Nabaz-e-punjab.com

ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੀ ਸਾਲਾਨਾ ਚੋਣ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ: 14 ਜਨਵਰੀ :
ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੀ ਅੱਜ ਸਾਲਾਨਾ ਹੋਈ ਚੋਣ ਵਿੱਚ ਏ.ਅੈਸ ਪਰਾਸ਼ਰ ਪ੍ਰਧਾਨ , ਜੈ ਸਿੰਘ ਛਿੱਬਰ ਮੀਤ ਪ੍ਰਧਾਨ ਅਤੇ ਜਗਤਾਰ ਸਿੰਘ ਭੁੱਲਰ ਸਕੱਤਰ ਚੁਣੇ ਗਏ। ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੋਟਾਂ ਪਈਆਂ ਹਨ। ਪ੍ਰਧਾਨ ਦੇ ਅਹੁੱਦੇ ਲਈ ਬਰਾਈਟ ਪੰਜਾਬ ਐਕਸਪ੍ਰੈਸ ਦੇ ਮੁੱਖ ਸੰਪਾਦਕ ਏ ਅੈਸ ਪਰਾਸ਼ਰ ਤੇ ਪੰਜਾਬ ਕੇਸਰੀ ਦੇ ਅਸ਼ਵਨੀ ਕੁਮਾਰ ਵਿੱਚ ਮੁਕਾਬਲਾ ਹੋਇਆ । ਪਰਾਸ਼ਰ ਨੂੰ 13 ਅਤੇ ਅਸਵਨੀ ਸ਼ਰਮਾ ਨੂੰ 12 ਵੋਟਾਂ ਮਿਲਿਆ ਇਸੀ ਤਰ੍ਹਾਂ ਮੀਤ ਪ੍ਰਧਾਨ ਲਈ ਦੈਨਿਕ ਜਾਗਰਣ ਦੇ ਜੈ ਸਿੰਘ ਛਿੱਬਰ ਤੇ ਸੱਚ ਕਹੂੰ ਦੇ ਅਸ਼ਵਨੀ ਚਾਵਲਾ ਚ ਮੁਕਾਬਲਾ ਹੋਇਆ ਤੇ ਜੈ ਸਿੰਘ ਛਿੱਬਰ ਜੈਤੂ ਰਹੇ। ਜਦੋ ਕਿ ਸਕੱਤਰ ਦੇ ਅਹੁੱਦੇ ਲਈ ਏ ਐਨ ਬੀ ਨਿਊਜ਼ ਚੈਨਲ ਦੇ ਜਗਤਾਰ ਸਿੰਘ ਭੁੱਲਰ ਤੇ ਨਿਊਜ਼ 24 ਦੇ ਵਿਸ਼ਾਲ ਅੰਗਰੀਸ਼ ਵਿੱਚ ਮੁਕਾਬਲਾ ਹੋਇਆ ਤੇ ਭੁੱਲਰ ਨੂੰ 16 ਵੋਟਾਂ ਪਈਆਂ ਤੇ ਵਿਸ਼ਾਲ ਨੂੰ 9 ਵੋਟਾਂ ਪਈਆਂ । ਇਸ ਤਰ੍ਹਾਂ ਜਗਤਾਰ ਭੁੱਲਰ ਸੈਕਟਰੀ ਚੁਣੇ ਗਏ। ਬਾਦ ਚੁਣੀ ਹੋਈ ਕਮੇਟੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ । ਅਤੇ ਕਿਹਾ ਕਿ ਮੀਡੀਆ ਦਾ ਦੇਸ਼ ਦੇ ਲੋਕਤੰਤਰ ਢਾਂਚੇ ਨੂੰ ਮਜਬੂਤ ਕਰਨ ਚ ਵੱਡਾ ਰੋਲ ਹੈ ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…