਤੇ ਫ੍ਰੀਸਬੀ ‘ਤੇ ਬਾਲ ਰੇਸ, ਕੰਗਾਰੂ ਰੇਸ, ਬੈਲੇਂਸ ਮਾਸਟਰ, ਪਿੱਕ ਐਂਡ ਡਰਾਪ ਹਾਕੀ ‘ਤੇ ਬਾਲ ਰੇਸ ਵਰਗੀ ਖੇਲ੍ਹਾਂ ਦਾ ਆਯੋਜਨ ਕੀਤਾ ਗਿਆ ਸੀ। ਸਕੂਲ ਦੇ ਪੰਜਾਹ ਸਾਲ ਪੂਰੇ ਹੋਣ ਕਰਕੇ ਇਸ ਸਾਲ ਦਾ ਸਾਲਾਨਾ ਜੂਨੀਅਰ ਖੇਡ ਦਿਹਾੜਾ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ। ਇਸ ਖੇਡ ਦਿਵਸ ਦਾ ਉਦਘਾਟਨ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਅਤੇ ਸੰਸਥਾਪਕ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਬੇਦੀ ਨੇ ਗਿਆਨ ਜਯੋਤੀ ਗਲੋਬਲ ਸਕੂਲ ਦੇ ਗੀਤ ਨਾਲ ਸਕੂਲ ਦਾ ਝੰਡਾ ਲਹਿਰਾ ਕੇ ਕੀਤਾ।
ਪ੍ਰਿੰਸੀਪਲ ਗਿਆਨ ਜੋਤ ਨੇ ਮਾਪਿਆਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੂੰ ਟੀਮ ਭਾਵਨਾ ਦਿਖਾਉਣ ਦੀ ਅਪੀਲ ਕੀਤੀ।ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਸਫ਼ੈਦ ਗਿਆਨ ਜਯੋਤੀ ਗੋਲਡਨ ਜੁਬਲੀ ਟੀ-ਸ਼ਰਟਾਂ ਅਤੇ ਹੱਥਾਂ ਵਿੱਚ ਰੰਗਦਾਰ ਪੋਮਪੋਮ ਪਹਿਨੇ ਮਾਪਿਆਂ ਲਈ ਸੰਗੀਤਕ ਡਾਂਸ ਪੇਸ਼ਕਾਰੀ ਦਿਤੀ। ਇਸ ਦੇ ਨਾਲ ਹੀ ਅੰਬਰੇਲਾ ਡਰਿੱਲ ਅਤੇ ਬਾਲ ਡਰਿੱਲ ਵਿੱਚ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਇਸ ਖੇਡ ਮੇਲੇ ਦੌਰਾਨ ਮਾਪਿਆਂ ਅਤੇ ਅਧਿਆਪਕਾਂ ਨਾਲ ਮਜ਼ੇਦਾਰ ਗਤੀਵਿਧੀਆਂ ਨੇ ਮਾਹੌਲ ਨੂੰ ਹੋਰ ਖ਼ੁਸ਼ਨੁਮਾ ਬਣਾ ਦਿੱਤਾ।
ਨਰਸਰੀ ਦੀ ਪਿਕ ਰਨ ਬਾਲ ਰੇਸ ਵਿੱਚ ਕਾਰਤਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਨਿਤਿਨ ਅਤੇ ਅਨਾਹਦ ਵੀਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਜਦਕਿ ਲੜਕੀਆਂ ਦੀ ਨਰਸਰੀ ਪਿਕ ਰਨ ਬਾਲ ਰੇਸ ਵਰਗ ਵਿੱਚ ਰਵਨੀਤ, ਅਵਿਨਾਸ਼ ਅਤੇ ਅਸ਼ਵੀ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਮੁੰਡਿਆਂ ਦੀ 50 ਮੀਟਰ ਦੌੜ ਵਿਚ ਵੇਦਾਂਸ਼, ਸ਼ਿਵਾਂਸ਼ ਅਤੇ ਆਰਵ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਲੜਕੀਆਂ ਵਿਚ 50 ਮੀ. ਲੜਕੀਆਂ ਦੇ ਵਰਗ ਵਿੱਚ ਮਨਰੀਤ, ਅਨੀਕਾ ਅਤੇ ਸ਼੍ਰੇਆ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੀ ਅੜਿੱਕਾ ਦੌੜ ਵਿੱਚ ਦਰਸ਼ੀਲ, ਆਰੀਅਨ ਅਤੇ ਸ਼ਿਵਾਂਸ਼ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਦੀ ਅੜਿੱਕਾ ਦੌੜ ਵਿੱਚ ਕਿਮਿਸ਼ਾ, ਸੈਯਾਨ ਅਤੇ ਹਰਕੀਰਤ ਅਤੇ ਆਰਾਧਿਆ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਦੌਰਾਨ ਮਾਪਿਆਂ ਨੂੰ ਆਪਣੀ ਫਿਟਨੈੱਸ ਪਰਖਣ ਅਤੇ ਸਪੋਰਟਸ ਈਵੈਂਟ ਦੀ ਭਾਵਨਾ ਦਾ ਆਨੰਦ ਲੈਣ ਦਾ ਮੌਕਾ ਵੀ ਦਿੱਤਾ ਗਿਆ। 100 ਮੀਟਰ ਪਿਤਾ ਦੀ ਦੌੜ ਵਿੱਚ ਪਰਵਿੰਦਰ ਸਿੰਘ ਪਹਿਲੇ ਸਥਾਨ ‘ਤੇ, ਜਦਕਿ ਰੋਹਿਤ ਅਤੇ ਜਤਿੰਦਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਮਾਤਾਵਾਂ ਦੀ 50 ਮੀਟਰ ਦੌੜ ਵਿਚ ਸ੍ਰੀਮਤੀ ਸੋਨਾ, ਸ੍ਰੀਮਤੀ ਖਿਜ਼ਰਾ ਅਤੇ ਸ੍ਰੀਮਤੀ ਸੋਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।

ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਚੇਅਰਮੈਨ ਜੇ.ਐੱਸ ਬੇਦੀ ਨੇ ਕਿਹਾ ਕਿ ਸਰੀਰਕ ਗਤੀਵਿਧੀਆਂ ਲਈ ਖੇਲ੍ਹਾਂ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਖੇਡ ਤੰਦਰੁਸਤ ਸਰੀਰ ਤਿਆਰ ਕਰਦੀਆਂ ਹਨ। ਉਨ੍ਹਾਂ ਅਨੁਸਾਰ ਖੇਡ ਬੱਚਿਆ ਦੇ ਵਿਕਾਸ ਲਈ ਸਹਾਇਕ ਹੁੰਦਾ ਹੈ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…