ਚੰਡੀਗੜ੍ਹ ਪੈਰੀਫੇਰੀ ਮਿਲਕਮੈਨ ਯੂਨੀਅਨ ਦਾ ਸਾਲਾਨਾ ਇਜਲਾਸ

ਨਬਜ਼-ਏ-ਪੰਜਾਬ, ਮੁਹਾਲੀ, 4 ਅਕਤੂਬਰ:
ਚੰਡੀਗੜ੍ਹ ਪੈਰੀਫੇਰੀ ਮਿਲਕਮੈਨ ਯੂਨੀਅਨ ਦਾ ਸਾਲਾਨਾ ਇਜਲਾਸ ਅੱਜ ਹਾਕਮ ਸਿੰਘ ਮਨਾਣਾ, ਸਵਰਨ ਸਿੰਘ ਪੈਂਤਪੁਰ, ਸੁਖਵਿੰਦਰ ਸਿੰਘ, ਇੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਊਧਮ ਸਿੰਘ ਭਵਨ ਵਿਖੇ ਹੋਇਆ। ਜਿਸ ਵਿੱਚ ਇਲਾਕੇ ਦੇ ਦੋਧੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਰਨਲ ਸਕੱਤਰ ਜਗਦੀਸ਼ ਸਿੰਘ ਗੜੌਲੀਆਂ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਜਲਾਸ ਨੂੰ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ, ਐਮਸੀਪੀਆਈਵੀ ਦੇ ਆਗੂ ਜੋਰਾ ਸਿੰਘ, ਟਰੇਡ ਯੂਨੀਅਨ ਦੇ ਆਗੂ ਮਲਕੀਤ ਸਿੰਘ, ਜੀਵਰਾਜ ਚੰਡੀਗੜ੍ਹ, ਮੁਖ਼ਤਿਆਰ ਸਿੰਘ ਲੁਧਿਆਣਾ ਨੇ ਸੰਬੋਧਨ ਕੀਤਾ।
ਇਜਲਾਸ ਵਿੱਚ ਦੁੱਧ ਦੀ ਸਹਾਇਕ ਕੀਮਤ ਨਿਰਧਾਰਿਤ ਕਰਨ, ਫੂਡ ਸੇਫ਼ਟੀ ਐਕਟ ਰੱਦ ਕਰਨ, ਦੋਧੀਆਂ ਨੂੰ ਡੇਅਰੀ, ਫਾਰਮਿੰਗ ਲਈ ਬਿਨਾਂ ਵਿਆਜ ਕਰਜ਼ਾ ਦੇਣਾ, ਪਸ਼ੂਆਂ ਦੀ ਫੀਡ ’ਤੇ ਸਬਸੀਡੀ ਦੇਣ ਸਮੇਤ ਲੋੜ ਅਨੁਸਾਰ ਸਸਤੀ ਦਵਾਈਆਂ ਦੀ ਵਿਵਸਥਾ ਕਰਨ ਅਤੇ ਪਿਛਲੇ ਵਰ੍ਹੇ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਦੇ ਮਾਲਕਾਂ ਨੂੰ ਯੋਗ ਮੁਆਵਜ਼ਾ ਦੇਣ ਲਈ ਮਤੇ ਪਾਸ ਕੀਤੇ ਗਏ। ਯੂਨੀਅਨ ਆਗੂਆਂ ਨੇ ਪ੍ਰਣ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਦੋਧੀਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਵਿੱਢਿਆ ਜਾਵੇਗਾ। ਸਾਲਾਨਾ ਇਜਲਾਸ ਵਿੱਚ ਦੋਧੀ ਯੂਨੀਅਨ ਦੀ ਮੁਕੰਮਲ ਏਕਤਾ ਲਈ ਯਤਨ ਸ਼ੁਰੂ ਕਰਨ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਤੀਰਥ ਰਾਮ ਗੋਚ ਨੂੰ ਪ੍ਰਧਾਨ ਚੰਡੀਗੜ੍ਹ, ਜਸਮੇਲ ਸਿੰਘ ਨੂੰ ਪ੍ਰਧਾਨ ਮੁਹਾਲੀ, ਜਗਦੀਸ਼ ਸਿੰਘ ਗੜੌਲੀਆਂ ਨੂੰ ਜਰਨਲ ਸਕੱਤਰ, ਦਵਿੰਦਰ ਸਿੰਘ ਲਾਲਾ ਨੂੰ ਸਹਾਇਕ ਸਕੱਤਰ, ਮੱਖਣ ਸਿੰਘ ਨੂੰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਸਨੇਟਾ, ਇੰਦਰਪਾਲ ਸਿੰਘ, ਗੁਰਮੁੱਖ ਸਿੰਘ ਰੰਗੂਆਣਾ, ਅਜੈਬ ਸਿੰਘ (ਸਾਰੇ ਮੀਤ ਪ੍ਰਧਾਨ), ਸੁਖਵਿੰਦਰ ਸਿੰਘ ਮੌਲੀ ਤੇ ਬਲਵੰਤ ਸਿੰਘ ਕੁੱਬਾਹੇੜੀ ਨੂੰ ਚੇਅਰਮੈਨ, ਹਰਜੀਤ ਸਿੰਘ ਦੁਰਾਲੀ, ਸਤਵਿੰਦਰ ਸਿੰਘ ਕੁੰਭੜਾ ਤੇ ਅਮਰੀਕ ਸਿੰਘ ਡੱਡੂਮਾਜਰਾ ਨੂੰ ਖਜ਼ਾਨਚੀ ਅਤੇ ਹਾਕਮ ਸਿੰਘ ਮਨਾਣਾ ਨੂੰ ਸਰਪ੍ਰਸਤ ਚੁਣਿਆ ਗਿਆ। ਮੀਡੀਆ ਨੂੰ ਇਹ ਜਾਣਕਾਰੀ ਜਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਗੜੌਲੀਆਂ ਨੇ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…