ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦਾ ਗਠਨ

ਬਲਵਿੰਦਰ ਸਿੰਘ ਕੁੰਭੜਾ ਨੂੰ ਪ੍ਰਧਾਨ ਥਾਪਿਆ, ਮਾਣਕਪੁਰ ਕੱਲਰ ਬਣੇ ਜਨਰਲ ਸਕੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਪਿਛਲੇ ਲੰਮੇ ਸਮੇਂ ਤੋਂ ਰਾਜਨੀਤਕ ਲੋਕਾਂ ਅਤੇ ਅਸਰ ਰਸੂਖ ਵਾਲੇ ਧਨਾਢ ਲੋਕਾਂ ਦੀਆਂ ਧੱਕੇਸ਼ਾਹੀਆਂ ਅਤੇ ਜ਼ਬਰ ਜ਼ੁਲਮ ਅਤੇ ਪੁਲਿਸ ਅਤੇ ਪ੍ਰਸ਼ਾਸਨ ਵਧੀਕੀਆਂ ਦਾ ਸ਼ਿਕਾਰ ਹੁੰਦੇ ਆਏ ਗਰੀਬ ਅਤੇ ਪੀੜਤ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ ਸੰਘਰਸ਼ਸ਼ੀਲ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪਿੰਡ ਕੁੰਭੜਾ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਇਕੱਤਰ ਹੋਏ ਲੋਕਾਂ ਨੇ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਬਣਾਉਣ ਦਾ ਐਲਾਨ ਕੀਤਾ ਹੈ।
ਅੱਜ ਹੋਈ ਮੀਟਿੰਗ ਵਿੱਚ ਫਰੰਟ ਦੇ ਅਹੁਦੇਦਾਰਾਂ ਦੇ ਨਾਮ ਵੀ ਐਲਾਨੇ ਗਏ ਜਿਨ੍ਹਾਂ ਵਿੱਚ ਸਰਵਸੰਮਤੀ ਨਾਲ ਬਲਵਿੰਦਰ ਸਿੰਘ ਕੁੰਭੜਾ ਨੂੰ ਫਰੰਟ ਦਾ ਪ੍ਰਧਾਨ ਐਡਵੋਕੇਟ ਬਲਦੇਵ ਸਿੰਘ ਅਤੇ ਐਡਵੋਕੇਟ ਅਜੇ ਕੁਮਾਰ ਮਹਿਰਾ ਨੂੰ ਕਾਨੂੰਨੀ ਸਲਾਹਕਾਰ, ਬਲਵਿੰਦਰ ਕੌਰ ਬਲੌਂਗੀ ਮੀਤ ਪ੍ਰਧਾਨ, ਬਹਾਦਰ ਸਿੰਘ ਬਲੌਂਗੀ ਪ੍ਰੈਸ ਸਕੱਤਰ, ਅਵਤਾਰ ਸਿੰਘ ਮੱਕੜਿਆਂ ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਮਾਣਕਪੁਰ ਕੱਲਰ ਨੂੰ ਜਨਰਲ ਸਕੱਤਰ, ਗੁਰਸ਼ਰਨ ਸਿੰਘ ਮੁੱਲਾਂਪੁਰ ਨੂੰ ਸਕੱਤਰ, ਸੁਖਦੇਵ ਸਿੰਘ ਚੱਪੜਚਿੜੀ ਨੂੰ ਖਜ਼ਾਨਚੀ, ਨਾਗਰ ਸਿੰਘ ਮੱਕੜਿਆਂ ਸਲਾਹਕਾਰ, ਕਮਲਜੋਤ ਕੌਰ ਨੂੰ ਅਤੇ ਗੁਰਿੰਦਰ ਸਿੰਘ ਮੁੱਲਾਂਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦਲਿਤ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਲੜਕੀਆਂ ਨਾਲ ਰੇਪ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਬਚਾਉਣ, ਪੰਚਾਇਤੀ ਅਤੇ ਗਰੀਬ ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰਨ ਵਾਲੇ ਨਜਾਇਜ਼ ਕਾਬਜ਼ਕਾਰਾਂ ਨੂੰ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਨਾ ਕਰਕੇ ਸ਼ਹਿ ਦਿੰਦਾ ਆ ਰਿਹਾ ਹੈ। ਲੋਕਾਂ ਨੂੰ ਥਾਣਿਆਂ ਵਿੱਚ ਇਨਸਾਫ਼ ਨਹੀਂ ਮਿਲ ਰਿਹਾ, ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਜਾਂ ਡੀਡੀਪੀਓ ਵਰਗੇ ਉਚ ਅਧਿਕਾਰੀਆਂ ਕੋਲ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੁੰਦੀ।
ਦਲਿਤ ਪਰਿਵਾਰਾਂ ਨਾਲ ਹੋਈਆਂ ਧੱਕੇਸ਼ਾਹੀਆਂ ਸਬੰਧੀ ਐਸ.ਸੀ. ਕਮਿਸ਼ਨ ਵੱਲੋਂ ਦੋਸ਼ੀਆਂ ਖ਼ਿਲਾਫ਼ ਐਸਸੀ ਐਕਟ ਦੀ ਧਾਰਾ ਲਗਾਉਣ ਦੇ ਹੁਕਮਾਂ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਦਰਕਿਨਾਰ ਕੀਤਾ ਜਾਂਦਾ ਹੈ। ਦਲਿਤਾਂ ਨਾਲ ਵਧੀਕੀਆਂ ਕਰਨ ਵਾਲੇ ਸੀਨੀਅਰ ਅਫ਼ਸਰਾਂ ਖ਼ਿਲਾਫ਼ ਕੀਤੀਆਂ ਸ਼ਿਕਾਇਤਾਂ ਅੱਜ ਵੀ ਡੀ.ਸੀ. ਦਫ਼ਤਰ ਦੇ ਫਾਈਲਾਂ ਦੇ ਢੇਰ ਥੱਲੇ ਦਬੀਆਂ ਪਈਆਂ ਹਨ। ਅਜਿਹੀਆਂ ਹੀ ਵਧੀਕੀਆਂ ਖਿਲਾਫ਼ ਫ਼ਰੰਟ ਅਵਾਜ਼ ਉਠਾਏਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਕੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਅਵਾਜ਼ ਉਠਾਈ ਜਾਵੇਗੀ। ਮੀਟਿੰਗ ਵਿੱਚ ਹਾਜ਼ਰ ਵਿਅਕਤੀਆਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਪੁਲਿਸ ਅਤੇ ਪ੍ਰਸ਼ਾਸਨ ਵਧੀਕੀਆਂ ਖਿਲਾਫ਼ ਡੱਟਣ ਦਾ ਅਹਿਦ ਲਿਆ।
ਇਸ ਮੌਕੇ ਨਾਗਰ ਸਿੰਘ, ਹਰਭਜਨ ਸਿੰਘ ਨੰਬਰਦਾਰ, ਫੂਲ ਚੰਦ ਝੁਆਂਸਾ, ਮਹਿੰਦਰ ਸਿੰਘ ਸਰਪੰਚ, ਬੱਗਾ ਸਿੰਘ ਚੂਹੜਮਾਜਰਾ, ਰੁਪਿੰਦਰ ਕੌਰ ਧੜਾਕ, ਗੁਰਨਾਮ ਕੌਰ ਕੁੰਭੜਾ, ਦਲਜੀਤ ਕੌਰ ਪੰਚ ਕੁੰਭੜਾ, ਬਲਵਿੰਦਰ ਕੌਰ ਸਰਪੰਚ ਬਲੌਂਗੀ, ਹਰਜਿੰਦਰ ਸਿੰਘ ਯੂਥ ਕਲੱਬ ਪ੍ਰਧਾਨ ਗੋਬਿੰਦਗੜ੍ਹ, ਜਸਪਾਲ ਸਿੰਘ ਰਾਏਪੁਰ, ਕਰਮ ਸਿੰਘ ਲਖਨੌਰ, ਕਮਲਜੀਤ ਕੌਰ, ਸਿਮਰਨ ਕੌਰ ਫੇਜ਼-9, ਸਲਿੰਦਰਜੀਤ ਸਿੰਘ ਸਾਬਕਾ ਸਰਪੰਚ ਘੋਗਾ, ਠੇਕੇਦਾਰ ਰਣਜੀਤ ਸਿੰਘ ਮੁੰਡੀਖਰੜ, ਗੁਰਿੰਦਰ ਸਿੰਘ ਮੁੱਲਾਂਪੁਰ ਬਲਾਕ ਸੰਮਤੀ ਮੈਂਬਰ, ਗੁਰਸ਼ਰਨ ਸਿੰਘ ਪੰਚ, ਬਚਨ ਸਿੰਘ ਸਾਬਕਾ ਪ੍ਰਧਾਨ ਬਾਲਮੀਕ ਕਮੇਟੀ ਕੁੰਭੜਾ, ਰਣਜੀਤ ਸਿੰਘ ਖੰਨਾ, ਮੋਹਨ ਲਾਲ ਸ਼ਾਹੀ ਖੰਨਾ, ਮੇਵਾ ਸਿੰਘ ਪੰਚ, ਬਲਜੀਤ ਸਿੰਘ ਪੰਚ ਮਿਲਖ, ਜਸਵਿੰਦਰ ਸਿੰਘ ਪੰਚ ਬਲੌਂਗੀ, ਅਮਰੀਕ ਸਿੰਘ ਪੰਚ ਖੂਨੀਮਾਜਰਾ, ਸੁਖਦੇਵ ਸਿੰਘ ਖਰੜ, ਹਰਪ੍ਰੀਤ ਸਿੰਘ ਰਾਜੂ ਦੇਸੂਮਾਜਰਾ, ਪ੍ਰੋਫੈਸਰ ਰਘੁਬੀਰ ਸਿੰਘ ਚਾਹਲ ਖਰੜ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…