Nabaz-e-punjab.com

ਏਪੀਪੀ ਵੱਲੋਂ ਫਗਵਾੜਾ ਤੋਂ ਪ੍ਰਵੇਸ਼ ਖੋਸਲਾ ਤੇ ਦਾਖਾ ਤੋਂ ਸਿਮਰਦੀਪ ਸਿੰਘ ਨੂੰ ਚੋਣ ਲੜਨ ਲਈ ਸਹਿਮਤੀ

ਪੰਜਾਬ ਵਿੱਚ ਫਸਲਾਂ ਦਾ ਉਜਾੜਾ ਤੇ ਹਾਦਸੇ ਰੋਕਣ ਲਈ ਲਾਵਾਰਸ ਪਸ਼ੂਆਂ ਤੋਂ ਛੁਟਕਾਰਾ ਦਿਵਾਏ ਸਰਕਾਰ: ਧਾਲੀਵਾਲ

ਛੋਟੇਪੁਰ ਦੇ ਵਿਦੇਸ਼ ’ਚੋਂ ਪਰਤਨ ’ਤੇ ਹਫ਼ਤੇ ਤੱਕ ਲਿਆ ਜਾਵੇਗਾ ਜ਼ਿਮਨੀ ਚੋਣਾਂ ਸਬੰਧੀ ਅੰਤਿਮ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਆਪਣਾ ਪੰਜਾਬ ਪਾਰਟੀ (ਏਪੀਪੀ) ਦੀ ਕੋਰ ਕਮੇਟੀ ਦੇ ਮੈਂਬਰ ਤੇ ਸੀਨੀਅਰ ਆਗੂ ਜਸਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਫਗਵਾੜਾ ਅਤੇ ਦਾਖਾ ਤੋਂ ਜ਼ਿਮਨੀ ਚੋਣ ਲੜੇਗੀ ਜਾਵੇਗੀ। ਇਸ ਸਬੰਧੀ ਦੀ ਅੱਜ ਇੱਥੋਂ ਦੇ ਸੈਕਟਰ-70 ਸਥਿਤ ਪਾਰਟੀ ਦਫ਼ਤਰ ਵਿੱਚ ਕੋਰ ਕਮੇਟੀ ਦੇ ਮੈਂਬਰਾਂ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਮੋਹਰੀ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿੱਚ ਜ਼ਿਮਨੀ ਚੋਣਾਂ ਅਤੇ ਲਾਵਾਰਸ ਪਸ਼ੂਆਂ ਸਮੇਤ ਲੋਕਾਂ ਨੂੰ ਦਰਪੇਸ਼ ਹੋਰ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਫਗਵਾੜਾ ਤੋਂ ਪ੍ਰਵੇਸ਼ ਖੋਸਲਾ ਅਤੇ ਦਾਖਾ ਤੋਂ ਸਿਮਰਦੀਪ ਸਿੰਘ ਨੂੰ ਚੋਣ ਲੜਾਉਣ ਲਈ ਸਹਿਮਤੀ ਦਿੱਤੀ ਗਈ। ਇਸ ਤੋਂ ਇਲਾਵਾ ਜੇਕਰ ਕਿਸੇ ਆਗੂ ਜਲਾਲਾਬਾਦ ਜਾਂ ਮੁਕੇਰੀਆਂ ਤੋਂ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਬਾਰੇ ਵਿਚਾਰ ਕੀਤਾ ਜਾਵੇਗਾ। ਉਂਜ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਸਬੰਧੀ ਕੋਈ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੇ ਵਿਦੇਸ਼ ਤੋਂ ਵਾਪਸ ਆਉਣ ’ਤੇ ਅਗਲੇ ਹਫ਼ਤੇ ਲਿਆ ਜਾਵੇਗਾ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਪੰਜਾਬ ਦੇ ਭਖਦੇ ਮਸਲਿਆਂ ਅਤੇ ਲੋਕਾਂ ਦੇ ਭਲੇ ਦੀ ਗੱਲ ਕਰਨ ਦੀ ਬਜਾਏ ਸਿਰਫ਼ ਵੋਟ ਬੈਂਕ ਲਈ ਵਰਤਨ ਨੂੰ ਤਰਜ਼ੀਹ ਦਿੱਤੀ ਗਈ ਹੈ ਅਤੇ ਆਮ ਆਦਮੀ ਪਾਰਟੀ ਵੀ ਇਸੇ ਰਾਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਗੰਧਲੀ ਰਾਜਨੀਤੀ ਕਾਰਨ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਸੰਤਾਪ-ਹੰਢਾ ਰਿਹਾ ਹੈ, ਜਦੋਂਕਿ ਸਮੇਂ ਦੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਆਦਿ ਅਹਿਮ ਮੰਗਾਂ ਅੱਜ ਵੀ ਜਿਊਂ ਦੀ ਤਿਊਂ ਬਰਕਰਾਰ ਹਨ। ਆਗੂਆਂ ਨੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨ ਨੂੰ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ੇ ਅਤੇ ਫਸਲਾਂ ਦਾ ਉਜਾੜਾ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਲਾਵਾਰਸ ਪਸ਼ੂਆਂ ਨੂੰ ਨੱਥ ਪਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲਾਵਾਰਸ ਪਸ਼ੂਆਂ ਕਾਰਨ ਕਾਫੀ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਊ ਸੈੱਸ ਤਾਂ ਵਸੂਲ ਰਹੀ ਹੈ ਪ੍ਰੰਤੂ ਲਾਵਾਰਸ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ।
ਮੀਟਿੰਗ ਨੂੰ ਕੋਰ ਕਮੇਟੀ ਦੇ ਮੈਂਬਰ ਆਰਆਰ ਭਾਰਦਵਾਜ, ਯਾਦਵਿੰਦਰ ਸਿੰਘ, ਬੀਬੀ ਪਰਮਿੰਦਰ ਕੌਰ, ਤਰਲੋਚਨ ਸਿੰਘ ਅਤੇ ਪਰਵੇਸ਼ ਖੋਸਲਾ, ਬਲਵੰਤ ਸਿੰਘ ਜੋਗਾ, ਦਰਸ਼ਨ ਸਿੰਘ ਖਟਕੜ, ਬਲਕਾਰ ਸਿੰਘ, ਚਰਨਜੀਤ ਸਿੰਘ ਜੌੜਾ, ਕਰਨਲ ਸੀਪੀਐਸ ਵੜੈਚ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…