ਮੀਡੀਆ ਹਾਊਸਜ਼ ਨੂੰ ਗੈਰ-ਐਮਈਏ ਰਜਿਸਟਰਡ ਭਰਤੀ ਏਜੰਟਾਂ ਦੇ ਵਿਦੇਸ਼ ਵਿੱਚ ਰੁਜ਼ਗਾਰ ਦੇ ਇਸ਼ਤਿਹਾਰ ਨਾ ਲਾਉਣ ਦੀ ਅਪੀਲ

ਕੇਵਲ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਿਤ ਏਜੰਸੀਆਂ ਹੀ ਵਿਦੇਸ਼ ਵਿੱਚ ਰੁਜ਼ਗਾਰ ਦੇ ਪ੍ਰਬੰਧ ਲਈ ਇੰਟਰਵਿਊ ਕਰਨ ਦੇ ਸਮਰੱਥ: ਡੀਸੀ

ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਐਕਟ ਅਧੀਨ ਲਾਇਸੈਂਸ ਧਾਰਕਾਂ ਨੂੰ ਵੀ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਭਰਤੀ ਕਰਨ ਦੀ ਇਜਾਜ਼ਤ ਨਹੀਂ

ਨਬਜ਼-ਏ-ਪੰਜਾਬ, ਮੁਹਾਲੀ, 21 ਅਗਸਤ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੀਡੀਆ ਹਾਊਸਜ਼ ਤੇ ਇਸ਼ਤਿਹਾਰ ਏਜੰਸੀਆਂ ਨੂੰ ਐਮਈਏ (ਵਿਦੇਸ਼ ਮੰਤਰਾਲੇ) ਤੋਂ ਗੈਰ-ਰਜਿਸਟਰਡ ਭਰਤੀ ਏਜੰਟਾਂ ਦੇ ਵਿਦੇਸ਼ੀ ਭਰਤੀ (ਓਵਰਸੀਜ਼ ਇੰਪਲੋਏਮੈਂਟ) ਦੇ ਇਸ਼ਤਿਹਾਰ ਨਾ ਛਾਪੇ ਜਾਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਡੀਸੀ ਆਸ਼ਿਕਾ ਜੈਨ ਨੇ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਰਤੀ ਦਾ ਕਾਰੋਬਾਰ ਸਿਰਫ਼ ਭਾਰਤੀ ਵਿਦੇਸ਼ ਮੰਤਰਾਲੇ ਕੋਲ ਰਜਿਸਟਰਡ ਭਰਤੀ ਏਜੰਸੀਆਂ ਵੱਲੋਂ ਹੀ ਕੀਤਾ ਜਾ ਸਕਦਾ ਹੈ ਜਦੋਂਕਿ ਕੋਈ ਹੋਰ ਜੋ ਅਜਿਹਾ ਕਰਨਾ ਚਾਹੁੰਦਾ ਹੈ, ਉਸ ਨੂੰ ਪ੍ਰਵਾਨਗੀ ਤੋਂ ਬਿਨਾਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਰੁਜ਼ਗਾਰ ਲਈ ਭਰਤੀ ਕਰਨ ਵਾਲੇ ਏਜੰਟ ਜਾਂ ਏਜੰਸੀ ਕੋਲ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਭਾਰਤੀ ਵਿਦੇਸ਼ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਲਾਇਸੰਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਅਧੀਨ ਪੰਜਾਬ ਸਰਕਾਰ (ਜ਼ਿਲ੍ਹਾ ਮੈਜਿਸਟਰੇਟਾਂ ਰਾਹੀਂ) ਵੱਲੋਂ ਜਾਰੀ ਕੀਤੇ ਲਾਇਸੈਂਸ ਸਿਰਫ਼ ਟਰੈਵਲ ਏਜੰਸੀ ਦਾ ਕਾਰੋਬਾਰ, ਆਈਲੈਟਸ ਦੀਆਂ ਕੋਚਿੰਗ ਸੰਸਥਾਵਾਂ, ਵੀਜ਼ਾ/ਪਾਸਪੋਰਟ ਕੰਸਲਟੈਂਸੀ ਜਾਂ ਟਿਕਟਿੰਗ ਏਜੰਟ ਅਤੇ ਜਨਰਲ ਸੇਲਜ਼ ਏਜੰਟ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ ਪਰ ਇਹ ਲਾਇਸੈਂਸ ਏਜੰਸੀਆਂ ਨੂੰ ਵਿਦੇਸ਼ੀ ਰੁਜ਼ਗਾਰ ਲਈ ਭਰਤੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ, ਜੋ ਕਿ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਨਿਯੰਤ੍ਰਿਤ ਹੈ।
ਡੀਸੀ ਨੇ ਵਿਦੇਸ਼ ਮੰਤਰਾਲਾ ਦੇ ਚੰਡੀਗੜ੍ਹ ਸਥਿਤ ਪ੍ਰੋਟੈਕਟਰ ਆਫ਼ ਇਮੀਗਰੈਂਟਸ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲੇ ਤੋਂ ਰਜਿਸਟਰਡ ਭਰਤੀ ਏਜੰਸੀਆਂ ਨੂੰ ਉਮੀਦਵਾਰਾਂ ਦੀ ਇੰਟਰਵਿਊ, ਉਨ੍ਹਾਂ ਦੇ ਰਜਿਸਟਰਡ ਦਫ਼ਤਰ/ਥਾਂ ’ਤੇ ਕਰਨ ਦੀ ਇਜਾਜ਼ਤ ਹੈ ਅਤੇ ਉਹ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਨਾਲ ਉਹ ਵੱਖ-ਵੱਖ ਸਥਾਨਾਂ ’ਤੇ ਇੰਟਰਵਿਊ ਵੀ ਕਰ ਸਕਦੇ ਹਨ। ਉਨ੍ਹਾਂ ਮੀਡੀਆ ਹਾਊਸ, ਵਿਗਿਆਪਨ ਏਜੰਸੀਆਂ ਅਤੇ ਹੋਰ ਸੋਸ਼ਲ ਮੀਡੀਆ ਵਿਗਿਆਪਨ ਪਲੇਟਫਾਰਮਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਲਈ ਜਾਅਲੀ ਇਸ਼ਤਿਹਾਰਾਂ ਛਾਪਣ ਤੋਂ ਬਚਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਸੈਂਕੜੇ ਬੇਕਸੂਰ ਉਮੀਦਵਾਰਾਂ ਦੇ ਭਵਿੱਖ ਅਤੇ ਪੈਸੇ ਨੂੰ ਬਚਾਉਣ ਲਈ ਸਹਾਈ ਹੋਵੇਗਾ ਜੋ ਅਜਿਹੇ ਵਿਦੇਸ਼ੀ ਨੌਕਰੀਆਂ ਦੇ ਫ਼ਰਜ਼ੀ ਫ਼ਰਮਾਂ ਦੇ ਇਸ਼ਤਿਹਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…