ਅਮਰੀਕਾ ਵਿੱਚ ਇਕ ਹੋਰ ਭਾਰਤੀ ਦਾ ਕਤਲ, ਪਰਿਵਾਰ ਨੇ ਸੁਸ਼ਮਾ ਸਵਰਾਜ ਕੋਲੋਂ ਮੰਗੀ ਮਦਦ

ਨਬਜ਼-ਏ-ਪੰਜਾਬ ਬਿਊਰੋ, ਵਾਸ਼ਿੰਗਟਨ, 7 ਅਪਰੈਲ:
ਅਮਰੀਕਾ ਵਿੱਚ ਇਕ ਵਾਰ ਫਿਰ ਭਾਰਤੀ ਵਿਅਕਤੀ ਦਾ ਕਤਲ ਕੀਤਾ ਗਿਆ ਹੈ। ਵਾਸ਼ਿੰਗਟਨ ਦੇ ਸ਼ਹਿਰ ਯਾਕੀਮਾ ਵਿੱਚ ਦੋ ਨਕਾਬਪੋਸ਼ ਲੁਟੇਰਿਆਂ ਨੇ ਇਕ 26 ਸਾਲਾ ਭਾਰਤੀ ਵਿਅਕਤੀ ਦਾ ਕਤਲ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ‘ਏ ਐਮ.ਪੀ.ਐਮ’ ਵਿੱਚ ਕਲਰਕ ਕਾਊੱਟਰ ਤੇ ਬੈਠੇ ਵਿਕਰਮ ਜਾਰਯਾਲ ਨੂੰ ਮਾਰ ਦਿੱਤਾ ਗਿਆ। ਇਸ ਭਾਰਤੀ ਵਿਅਕਤੀ ਦੇ ਭਰਾ ਨੇ ਸੁਸ਼ਮਾ ਸਵਰਾਜ ਕੋਲੋੱ ਮਦਦ ਮੰਗੀ ਹੈ। ਉਸ ਨੇ ਕਿਹਾ ਕਿ ਅਮਰੀਕਾ ਵਿੱਚ ਦੋ ਲੁਟੇਰਿਆਂ ਨੇ ਮੇਰੇ 26 ਸਾਲਾ ਭਰਾ ਨੂੰ ਮਾਰ ਦਿੱਤਾ। ਹੁਣ ਸਾਨੂੰ ਲਾਸ਼ ਲੈਣ ਲਈ ਮਦਦ ਦੀ ਜ਼ਰੂਰਤ ਹੈ। ਸੁਸ਼ਮਾ ਸਵਰਾਜ ਨੇ ਇਸ ਗੱਲ ਤੇ ਅਫਸੋਸ ਕਰਦਿਆਂ ਕਿਹਾ ਕਿ ਮੈਨੂੰ ਤੁਹਾਡੇ ਭਰਾ ਦੀ ਮੌਤ ਦਾ ਅਫਸੋਸ ਹੈ ਅਤੇ ਮੈਂ ਅਮਰੀਕਾ ਵਿੱਚ ਭਾਰਤੀ ਅੰਬੈਂਸੀ ਨਾਲ ਗੱਲ ਕਰ ਰਹੀ ਹਾਂ ਤਾਂ ਕਿ ਤੁਹਾਨੂੰ ਮਦਦ ਦਿੱਤੀ ਜਾਵੇ।
ਸੀ.ਸੀ.ਟੀ.ਵੀ ਕੈਮਰੇ ਦੀ ਵੀਡੀਓ ਵਿੱਚ ਦੇਖਿਆ ਗਿਆ ਕਿ ਜਦੋਂ ਲੁਟੇਰਿਆਂ ਨੇ ਬੰਦੂਕ ਦੀ ਨੋਕ ਤੇ ਵਿਕਰਮ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਸਾਰੇ ਪੈਸੇ ਲੁਟੇਰਿਆਂ ਨੂੰ ਦੇ ਦਿੱਤੇ ਪਰ ਉਨ੍ਹਾਂ ਵਿੱਚੋੱ ਇਕ ਨੇ ਵਿਕਰਮ ਨੂੰ ਮਾਰ ਦਿੱਤਾ ਅਤੇ ਦੋਵੇੱ ਪੈਸੇ ਲੈ ਕੇ ਭੱਜ ਗਏ। ਜਦੋਂ ਪੁਲੀਸ ਮੌਕੇ ਤੇ ਪੁੱਜੀ ਤਾਂ ਗੰਭੀਰ ਰੂਪ ਵਿੱਚ ਜ਼ਖਮੀ ਵਿਕਰਮ ਨੇ ਪੁਲੀਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਕੁੱਝ ਸਮੇਂ ਮਗਰੋਂ ਹੀ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਨ੍ਹਾਂ ਕਾਤਲਾਂ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਪੁਲੀਸ ਨੂੰ ਜ਼ਰੂਰ ਦੱਸਣ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…