Nabaz-e-punjab.com

ਸੀਜੀਸੀ ਝੰਜੇੜੀ ਕਾਲਜ ਵਿੱਚ ਸਾਲਾਨਾ ਖੇਡਾਂ ਦਾ ਆਯੋਜਨ, ਸ਼ਿਖਾ ਤੇ ਸਾਹਿਲ ਠਾਕਰ ਬਣੇ ਬੈੱਸਟ ਅਥਲੀਟ

ਹਰੇਕ ਵਿਦਿਆਰਥੀ ਨੂੰ ਸਫਲ ਜੀਵਨ ਲਈ ਸਿੱਖਿਆ ਦੇ ਨਾਲ ਨਾਲ ਖੇਡਾਂ ਦਾ ਹਿੱਸਾ ਬਣਨਾ ਜ਼ਰੂਰੀ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵਿਚ ਪੰਜਵੀਆਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਾਲਾਨਾ ਖੇਡਾਂ ਉਦਘਾਟਨ ਵਿਸ਼ਵ ਦੇ ਮਸ਼ਹੂਰ ਰੈਸਲਰ ਦਾ ਗ੍ਰੇਟ ਖਲੀ ਵਜੋਂ ਜਾਣੇ ਜਾਂਦੇ ਦਲੀਪ ਸਿੰਘ ਵੱਲੋਂ ਕੀਤਾ ਗਿਆ। ਦਾ ਗ੍ਰੇਟ ਖਲੀ ਦਲੀਪ ਸਿੰਘ ਨੇ ਆਸਮਾਨ ਵਿੱਚ ਰੰਗ-ਬਰੰਗੇ ਗੁਬਾਰੇ ਛੱਡਦੇ ਹੋਏ ਸਾਲਾਨਾ ਖੇਡ ਦਿਹਾੜੇ ਦੀ ਸ਼ੁਰੂਆਤ ਕੀਤੀ। ਜਦਕਿ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ। ਇਸ ਮੌਕੇ ਜਿੱਥੇ ਕ੍ਰਿਕਟ,ਵਾਲੀਬਾਲ,ਬੈਡਮਿੰਟਨ,ਖੋ-ਖੋ,ਟੇਬਲ ਟੈਨਿਸ ਖੇਡਾਂ ਵਿਚ ਵਿਦਿਆਰਥੀਆਂ ਦਰਮਿਆਨ ਮੁਕਾਬਲੇ ਕਰਵਾਏ ਗਏ ਉੱਥੇ ਹੀ ਐਥਲੈਟਿਕ ਵਿਚ 100 ਮੀਟਰ ਦੌੜ,50 ਮੀਟਰ ਲੜਕੀਆਂ ਦੀ ਸਪੂਨ ‘ਤੇ ਨਿੰਬੂ ਦੌੜ, ਤਿੰਨ ਲੱਤ ਦੌੜ,ਲਾਂਗ ਜੰਪ,ਹਾਈ ਜੰਪ ਅਤੇ ਸ਼ਾਟ ਪੁੱਟ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਧ ਚੜ ਕੇ ਹਿੱਸਾ ਲਿਆ। ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ ‘ਚ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਉਸ ਤੋਂ ਬਾਅਦ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਦੀ ਸਹੁੰ ਚੁੱਕੀ।
ਪੂਰਾ ਦਿਨ ਸਮੂਹ ਵਿਭਾਗਾਂ ਦੇ ਖਿਡਾਰੀਆਂ ਨੇ ਹਰ ਈਵੈਂਟ ਵਿੱਚ ਜੀ ਜਾਨ ਨਾਲ ਹਿੱਸਾ ਲਿਆ ਅਤੇ ਵਧੀਆਂ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਐਥਲੈਟਿਕ ਮੁਕਾਬਲਿਆਂ ਵਿਚ ਸਭ ਤੋਂ ਵਧੀਆਂ ਐਥਲੀਟ ਹੋਣ ਦਾ ਮਾਣ ਸ਼ਿਖਾ ਤੇ ਸਾਹਿਲ ਠਾਕੁਰ ਨੂੰ ਮਿਲਿਆ। ਜਦਕਿ ਬੈੱਸਟ ਮਾਰਚ ਪਾਸਟ ਟ੍ਰਾੲਫੀ ਅਪਲਾਈਡ ਸਾਇੰਸ ਵਿਭਾਗ ਨੇ ਹਾਸਿਲ ਕੀਤੀ। ਇਸ ਦੇ ਇਲਾਵਾ ਐਮ ਬੀ ਏ ਵਿਭਾਗ ਨੂੰ ਬੈੱਸਟ ਡਿਪਾਰਟਮੈਂਟ ਬਣਨ ਦਾ ਸਬੱਬ ਮਿਲਿਆ। ਇਸ ਮੌਕੇ ਵਿਸ਼ਵ ਪ੍ਰਸਿੱਧ ਰੈਸਲਰ ਗ੍ਰੇਟ ਖਲੀ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਦਿਆਰਥੀ ਨੂੰ ਸਫਲ ਇਨਸਾਨ ਬਣਨ ਲਈ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਦੀ ਪੇ੍ਰਰਨਾ ਦਿੰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਦਿਆਰਥੀ ਹਿੱਸਾ ਲੈ ਕੇ ਆਪਣੇ ਕਾਲਜ ਅਤੇ ਆਪਣੇ ਮਾਂ ਬਾਪ ਦਾ ਨਾਮ ਵਿਸ਼ਵ ਪੱਧਰ ਤੇ ਉੱਚਾ ਕਰ ਸਕਦੇ ਹਨ।
ਪ੍ਰਧਾਨ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਪੇ੍ਰਰਨਾ ਦਿੱਤੀ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ ਵਿੱਚ ਹਰ ਮੁਕਾਮ ’ਤੇ ਜਿੱਥੇ ਮੁਸ਼ਕਲਾਂ ਦਾ ਮੁਕਾਬਲਾ ਕਰਨ ਅਤੇ ਉਸ ਮੁਕਾਬਲੇ ਵਿੱਚ ਜਿੱਤ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ ਉੱਥੇ ਹੀ ਕਿਸੇ ਵੀ ਨਤੀਜੇ ਦੇ ਨਤੀਜੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਦੁਬਾਰਾ ਹੋਰ ਜੋਸ਼ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ ਅਤੇ ਇਸ ਲਈ ਵਿਦਿਆਰਥੀਆਂ ਨੂੰ ਸਿਰਫ਼ ਗੋਲਡ ਮੈਡਲ ਲਈ ਖੇਡਣ ਦੀ ਬਜਾਏ ਖੇਡਾਂ ਵਿੱਚ ਹਿੱਸਾ ਲੈਣਾ ਦੀ ਪ੍ਰਵਿਰਤੀ ਅਪਣਾਉਣਾ ਜ਼ਿਆਦਾ ਜ਼ਰੂਰੀ ਹੈ। ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਪ੍ਰਧਾਨ ਧਾਲੀਵਾਲ ਅਤੇ ਡਾਇਰੈਕਟਰ ਜਰਨਲ ਡਾ. ਬਾਂਸਲ ਵੱਲੋਂ ਮੈਡਲ ਅਤੇ ਸੈਟੀਫੀਕੇਟ ਵੰਡੇ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ.ਡੀ .ਬਾਂਸਲ ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਭ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਪੇ੍ਰਰਨਾ ਦਿੱਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…