ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਦਾ ਆਲਾ ਦੁਆਲਾ ਸਾਫ ਰੱਖਣ, ਕੂੜਾ ਕੂੜੇਦਾਨ ਵਿੱਚ ਸੁੱਟਣ ਦੀ ਅਪੀਲ

ਐਸ.ਏ.ਐਸ. ਨਗਰ ਮੁਹਾਲੀ ਦਾ ਸਵੱਛ ਸਰਵੇਖਣ 30 ਤੋਂ 31 ਜਨਵਰੀ ਤੱਕ: ਅਵਨੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਭਾਰਤ ਸਰਕਾਰ ਵੱਲੋਂ 500 ਸ਼ਹਿਰਾਂ ਵਿੱਚ ਸਵੱਛ ਸਰਵੇਖਣ-2017 ਕਰਵਾਇਆ ਜਾ ਰਿਹਾ ਹੈ। ਜਿਸ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਿਗਮ ਨੂੰ ਵੀ ਸਰਵੇਖਣ ਲਈ ਚੁਣਿਆ ਗਿਆ ਹੈ। ਇਹ ਜਾਣਕਾਰੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਮੈਡਮ ਅਵਨੀਤ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਵੱਛ ਸਰਵੇਖਣ 30 ਜਨਵਰੀ ਤੋਂ 31 ਜਨਵਰੀ 2017 ਤੱਕ ਕੀਤਾ ਜਾਵੇਗਾ। ਸੰਯੁਕਤ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਮੁਹਾਲੀ ਸ਼ਹਿਰ, ਆਪਣੇ ਘਰਾਂ ਦਾ ਆਲਾ ਦੁਆਲਾ ਸਾਫ ਰੱਖਣ, ਕੂੜਾ ਨਿਰਧਾਰਿਤ ਥਾਵਾਂ ’ਤੇ ਕੂੜੇਦਾਨ ਵਿੱਚ ਸੁਟਣ ਅਤੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਦੀ ਪਅੀਲ ਕੀਤੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫਾਈ ਨੂੰ ਹੋਰ ਬਿਹਤਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਮਸ਼ੀਨਾਂ ਰਾਹੀਂ ਸਫਾਈ ਰਾਤ ਦੇ ਸਮੇਂ ਕਰਵਾਈ ਜਾਂਦੀ ਹੈ ਸ਼ਹਿਰ ਨੂੰ ਖੱੁਲ੍ਹੇ ਵਿੱਚ ਸੌਚ ਮੁਕਤ ਬਣਾਉਣ ਲਈ ਵੱਖ-ਵੱਖ ਥਾਵਾਂ ’ਤੇ ਨਵੇਂ ਪਬਲਿਕ ਪਾਖਾਨੇ ਅਤੇ ਮੋਬਾਇਲ ਪਾਖਾਨਿਆਂ ਦੀ ਵਿਵਸਥਾ ਕੀਤੀ ਗਈ ਹੈ।
ਸੰਯੁਕਤ ਕਮਿਸ਼ਨਰ ਮੈਡਮ ਅਵਨੀਤ ਕੌਰ ਨੇ ਸ਼ਹਿਰ ਵਾਸੀ ਸਫਾਈ ਸਬੰਧੀ ਕੋਈ ਵੀ ਸ਼ਿਕਾਇਤ 3RM1“ ਅਤੇ Swachhata-Moud 1pplication ਆਪਣੇ ਮੋਬਾਇਲ ਵਿੱਚ ਡਾਊਨ ਲਾਉਡ ਕਰਕੇ ਉਸ ਰਾਹੀਂ ਅਪਲੌਡ ਕਰ ਸਕਦੇ ਹਨ। ਜਿਸ ਦਾ ਨਗਰ ਨਿਗਮ ਵੱਲੋਂ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖ ਕੇ ਭਾਰਤ ਦੇ ਮੁੱਢਲੀ ਕਤਾਰ ਦੇ ਸ਼ਹਿਰਾਂ ਵਿੱਚ ਲਿਆ ਸਕਦੇ ਹਾਂ ਪ੍ਰੰਤੂ ਇਹ ਕੰਮ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਕੂੜੇਦਾਨ ਰੱਖੇ ਗਏ ਹਨ ਅਤੇ ਮੁੱਖ ਸੜਕਾਂ ਦੀ ਮਸ਼ੀਨੀ ਸਫ਼ਾਈ ਦੇ ਨਾਲ-ਨਾਲ ਅੰਦਰਲੀ ਸੜਕਾਂ ਅਤੇ ਪਾਰਕਾਂ ਦੇ ਰੱਖ ਰਖਾਓ ਲਈ ਮੈਨੂਅਲ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦਾ ਵੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਉਹ ਆਪਣੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਅਤੇ ਗੰਦਗੀ ਮੁਕਤ ਬਣਾਉਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…