ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵਪਾਰਕ ਅਦਾਰਿਆਂ ਦੇ ਨਾਲ ਨਾਲ ਦਾਨੀ ਸੱਜਣਾਂ ਨੂੰ ਵੀ ਅੱਗੇ ਆਉਣ ਦੀ ਅਪੀਲ

ਸਕੂਲੀ ਬੱਚਿਆਂ ਤੇ ਆਂਗਣਵਾੜੀ ਕੇਂਦਰਾਂ ਲਈ ਸਟੇਸ਼ਨਰੀ ਤੇ ਕਿਤਾਬਾਂ ਲਈ 11 ਥਾਵਾਂ ’ਤੇ ਸੈਂਟਰ ਬਣਾਏ: ਡੀਸੀ ਸਪਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਭਾਵੇਂ ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸੁਖਾਵਾਂ ਮਾਹੌਲ ਅਤੇ ਸਕੂਲਾਂ ਦੀਆਂ ਲੋੜਾਂ ਦੀ ਪੂਰਤੀ ਲਈ ਅਹਿਮ ਕਦਮ ਚੁੱਕੇ ਹਨ ਪ੍ਰੰਤੂ ਇਨ੍ਹਾਂ ਲੋੜਾਂ ਦੀ ਪੂਰਤੀ ਸਮਾਜ ਦੇ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਪੂਰੀ ਨਹੀਂ ਕੀਤੀ ਜਾ ਸਕਦੀ। ਜਿਲ੍ਹਾ ਪ੍ਰਸਾਸ਼ਨ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਪਹਿਲ ਕਦਮੀ ਕਰਦਿਆਂ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਲੋੜਾਂ ਦੀ ਪੂਰਤੀ ਕਾਰਪੋਰੇਟ ਸੋਸ਼ਲ ਰਿਸਪੌਸੀਬਿਲਟੀ ਰਾਹੀਂ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੁੰੂ ਸਕੂਲਾਂ ਵਿੱਚ ਵਧੀਆ ਅਤੇ ਖੁਸ਼ਗਵਾਰ ਮਾਹੌਲ ਮਿਲ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਵਪਾਰਕ ਅਦਾਰਿਆਂ ਦੇ ਨਾਲ-ਨਾਲ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਲੋੜਾਂ ਦੀ ਪੂਰਤੀ ਲਈ ਵੱਧ ਚੜ੍ਹ ਕਿ ਆਪਣਾ ਯੋਗਦਾਨ ਪਾਉਣ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਕੁੱਲ 654 ਸਰਕਾਰੀ ਸਕੂਲ ਹਨ ਅਤੇ ਜਿਨ੍ਹਾਂ ਵਿੱਚੋ 443 ਸਰਕਾਰੀ ਪ੍ਰਾਇਮਰੀ ਸ਼ਾਮਿਲ ਹਨ। ਇਸ ਤੋਂ ਇਲਾਵਾ 615 ਆਂਗਣਵਾੜੀ ਸੈਂਟਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ 25 ਹਜਾਰ ਬੈਂਚਾਂ ਦੀ ਲੋੜ ਦੇ ਨਾਲ-ਨਾਲ ਵਾਟਰ ਕੂਲਰਾਂ ਅਤੇ ਬਲੈਕ ਬੋਰਡਾਂ ਦੀ ਵੀ ਜਰੂਰਤ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਕਾਰਪੋਰੇਟ ਸੋਸ਼ਲ ਰਿਸਪੋਸਿਬਿਲਟੀ ਰਾਂਹੀ ਪੂਰੀ ਕੀਤੀ ਜਾਵੇਗੀ। ਸ੍ਰੀਮਤੀ ਸਪਰਾ ਨੇ ਇਸ ਮੌਕੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਆਰਥਿਕ ਤੌਰ ਤੇ ਕਮਜੌਰ ਵਰਗ ਦੇ ਬੱਚਿਆਂ ਦੀਆਂ ਲੋੜਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਲਈ ਜਿਹੜੇ ਕਿ ਪਹਿਲੀ ਜਮਾਤ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀ ਹਨ, ਲਈ ਸਿਲੇਬਸ ਦੀਆਂ ਕਿਤਾਬਾਂ ਤੋਂ ਇਲਾਵਾ ਸਟੇਸ਼ਨਰੀ ਜਿਸ ਵਿੱਚ ਸਕੂਲ ਬੈਗ, ਕਾਪੀਆਂ ਪੈਨਸ਼ਿਲਾਂ ਰੰਗ, ਡਰਾਇੰਗ ਬੁਕਸ, ਆਇਲ ਪੇਂਟ, ਅਤੇ ਆਂਗਣਵਾੜੀ ਵਿੱਚ ਪੜ੍ਹਦੇ ਬੱਚਿਆਂ ਲਈ ਖਿਡੌਣੇ ਅਤੇ ਆਮ ਰੂਚੀ ਦੀਆਂ ਚੰਗੀਆਂ ਕਿਤਾਬਾਂ ਵੀ ਦਾਨ ਵਜੋਂ ਦੇਣ ਜਿਸ ਲਈ 10 ਥਾਵਾਂ ਤੇ ਸੈਂਟਰ ਬਣਾਏ ਗਏ ਹਨ। ਜਿਸ ਵਿੱਚ ਦਫਤਰ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਕਮਰਾ ਨੰਬਰ 121/ਸੇਵਾ ਕੇਂਦਰ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਅਤੇ ਐਲੀਮੈਂਟਰੀ) ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਦਫਤਰ ਐਸ.ਡੀ.ਐਮ ਖਰੜ, ਦਫਤਰ ਐਸ.ਡੀ.ਐਮ. ਡੇਰਾਬਸੀ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਲਾਕ ਖਰੜ, ਫੇਸ਼-10 ਮੁਹਾਲੀ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਲਾਕ ਖਰੜ, ਫੇਸ਼-2 ਮੁਹਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਸ਼ 3-ਬੀ 1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11, ਸਰਕਾਰੀ ਮਿਡਲ ਸਕੂਲ ਫੇਸ਼-7, ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-6 ਸ਼ਾਮਲ ਹਨ।
ਇਨ੍ਹਾਂ ਸੈਟਰਾਂ ਵਿੱਚ ਸਮਾਨ 24 ਅਪ੍ਰੈਲ ਤੋਂ ਦਫਤਰੀ ਸਮੇਂ ਦੌਰਾਨ ਜਮਾ ਕਰਵਾਇਆ ਜਾ ਸਕਦਾ ਹੈ। ਜਿਸਦੀ ਰਸੀਦ ਵੀ ਦਿੱਤੀ ਜਾਵੇਗੀ। ਸਮਾਨ ਦੀ ਵੰਡ ਕਮੇਟੀ ਬਣਾ ਕੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਅਤੇ ਲੋੜ ਅਨੁਸਾਰ ਕੀਤੀ ਜਾਵੇਗੀ। ਜਿਸਦੀ ਜਾਣਕਾਰੀ ਜਿਲ੍ਹੇ ਦੀ ਵੈੱਬ ਸਾਇਟ www.sasnagar.gov.in ਤੇ ਵੀ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਮਾਨ ਪ੍ਰਾਪਤ ਕਰਨ ਲਈ ਆਪੋ-ਆਪਣੇ ਦਫਤਰਾਂ ਵਿੱਚ ਇੱਕ ਕਰਮਚਾਰੀ ਦੀ ਡਿਊਟੀ ਲਗਾਉਣ ਜਿਹੜਾ ਕਿ ਪ੍ਰਾਪਤ ਹੋਏ ਸਮਾਨ ਦੀ ਸੰਭਾਲ ਅਤੇ ਉਸਨੂੰ ਸਹੀ ਜਗਾ ਰੱਖਣ ਦੀ ਡਿਊਟੀ ਨਿਭਾਵੇਗਾ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਜਾਣਗੇ।
ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਸੱਤਵੀਂ ਜਮਾਤ ਤੋਂ ਬਾਰਵੀਂ ਜਮਾਤ ਵਿੱਚ ਪੜ੍ਹਦੇ ਬੱਚਿਆਂ ਲਈ ਉਨ੍ਹਾਂ ਨੂੰ ਜੀਵਨ ਜਾਚ, ਸਮਾਜਿਕ ਹੁਨਰ ਅਤੇ ਅੱਖਰ ਵਿਕਾਸ ਲਈ ਸੇਵਾਮੁਕਤ ਅਧਿਕਾਰੀ ਜਿਨ੍ਹਾਂ ਵਿੱਚ ਆਈ.ਏ.ਐਸ.,ਪੀ.ਸੀ.ਐਸ, ਪੁਲਿਸ ਅਧਿਕਾਰੀ ਜੱਜ ਸਹਿਬਾਨ, ਡਾਕਟਰ, ਇੰਜੀਨੀਅਰ, ਆਰਕੀਟੈਕਟ ਜਾਂ ਸੇਵਾ ਮੁਕਤ ਅਧਿਆਪਕ ਹਨ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਇਹ ਸਖਸੀਅਤਾਂ ਆਪਣੀ ਰੂਚੀ ਸਬੰਧੀ ਅਤੇ ਜਿਸ ਸਕੂਲ ਵਿੱਚ ਇਹ ਜਾਣਾ ਚਾਹੁੰਦੇ ਹੋਣ ਉਸ ਸਬੰਧੀ ਜਾਣਕਾਰੀ ਈਮੇਲ reachdcsasnagar0gmail.com ਭੇਜਣ ਦੀ ਕਿਰਪਾਲਤਾ ਕਰਨ ਤਾਂ ਜੋ ਵਿਧੀਬੱਧ ਤਰੀਕੇ ਨਾਲ ਸੈਸ਼ਨ ਦੀ ਸੁਰੂਆਤ ਕੀਤੀ ਜਾ ਸਕੇ। ਇਸ ਤਰ੍ਹਾਂ ਇਹ ਸਖਸੀਅਤਾਂ ਬਿਹਤਰ ਸਮਾਜ ਦੀ ਸਿਰਜਣਾ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣਗੀਆਂ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…