
ਮੈਥ ਲੈਕਚਰਾਰ ਬਣਨਾ ਚਾਹੁੰਦੀ ਏਪੀਜੇ ਸਮਾਰਟ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ
ਸਕੂਲ ਦੇ ਪਿੰ੍ਰਸੀਪਲ ਜਸਬੀਰ ਚੰਦਰ ਨੇ ਵੀ ਦਿੱਤੀ ਪਰਿਵਾਰ ਨੂੰ ਵਧਾਈ
ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਮਈ:
ਬਾਰ੍ਹਵੀਂ ਜਮਾਤ ਦੇ ਸੀ.ਬੀ.ਐਸ.ਏ.ਬੋਰਡ ਵੱਲੋਂ ਅੱਜ ਐਲਾਨ ਕੀਤੇ ਗਏ ਨਤੀਜ਼ੇ ਵਿਚ ਏ.ਪੀ.ਜੇ.ਸਮਾਰਟ ਸਕੂਲ ਮੁੰਡੀ ਖਰੜ ਦੀ ਵਿਦਿਆਰਥਣ ਜੈਸਮੀਨ ਕੌਰ ਨੇ 94.6 ਫੀਸਦੀ ਅੰਕ ਪ੍ਰਾਪਤ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਵਿਦਿਆਰਥਣ ਨੇ ਨਾਨ ਮੈਡੀਕਲ ਦੇ ਹਿਸਾਬ ਵਿਸ਼ੇ ਵਿਚ 100/100 ਅੰਕ ਪ੍ਰਾਪਤ ਕੀਤੇ। ਵਿਦਿਆਰਥਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਬੀ.ਐਸ.ਸੀ. ਦੀ ਪੜਾਈ ਕਰਕੇ ਹਿਸਾਬ ਲੈਕਚਰਾਰ ਬਣਨਾ ਚਾਹੁੰਦੀ ਹੈ ਅਤੇ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਪੜਾਉਣ ਦਾ ਟੀਚਾ ਹੈ। ਪੰਜਾਬ ਪੁਲਿਸ ਵਿਚ ਏ.ਐਸ.ਆਈ. ਦੀ ਸੇਵਾ ਨਿਭਾ ਰਹੇ ਜੈਸਮੀਨ ਕੌਰ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਨੇ ਕਦੇ ਵੀ ਕਿਸੇ ਵੀ ਸਬਜੈਕਟ ਦੀ ਟਿਊਸ਼ਨ ਨਹੀ ਰੱਖੀ ਅਤੇ ਆਪਣੀ ਮਿਹਨਤ ਅਤੇ ਸਕੂਲ ਦੇ ਮਿਹਨਤੀ ਸਟਾਫ ਸਦਕਾ ਉਸਨੇ ਅੱਜ ਇੰਨੇ ਅੰਕ ਪ੍ਰਾਪਤ ਕੀਤੇ ਹਨ। ਮੂੰਮਹ ਮਿੱਠਾ ਕਰਵਾਉਣ ਸਮੇਂ ਉਸਦੀ ਮਾਤਾ ਗੁਰਜੀਤ ਕੌਰ ਅਤੇ ਭਰਾ ਅਨਮੋਲਦੀਪ ਸਿੰਘ ਵੀ ਹਾਜ਼ਰ ਸਨ। ਸਕੂਲ ਦੇ ਪਿੰ੍ਰਸੀਪਲ ਜਸਵੀਰ ਚੰਦਰ ਨੇ ਵੀ ਇਸ ਪਰਿਵਾਰ ਨੂੰ ਵਧਾਈ ਦਿੱਤੀ।