ਆਪਣਾ ਪੰਜਾਬ ਪਾਰਟੀ (ਏਪੀਪੀ) ਦੇ ਉਮੀਦਵਾਰ ਮਹਿੰਦਰਪਾਲ ਸਿੰਘ ਨੇ ਪਿੰਡਾਂ ਵਿੱਚ ਘਰ ਘਰ ਜਾ ਕੇ ਮੰਗੀਆਂ ਵੋਟਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਆਪਣਾ ਪੰਜਾਬ ਪਾਰਟੀ (ਏਪੀਪੀ) ਦੇ ਉਮੀਦਵਾਰ ਮਹਿੰਦਰਪਾਲ ਸਿੰਘ ਲਾਲਾ ਵਾਸੀ ਪਿੰਡ ਬਾਕਰਪੁਰ ਨੇ ਕੜਾਕੇ ਠੰਢ ਦੇ ਬਾਵਜੂਦ ਅੱਜ ਮੁਹਾਲੀ ਹਲਕੇ ਦੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਮੁਹਾਲੀ ਦੇ ਜੰਮਪਾਲ ਨੂੰ ਆਪਣਾ ਨੁਮਾਇੰਦਾ ਚੁਣਨ ਦੀ ਅਪੀਲ ਕੀਤੀ। ਬਿਸਾਖੀਆਂ ਦਾ ਸਹਾਰਾ ਲੈ ਕੇ ਗਲੀ ਮੁਹੱਲਿਆਂ ਵਿੱਚ ਘੁੰਮ ਰਹੇ ਮਹਿੰਦਰਪਾਲ ਸਿੰਘ ਨਾਲ ਕਾਰਾਂ ਦਾ ਕੋਈ ਬਹੁਤ ਵੱਡਾ ਕਾਫਲਾ ਵੀ ਨਹੀਂ ਸੀ। ਉਸ ਵੱਲੋਂ ਕਿਰਾਏ ਦੇ ਚਿੱਟੇ ਹਾਥੀ ’ਤੇ ਸਵਾਰ ਹੋ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਾਬਕਾ ਵਿੱਤ ਮੰਤਰੀ ਕੈਪਟਨ ਕੰਵਰਜੀਤ ਸਿੰਘ ਦੇ ਸਮਰਥਕ ਰਹੇ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਕਾਫੀ ਅਰਸਾ ਪਹਿਲਾਂ ਉਹ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨਾਲ ਜੁੜੇ ਰਹੇ ਹਨ ਲੇਕਿਨ ਉਨ੍ਹਾਂ ਨੇ ਆਪਣੇ ਤੋਂ ਬਿਨਾਂ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦਿੱਤਾ ਅਤੇ ਨਾ ਹੀ ਪਾਰਟੀ ਹਾਈ ਕਮਾਂਡ ਨੇ ਹੀ ਸਰਗਰਮ ਵਰਕਰਾਂ ਦੀ ਬਾਂਹ ਫੜੀ। ਜਿਸ ਕਾਰਨ ਉਹ ਆਪਣੇ ਸੈਂਕੜੇ ਸਮਰਥਕਾਂ ਨਾਲ ਦਰਵੇਸ ਸਿਆਸਤਦਾਨ ਤੇ ਤਤਕਾਲੀ ਵਿੱਤ ਮੰਤਰੀ ਕੈਪਟਨ ਕੰਵਰਜੀਤ ਸਿੰਘ ਨਾਲ ਜੁੜ ਗਏ ਅਤੇ ਅਕਾਲੀ ਦਲ ਲਈ ਕਾਫੀ ਕੰਮ ਕੀਤਾ ਲੇਕਿਨ ਬਾਦਲਾਂ ਵੱਲੋਂ ਥਾਪੇ ਜਾਂਦੇ ਰਹੇ ਜਥੇਦਾਰਾਂ ਨੇ ਵੀ ਸਥਾਨਕ ਵਰਕਰਾਂ ਦੀ ਬਾਂਹ ਨਹੀਂ ਫੜੀ ਸਗੋਂ ਧੜੇਬੰਦੀ ਅਤੇ ਆਪਣੇ ਪਰਿਵਾਰ ਨੂੰ ਬੜਾਵਾ ਦਿੱਤਾ ਗਿਆ। ਇਸ ਮਗਰੋਂ ਉਹ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਲ ਹੋ ਗਏ ਪ੍ਰੰਤੂ ਆਪ ਵੀ ਆਪਣੇ ਮਿਸ਼ਨ ਤੋਂ ਭਟਕ ਗਈ ਅਤੇ ਇੱਥੇ ਵੀ ਸਰਮਾਏਦਾਰੀ ਭਾਰੂ ਹੋ ਗਈ। ਜਿਸ ਕਾਰਨ ਹੁਣ ਉਹ ਆਪਣਾ ਪੰਜਾਬ ਪਾਰਟੀ ਤੋਂ ਚੋਣ ਲੜ ਰਹੇ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…