ਨਸ਼ਾ ਵਿਰੋਧੀ ਮੁਹਿੰਮ: ਐਨਡੀਪੀਐਸ ਐਕਟ ਤਹਿਤ ਦੋ ਵਿਅਕਤੀ ਗ੍ਰਿਫ਼ਤਾਰ

1 ਕਿੱਲੋ 30 ਗਰਾਮ ਗਾਜ਼ੇ ਦੀ ਬਰਾਮਦਗੀ ਕਰ ਕੇ ਮੁਲਜ਼ਮਾਂ ਵਿਰੁੱਧ ਕੀਤਾ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਨਸ਼ਾ ਸਮੱਗਲਰਾ ਤੇ ਸ਼ਿਕੰਜਾ ਕਸਣ ਲਈ ਡੀਐਸਪੀ (ਖਰੜ-1) ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਇਲਾਕਾ ਵਿੱਚ ਮੁੱਖ ਅਫ਼ਸਰ ਥਾਣਾ ਸਿਟੀ ਖਰੜ, ਸਦਰ ਖਰੜ ਅਤੇ ਏਆਰਪੀ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਇਸ ਤਲਾਸ਼ੀ ਮੁਹਿੰਮ ਤਹਿਤ ਮੁਹਾਲੀ ਪੁਲੀਸ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।
ਐਸਐਸਪੀ ਸ੍ਰੀ ਸੋਨੀ ਨੇ ਦੱਸਿਆ ਕਿ ਐਨਡੀਪੀਐਸ ਐਕਟ ਤਹਿਤ ਪੁਲੀਸ ਵੱਲੋਂ 2 ਮੁਕੱਦਮੇ ਦਰਜ਼ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ 1 ਕਿੱਲੋ 30 ਗਰਾਮ ਗਾਜ਼ੇ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕੇਸ ਵਿਚ ਮੁਕੱਦਮਾ ਨੰਬਰ 178 ਮਿਤੀ 29.06.2022 ਅ/ਧ 22 ਐਨਡੀਪੀਐਸ ਐਕਟ, ਥਾਣਾ ਸਿਟੀ ਖਰੜ, ਮੁਹਾਲੀ ਵਿਖੇ ਰਾਜੇਸ਼ ਕੁਮਾਰ ਵਾਸੀ ਬੰਗਾਲਾ ਬਸਤੀ, ਮੁੰਡੀ ਖਰੜ ਬਰਖਿਲਾਫ ਦਰਜ ਕੀਤਾ ਗਿਆ।

ਜਿਸ ਕੋਲੋਂ 620 ਗਰਾਮ ਗਾਂਜਾ ਦੀ ਬਰਾਮਦਗੀ ਕੀਤੀ ਗਈ ਅਤੇ ਮੁਕੱਦਮਾ ਨੰਬਰ: 179 ਮਿਤੀ 29.06.2022 ਅ/ਧ 22 ਐਨਡੀਪੀਐਸ ਐਕਟ, ਥਾਣਾ ਸਿਟੀ ਖਰੜ, ਮੁਹਾਲੀ ਝੰਗੂ ਨਾਥ ਵਾਸੀ ਵਾਸੀ ਬੰਗਾਲਾ ਬਸਤੀ, ਮੁੰਡੀ ਖਰੜ, ਮੁਹਾਲੀ ਦੇ ਬਰਖਿਲਾਫ ਦਰਜ ਕੀਤਾ ਗਿਆ ਅਤੇ ਇਸ ਕੋਲੋਂ 410 ਗਰਾਮ ਗਾਂਜੇ ਦੀ ਬਰਾਮਦਗੀ ਕੀਤੀ ਗਈ ਹੈ।

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…