
ਏਪੀਜੇ ਸਮਾਰਟ ਸਕੂਲ ਮੁੰਡੀ ਖਰੜ ਦਾ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿੱਬੜਿਆਂ
ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ ਤੇ ਪ੍ਰਿੰਸੀਪਲ ਜਸਬੀਰ ਚੰਦਰ ਨੇ ਹੋਣਹਾਰ ਬੱਚਿਆਂ ਨੂੰ ਵੰਡੇ ਇਨਾਮ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਫਰਵਰੀ:
ਸਥਾਨਕ ਏਪੀਜੇ ਸਮਾਰਟ ਸਕੂਲ ਮੁੰਡੀ ਖਰੜ ਦੇ ਸਾਲਾਨਾ ਸਮਾਰੋਹ ਵਿੱਚ ਛੋਟੇ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਦੌਰਾਨ ਪ੍ਰੀ-ਨਰਸਰੀ ਤੋਂ ਲੈ ਕੇ ਕੇਜੀ ਤੱਕ ਦੇ ਸਾਰੇ ਛੋਟੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਸਬੂਤ ਦਿੱਤਾ। ਛੋਟੇ ਬੱਚੇ ਆਪੋ ਆਪਣੇ ਮਾਪਿਆਂ ਨਾਲ ਘਰਾਂ ਤੋਂ ਹੀ ਰੰਗ ਬਿਰੰਗੀ ਪੋਸ਼ਾਕਾਂ ਵਿੱਚ ਸਕੂਲ ਆਏ ਸੀ।
ਦੂਜੇ ਪਾਸੇ ਸਕੂਲ ਵਿਦਿਅਕ ਮੇਲਾ ਵੀ ਅਯੋਜਿਤ ਕੀਤਾ। ਜਿਸ ਵਿੱਚ ਮਾਡਲ, ਚਾਰਟ ਅਤੇ ਪ੍ਰੋਜੈਕਟ ਪ੍ਰਦਸ਼ਿਤ ਕੀਤੇ ਗਏ। ਮਾਪਿਆਂ ਨੇ ਬੱਚਿਆਂ ਵੱਲੋਂ ਕੀਤੀ ਗਈ ਮਿਹਨਤ ਦੀ ਜ਼ੋਰਦਾਰ ਪ੍ਰੰਸਸਾ ਕੀਤੀ ਅਤੇ ਬੱਚਿਆਂ ਦੀ ਹਰ ਆਈਟਮ ’ਤੇ ਤਾਲੀਆਂ ਵੱਜੀਆਂ। ਸਮਾਰੋਹ ਵਿੱਚ ਬੱਚਿਆਂ ਦੀ ਪੇਸ਼ਕਾਰੀ ਨੂੰ ਦੇਖ ਕੇ ਸਾਫ਼ ਝਲਕਦਾ ਸੀ ਕਿ ਉਨ੍ਹਾਂ ਨੂੰ ਸਕੂਲ ਵਿੱਚ ਕਿੰਨੀ ਮਿਆਰੀ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਗਿਆ ਹੋਵੇਗਾ। ਵਿਦਿਅਕ ਮੇਲੇ ਦਾ ਮੁੱਖ ਕੇਂਦਰ ਅੱਲਗ-ਅੱਲਗ ਵਿਸ਼ਿਆਂ ’ਤੇ ਰੋਸ਼ਨੀ ਪਾਉਣਾ ਸੀ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ ਅਤੇ ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।