Nabaz-e-punjab.com

ਜ਼ੀਰਕਪੁਰ ਵਿੱਚ ਕਰੋਨਾ ਨਾਲ ਇਕ ਹੋਰ ਮੌਤ, ਸ਼ਹਿਰ ਵਿੱਚ ਹੁਣ ਤੱਕ ਹੋ ਚੁੱਕੀਆਂ ਨੇ 3 ਮੌਤਾਂ

ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿੱਚ ਚਾਰ ਹੋਰ ਮਰੀਜ਼ ਸਾਹਮਣੇ ਆਏ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ\ਡੇਰਾਬੱਸੀ, 10 ਜੁਲਾਈ:
ਇਸ ਖੇਤਰ ਵਿੱਚ ਕਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਦਾ ਕਾਰਨ ਇਲਾਕੇ ਦੇ ਲੋਕ ਸਹਿਮੇ ਹੋਏ ਹਨ। ਇੱਥੋਂ ਦੇ ਨਜ਼ਦੀਕੀ ਪਿੰਡ ਢਕੋਲੀ ਖੇਤਰ ਵਿੱਚ ਅੱਜ ਕਰੋਨਾ ਨਾਲ ਇਕ 55 ਸਾਲਾ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਹਲਕਾ ਡੇਰਾਬੱਸੀ ਵਿੱਚ ਅੱਠ ਨਵੇਂ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕ ਸ਼ੂਗਰ ਨਾਲ ਪੀੜਤ ਸੀ। ਸ਼ਹਿਰ ਵਿੱਚ ਇਸ ਮਰੀਜ਼ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਤੀਨ ਹੋ ਗਈ ਹੈ। ਇਸ ਤੋਂ ਪਹਿਲਾਂ ਦੋ ਹੋਰ ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋ ਚੁੱਕੀ ਹੈ ਜਦਕਿ ਇਕ ਵਿਅਕਤੀ ਦੀ ਮੌਤ ਡੇਰਾਬੱਸੀ ਦੇ ਨਿੱਜੀ ਹਸਪਤਾਲ ਵਿੱਚ ਹੋ ਚੁੱਕੀ ਹੈ। ਡੇਰਾਬੱਸੀ ਦੇ ਹਸਪਤਾਲ ਵਿੱਚ ਮ੍ਰਿਤਕ ਉੱਤਰ ਪ੍ਰਦੇਸ਼ ਤੋਂ ਸਬੰਧ ਰੱਖਦਾ ਸੀ ਜਿਸਦੀ ਤਬੀਅਤ ਖਰਾਬ ਹੋਣ ’ਤੇ ਇੱਥੋਂ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਲੈ ਕੇ ਆਏ ਸੀ।
ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐਸਐਮਓ ਡਾ. ਪੌਮੀ ਚਤਰਥ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਸੁਖਜੀਤ ਸਿੰਘ ਵਾਸੀ ਨਿਊ ਜਨਰੇਸ਼ਨ ਅਪਾਰਟਮੈਂਟ ਢਕੋਲੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਡਾ. ਚਤਰਥ ਨੇ ਦੱਸਿਆ ਕਿ ਮ੍ਰਿਤਕ ਸ਼ੂਗਰ ਨਾਲ ਪੀੜਤ ਸੀ ਜੋ ਬਿਲਡਿੰਗ ਸਾਮਾਨ ਦਾ ਦੁਕਾਨਦਾਰ ਸੀ। ਮ੍ਰਿਤਕ ਦੀ 20 ਜੂਨ ਨੂੰ ਤਬੀਅਤ ਵਿਗੜੀ ਸੀ। ਉਸ ਨੂੰ ਬੁਖ਼ਾਰ ਅਤੇ ਥਕਾਵਟ ਦੀ ਸ਼ਿਕਾਇਤ ਆਈ ਸੀ, ਜਿਸ ਮਗਰੋਂ ਉਸਨੇ ਘਰ ਹੀ ਦਵਾਈ ਲੈ ਲਈ ਸੀ। ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਸ ਨੂੰ 27 ਜੂਨ ਪੰਚਕੂਲਾ ਦੇ ਸੈਕਟਰ 6 ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ। ਉਸ ਨੂੰ 29 ਤਰੀਕ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਦਾਖਲ ਕਰਵਾਇਆ ਸੀ ਜਿੱਥੇ ਉਸਦੀ ਜ਼ੇਰੇ ਇਲਾਜ ਮੌਤ ਹੋ ਗਈ। ਡਾ. ਪੌਮੀ ਚਤਰਥ ਨੇ ਦੱਸਿਆ ਕਿ ਮ੍ਰਿਤਕ ਦੀ ਕੋਈ ਵੀ ਟਰੈਵਲ ਹਿਸਟਰੀ ਨਹੀ ਹੈ। ਮ੍ਰਿਤਕ ਨੂੰ ਲਾਗ ਲੱਗਣ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਥੋਂ ਇਸ ਵਾਇਰਸ ਦੇ ਸੰਪਰਕ ਵਿੱਚ ਆਇਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਪਹਿਲਾਂ ਹੀ ਟੈਸਟ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿੱਚ ਕਰੋਨਾ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ। ਪਿੰਡ ਜਵਾਹਰਪੁਰ ਵਿੱਚ ਲੰਘੇ ਦਿਨੀਂ ਇਕ ਦੁਕਾਨਦਾਰ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮਗਰੋਂ ਸਿਹਤ ਵਿਭਾਗ ਵੱਲੋਂ ਉਸਦੇ ਪਰਿਵਾਰਕ ਅਤੇ ਹੋਰਨਾਂ ਸੰਪਰਕ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਸੀ। ਇਨ੍ਹਾਂ ’ਚੋਂ ਅੱਜ ਚਾਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਅੱਜ ਮੁਬਾਰਕਪੁਰ ਖੇਤਰ ਇਕ ਡੇਰਾਬੱਸੀ ਸ਼ਹਿਰੀ ਖੇਤਰ ਅਤੇ ਦੋ ਜ਼ੀਰਕਪੁਰ ਦੇ ਬਲਟਾਣਾ ਖੇਤਰ ਤੋਂ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਨੂੰ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…