Nabaz-e-punjab.com

ਪੰਜਾਬ ਬੋਰਡ ਵੱਲੋਂ 11 ਮਈ ਨੂੰ ਐਲਾਨਿਆ ਜਾਵੇਗਾ ਬਾਰ੍ਹਵੀਂ ਸ਼੍ਰੇਣੀ ਦਾ ਸਾਲਾਨਾ ਨਤੀਜਾ

ਇਸ ਸਾਲ ਨਕਲ ਦੇ ਰੁਝਾਨ ਨੂੰ ਠੱਲ੍ਹ ਪਾਉਣ ਵਿੱਚ ਵੱਡੀ ਸਫਲਤਾ ਮਿਲੀ: ਕਲੋਹੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਮਾਰਚ ਮਹੀਨੇ ਵਿੱਚ ਲਈ ਗਈ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਭਲਕੇ 11 ਮਈ ਨੂੰ ਘੋਸ਼ਿਤ ਕੀਤਾ ਜਾਵੇਗਾ। ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅੱਜ ਦੇਰ ਸ਼ਾਮੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸਨਿੱਚਰਵਾਰ ਨੂੰ ਸਵੇਰੇ 11:30 ਵਜੇ ਮੁੱਖ ਦਫ਼ਤਰ ਵਿੱਚ ਕਮੇਟੀ ਰੂਮ ਵਿੱਚ ਐਲਾਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ 3 ਲੱਖ 11 ਹਜ਼ਾਰ ਤੋਂ ਵੱਧ ਵਿਦਿਆਰਥੀ ਅਪੀਅਰ ਹੋਏ ਸੀ। ਜਿਨ੍ਹਾਂ ਵਿੱਚ 2 ਲੱਖ 96 ਹਜ਼ਾਰ ਬੱਚੇ ਰੈਗੂਲਰ ਅਤੇ ਬਾਕੀ ਪ੍ਰਾਈਵੇਟ ਸਕੂਲਾਂ ਅਤੇ ਓਪਨ ਸਕੂਲਾਂ ਦੇ ਵਿਦਿਆਰਥੀਆਂ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਨਕਲ ਦੇ ਰੁਝਾਨ ਨੂੰ ਵੀ ਠੱਲ੍ਹ ਪਾਉਣ ਵਿੱਚ ਸਫਲਤਾ ਮਿਲੀ ਹੈ ਅਤੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਅਤੇ ਅੰਦਰ ਬਾਹਰੀ ਲੋਕਾਂ ਦੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਬੋਰਡ ਦੇ ਇਤਿਹਾਸ ਵਿੱਚ ਐਤਕੀਂ ਪਹਿਲੀ ਵਾਰ ਸਾਰੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਸਪੈਸ਼ਲ ਡਿਪਟੀ ਕੰਟਰੋਲਰ (ਵਿਜੀਲੈਂਸ) ਤਾਇਨਾਤ ਕੀਤੇ ਗਏ ਸਨ। ਉਂਜ ਇਸ ਵਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਨਕਲ ਰੋਕਣ ਲਈ ਪੂਰਾ ਸਹਿਯੋਗ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਦੇ ਸਮੁੱਚੇ ਨਤੀਜੇ ਦੇ ਨਾਲ ਨਾਲ ਬਾਰ੍ਹਵੀਂ ਦੀ ਪੂਰੀ ਮੈਰਿਟ ਸੂਚੀ ਵੀ ਮੌਕੇ ’ਤੇ ਹੀ ਜਾਰੀ ਕੀਤੀ ਜਾਵੇਗੀ। ਬੋਰਡ ਚੇਅਰਮੈਨ ਦੇ ਦੱਸਿਆ ਕਿ ਭਲਕੇ ਐਲਾਨੇ ਜਾ ਰਹੇ ਬਾਰ੍ਹਵੀਂ ਦੇ ਮੁਕੰਮਲ ਨਤੀਜੇ ਨੂੰ ਸਨਿੱਚਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਅਪਲੋਡ ਕਰ ਦਿੱਤਾ ਜਾਵੇਗਾ ਅਤੇ ਸਕੂਲ ਮੁਖੀ ਅਤੇ ਵਿਦਿਆਰਥੀ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਦੇਖਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਧਰ, ਇਹ ਵੀ ਪਤਾ ਲੱਗਾ ਹੈ ਕਿ ਬੋਰਡ ਚੇਅਰਮੈਨ ਨੇ ਪ੍ਰੀਖਿਆ ਸ਼ਾਖਾ, ਕੰਪਿਊਟਰ ਸ਼ਾਖਾ, ਅਕਾਦਮਿਕ ਸ਼ਾਖ਼ਾ ਅਤੇ ਹੋਰ ਸਬੰਧਤ ਬ੍ਰਾਂਚਾਂ ਦੇ ਅਧਿਕਾਰੀਆਂ ਨਾਲ ਸ਼ੁੱਕਰਵਾਰ ਨੂੰ ਸਾਰਾ ਦਿਨ ਬਾਰ੍ਹਵੀਂ ਜਮਾਤ ਦੇ ਘੋਸ਼ਿਤ ਕੀਤੇ ਜਾਣ ਵਾਲੇ ਨਤੀਜੇ ਸਬੰਧੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਚਰਚਾ ਕੀਤੀ ਅਤੇ ਉਕਤ ਸਾਰੇ ਸਟਾਫ਼ ਦੇਰ ਸ਼ਾਮੀ ਛੁੱਟੀ ਤੋਂ ਬਾਅਦ ਰਾਤ ਦਾ ਖਾਣਾ ਖਾਣ ਮਗਰੋਂ ਫਿਰ ਤੋਂ ਦਫ਼ਤਰ ਵਿੱਚ ਸੱਦ ਲਿਆ ਗਿਆ ਹੈ ਤਾਂ ਜੋ ਗੜਬੜੀ ਦੀ ਕੋਈ ਗੁਜਾਇੰਸ਼ ਨਾ ਰਹੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…