Nabaz-e-punjab.com

ਸੀਜੀਸੀ ਲਾਂਡਰਾਂ ਵਿੱਚ ਸਾਲਾਨਾ ਪਲੇਸਮੈਂਟ ਦਿਵਸ ਉਤਸ਼ਾਹ ਨਾਲ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਸੀਜੀਸੀ ਲਾਂਡਰਾਂ ਕਾਲਜ ਵਿੱਚ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਪਲੇਸਮੈਂਟਸ ਨੂੰ ਯਾਦ ਕਰਦਿਆਂ ਅੱਜ ਸਾਲਾਨਾ ਪਲੇਸਮੈਂਟ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਪਿਛਲੇ ਸਾਲ ਕੈਂਪਸ ਵਿੱਚ ਆਈਟੀ, ਏਵੀਏਸ਼ਨ, ਬੈਂਕਿੰਗ, ਰੀਟੇਲ, ਹਸਪਤਾਲ ਐਂਡ ਟੂਰਿਜ਼ਮ, ਫਾਰਮਾਸਿਉਟੀਕਲ ਐਂਡ ਬਾਇਓ ਟੈਕਨਾਲੋਜੀ, ਬੈਂਕਿੰਗ ਐਂਡ ਫਾਈਨੈਸ਼ੀਅਲ ਮੈਨੇਜਮੈਂਟ ਸਮੇਤ ਹੋਰ ਸੈਕਟਰਾਂ ਵਿੱਚ 492 ਐਮਐਨਸੀਜ਼ ਦੀ ਮੇਜਬਾਨੀ ਕੀਤੀ ਹੈ ਅਤੇ ਕਰੀਬ 5134 ਰੁਜ਼ਗਾਰ ਦੀਆਂ ਪੇਸ਼ਕਸ਼ਾਂ ਆਈਆਂ ਹਨ। ਕਈ ਨਾਮੀਂ ਐਮਐਨਸੀਜ਼ ਜਿਵੇਂ ਟੀਸੀਐਸ, ਆਈਬੀਐਮ, ਵਿਪਰੋ, ਗੂਗਲ, ਫਾਰਚੂਨ 500 ਕੰਪਨੀਆਂ ਐਮਾਜ਼ੋਨ, ਮਾਇਕ੍ਰੋਸਾਫ਼ਟ, ਹਿਊਲੈੱਟ ਪੈਕਅਡ ਨੇ ਕੈਂਪਸ ਵਿੱਚ ਪਹੁੰਚੀਆਂ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ। ਐਮਾਜ਼ੋਨ ਇੰਡੀਆ ਵਿੱਚ 31.7 ਲੱਖ ਰੁਪਏ ਦੇ ਸਾਲਾਨਾ ਪੈਕੇਜ ’ਤੇ ਪਲੇਸਮੈਂਟ ਹਾਸਲ ਕਰਕੇ ਵਿਦਿਆਰਥੀਆਂ ਨੇ ਨਵਾਂ ਰਿਕਾਰਡ ਬਣਾਇਆ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨੌਜਵਾਨਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਕੇ ਅਦਾਰੇ ਅਤੇ ਕੰਪਨੀ ਦਾ ਨਾਂ ਰੌਸ਼ਨ ਕਰਨ ਦੀ ਨਸੀਹਤ ਦਿਤੱੀ। ਉਨ੍ਹਾਂ ਕਿਹਾ ਕਿ ਸੀਜੀਸੀ ਕਾਲਜ ਸਖ਼ਤ ਮਿਹਨਤ ਸਦਕਾਂ ਵਿਦਿਆਰਥੀਆਂ ਨੂੰ ਨਾ ਸਿਰਫ਼ ਉੱਚ ਸਿੱਖਿਆ ਦੇਣ ਸਗੋਂ ਉਨ੍ਹਾਂ ਦੇ ਹੁਨਰ ਨੂੰ ਨਿਖ਼ਾਰ ਕੇ ਵਧੀਆ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਹਰੇਕ ਕਿੱਤੇ ਵਿੱਚ ਮਾਹਰ ਬਣਾਉਣ ਲਈ ਵਚਨਬੱਧ ਹੈ।
ਪ੍ਰੋਗਰਾਮ ਦੌਰਾਨ ਸੀਜੀਸੀ ਦੇ ਵਧੇਰੇ ਰੁਜ਼ਗਾਰ ਦੀਆਂ ਪੇਸ਼ਕਸ਼ਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਲਾਈਵ ਬੈਂਡ ਦੀ ਪੇਸ਼ਕਾਰੀ ਕੀਤੀ ਗਈ ਅਤੇ ਉਪਰੰਤ ਵਿਕਟਰੀ ਮਾਰਚ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…