nabaz-e-punjab.com

ਐਂਟੀ ਕਰਪਸ਼ਨ ਐਂਡ ਹਿਉਮਨ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਹੋਈ

ਭਾਰਤ ਸਰਕਾਰ ਵੱਲੋਂ ਘੱਟ ਗਿਣਤੀ ਲੋਕਾਂ ਲਈ ਚਲਾਈ 140 ਸਕੀਮਾਂ ਦਾ ਮੈਨੀਫੈਸਟੋ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 19 ਅਕਤੂਬਰ:
ਭਾਰਤ ਸਰਕਾਰ ਵਲੋਂ ਘਟ ਗਿਣਤੀ ਲੋਕਾਂ ਲਈ ਚਲਾਈ ਸਕੀਮਾਂ ਦੇ ਮੈਨੀਫੈਸਟੀ ਲੋਕਾਂ ਤਕ ਪਹੁਚਾਉਣ ਸਬੰਧੀ ਐਂਟੀ ਕਰਪਸ਼ਨ ਅਤੇ ਹਿਊਮਨ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਬਲਵਿੰਦਰ ਸਿੰਘ ਰਤਨ ਦੀ ਪ੍ਰਧਾਨਗੀ ਹੇਠ ਕੀਤੀ। ਇਸ ਮੀਟਿੰਗ ਵਿਚ ਤਰਸੇਮ ਸਿੰਘ ਸਹੋਤਾ ਚੈਅਰਮੈਨ ਐਟੀ ਕਰਪਸ਼ਨ ਪੰਜਾਬ, ਕਿਰਨਪਾਲ ਕੌਰ ਸਹੋਤਾ ਸੂਬਾ ਪ੍ਰਧਾਨ ਮਹਿਲਾ ਵਿੰਗ ਅਤੇ ਵਿਸ਼ੇਸ਼ ਤੌਰ ’ਤੇ ਅਬਦੁਲ ਕਲਾਮ ਰਾਜਾ ਮੈਂਬਰ ਮਨਿਉਰਟੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਟਿਆਲਾ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਵ ਚੌਧਰੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਐਂਟੀ ਕਰਪਸ਼ਨ ਹਿਉਮਨ ਵੈਲਫੇਅਰ ਸੁਸਾਇਟੀ ਸਾਲ 2013 ਤੋਂ ਪੰਜਾਬ ਵਿੱਚ ਬਹੁਤ ਹੀ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਅਤੇ ਇਨ੍ਹਾਂ ਦਾ ਕੰਮ ਸ਼ਲਾਘਾਯੋਗ ਹੈ। ਭਾਰਤ ਸਰਕਾਰ ਨੇ ਘੱਟ ਗਿਣਤੀ ਲੋਕਾਂ ਲਈ ਕਰੀਬ 140 ਸਕੀਮਾਂ ਚਲਾਈਆਂ ਹੋਈਆਂ ਹਨ। ਜਿਨ੍ਹਾਂ ਦਾ ਮੈਨੀਫੈਸਟੋ ਅੱਜ ਇਥੌ ਦੇ ਲੋਕਾਂ ਵਿਚ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਆਮ ਲੋਕਾਂ ਨੂੰ ਸਕੀਮਾਂ ਬਾਰੇ ਪਤਾ ਚਲ ਸਕੇ।ਉਨ੍ਹਾਂ ਕਿਹਾ ਕਿ ਹਿੰਦੁ, ਸਿੱਖ, ਇਸਾਈ ਅਤੇ ਮੁਸਲਿਮ ਧਰਮ ਦੇ ਲੋਕਾਂ ਨੂੰ ਆਪਸੀ ਭਾਈਚਾਰੇ ਮੇਲ ਮਿਲਾਪ ਨਾਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਸਹੋਤਾ ਨੇ ਬੋਲਦਿਆਂ ਕਿਹਾ ਕਿ ਸੁਸਾਇਟੀ ਵਲੋਂ ਵੱਡੇ ਪੱਧਰ ਤੇ ਸੰਗਰੂਰ ਵਿਚ ਵਿਸ਼ਾਲ ਟ੍ਰੈਨਿੰਗ ਕੈਂਪ ਲਾਇਆ ਜਾਵੇਗਾ। ਜਿਸ ਦੀ ਤਾਰੀਖ ਆਉਣ ਵਾਲੇ ਦਿਨਾਂ ਵਿੱਚ ਤਹਿ ਕੀਤੀ ਜਾਵੇਗੀ। ਇਸ ਕੈਂਪ ਵਿੱਚ ਦੁਨੀਆਂ ਵਿੱਚ ਵਿਚਰ ਰਹੇ ਭ੍ਰਿਸ਼ਟਾਚਾਰ, ਨਸ਼ੇ, ਵਾਤਾਵਰਨ ਅਤੇ ਸ਼ਕਸ਼ੀਅਤ ਨਿਰਮਾਣ ਸਬੰਧੀ ਜਾਗਰੁਕ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਜਗਰੂਪ ਸਿੰਘ, ਅਵਤਾਰ ਸਿੰਘ ਤਾਰਾ, ਸੰਗੀਤ ਅਕੈਡਮੀ ਦੇ ਡਾਇਰੈਕਟਰ ਸਿੱਧੂ ਹਸਨਪੂਰੀ, ਪੁਸ਼ਪਿੰਦਰ ਸਿੰਘ ਸਮੇਤ ਹੋੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…