ਪੰਜਾਬੀ ਸਾਹਿਤ ਸਭਾ ਵੱਲੋਂ ਸਾਰੰਗ ਲੋਕ ਵਿੱਚ ਸਾਲਾਨਾ ਸਮਾਗਮ ‘ਧੁੱਪ ਦੀ ਮਿਲਣੀ’ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਵੱਲੋਂ ਸਾਲਾਨਾ ਸਮਾਗਮ ‘ਧੁੱਪ ਦੀ ਮਿਲਣੀ’ ਦਾ ਆਯੋਜਨ ਸਾਰੰਗ ਲੋਕ ਫੇਜ਼-11 ਮੁਹਾਲੀ ਵਿਖੇ ਕੀਤਾ ਗਿਆ। ਇਸ ਮੌਕੇ ਚਾਰ ਪੁਸਤਕਾਂ ਡਾ. ਸੁਰਿੰਦਰ ਸਿੰਘ ਗਿੱਲ ਦੀ ਪੁਸਤਕ ‘ਪੰਜ ਪਰਦੇਸ’, ਬਲਬੀਰ ਸੂਫ਼ੀ ਦੀ ਪੁਸਤਕ ‘ਨਿੱਕਾ ਜਿਹਾ ਕੰਮ’, ਅਸ਼ਵਨੀ ਕੁਮਾਰ ਸਾਵਣ ਦੀ ਪੁਸਤਕ ‘ਗਾਥਾ ਅਨੰਦਪੁਰ ਦੀ’ ਅਤੇ ਕਮਲ ਕਲੰਜਰ ਦੀ ਪੁਸਤਕ ‘ਕੂਕ ਪੰਜਾਬ ਦੀ’ ਲੋਕ ਅਰਪਣ ਕੀਤੀਆਂ ਗਈਆਂ।
ਸਿਰੀ ਰਾਮ ਰਾਮ ਅਰਸ਼, ਕਰਨਲ ਜਸਬੀਰ ਭੁੱਲਰ, ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਸੰਧੂ, ਯੁੱਧਵੀਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਸਭਿਆਚਾਰਕ ਰੰਗ ਖਿਲਾਰਦੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਰਘਬੀਰ ਸਿੰਘ ਭੁੱਲਰ, ਰਮਨ ਸੰਧੂ, ਹਰਿੰਦਰ ਹਰ, ਭੁਪਿੰਦਰ ਮਟੌਰੀਆ, ਬਲਬੀਰ ਸੂਫੀ, ਪਿਸ਼ੌਰਾ ਸਿੰਘ ਢਿੱਲੋੱ, ਕਰਮਜੀਤ ਸਿੰਘ ਬੱਗਾ, ਨਰਿੰਦਰ ਕੌਰ ਨਸਰੀਨ, ਕੁਲਬੀਰ ਸੈਣੀ, ਦਵਿੰਦਰ ਕੌਰ, ਦੀਪਕ ਸ਼ਰਮਾ ਚਨਾਰਥਲ, ਮਨਜੀਤ ਕੌਰ ਮੁਹਾਲੀ, ਬਲਵਿੰਦਰ ਸਿੰਘ, ਹਰਪ੍ਰੀਤ ਕੌਰ, ਰਘਬੀਰ ਵੜੈਚ ਆਦਿ ਨੇ ਗੀਤ ਟੱਪੇ, ਬੋਲੀਆਂ ਅਤੇ ਨਜ਼ਮਾ ਪੇਸ਼ ਕੀਤੀਆਂ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਡਾ. ਸਵੈਰਾਜ ਸੰਧੂ ਨੇ ਕੀਤਾ।
ਇਸ ਮੌਕੇ ਸਪਤਰਿਸੀ ਪ੍ਰਦਰਸ਼ਨ, ਚੰਡੀਗੜ੍ਹ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ, ਭਲਵਿੰਦਰ ਸਿੰਘ ਬਾਵਾ, ਪ੍ਰੋ. ਦਿਲਬਾਗ ਸਿੰਘ, ਪਰਮਜੀਤ ਭੁੱਲਰ, ਗੁਰਪ੍ਰੀਤ ਅਨੰਦੀ, ਚਰਨਜੀਤ ਲੁਬਾਣਾ, ਸੰਜੀਵਨ ਸਿੰਘ, ਸੈਵੀ ਗਾਇਤ, ਗੁਰਦਰਸ਼ਨ ਸਿੰਘ ਮਾਵੀ, ਕਸ਼ਮੀਰ ਕੌਰ ਸੰਧੂ, ਦਰਸ਼ਨ ਤਿਉਣਾ, ਰੇਣੂ, ਜੋਗਿੰਦਰ ਸਿੰਘ ਜੱਗਾ, ਕੁਲਵੰਤ ਭਾਟੀਆ, ਡਾ. ਰਮਾ ਰਤਨ, ਭੁਪਿੰਦਰ ਸਿੰਘ ਬੇਕਮ ਅਤੇ ਬਲਜੀਤ ਸਿੰਘ ਵੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…