nabaz-e-punjab.com

ਅੱਗ ਨਾਲ ਨੁਕਸਾਨੀਆਂ ਫਸਲਾਂ ਲਈ 1.19 ਕਰੋੜ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ

ਹਰ ਮੁਸੀਬਤ ਵਿਚ ਕਿਸਾਨਾਂ ਦੇ ਨਾਲ ਹੈ ਕੈਪਟਨ ਸਰਕਾਰ- ਸਰਕਾਰੀਆ

ਚੰਡੀਗੜ•, 22 ਜੁਲਾਈ:
ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਅਚਾਨਕ ਅੱਗ ਲੱਗਣ ਨਾਲ ਨੁਕਸਾਨੀਆਂ ਗਈਆਂ ਫਸਲਾਂ ਲਈ 1.19 ਕਰੋੜ ਤੋਂ ਵੀ ਜ਼ਿਆਦਾ ਦੀ ਮੁਆਵਜ਼ਾ ਰਾਸ਼ੀ ਰਾਜ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ। ਇਹ ਰਾਹਤ ਰਾਸ਼ੀ ਵੱਖ-ਵੱਖ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ ਹੈ ਜੋ ਕਿ ਅੱਗੋਂ ਪ੍ਰਭਾਵਿਤ ਕਿਸਾਨਾਂ ਵਿਚ ਇਸ ਦੀ ਵੰਡ ਕਰਨਗੇ।
ਮਾਲ ਮੰਤਰੀ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਵੱਖ-ਵੱਖ ਕਾਰਣਾਂ ਕਰਕੇ ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਜਾਣ ਕਾਰਣ ਜਿੱਥੇ ਫਸਲਾਂ ਸੁਆਹ ਹੋ ਜਾਂਦੀਆਂ ਹਨ ਉੱਥੇ ਹੀ ਕਿਸਾਨਾਂ ਨੂੰ ਵਿੱਤੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਉਨ•ਾਂ ਕਿਹਾ ਕਿ ਅਜਿਹੇ ਵਿਚ ਕਿਸਾਨਾਂ ਨੂੰ ਦਿੱਤੀ ਮੁਆਵਜ਼ਾ ਰਾਸ਼ੀ ਉਨ•ਾਂ ਲਈ ਵੱਡੀ ਰਾਹਤ ਲੈ ਕੇ ਆਉਂਦੀ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਿਸੇ ਵੀ ਤਰ•ਾਂ ਦੀ ਮੁਸੀਬਤ ਵੇਲੇ ਕਿਸਾਨਾਂ ਦੇ ਨਾਲ ਖੜ•ੀ ਹੈ।
ਮੁਆਵਜ਼ਾ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਲ 2017-18 ਦੌਰਾਨ 270 ਏਕੜ ਲਈ 21 ਲੱਖ 65,400 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਇਹ ਰਾਸ਼ੀ ਮਾਨਸਾ, ਤਰਨ ਤਾਰਨ, ਫਤਹਿਗੜ• ਸਾਹਿਬ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਰੂਪਨਗਰ, ਬਠਿੰਡਾ, ਐਸ.ਬੀ.ਐਸ. ਨਗਰ ਅਤੇ ਮੋਗਾ ਜ਼ਿਲਿ•ਆਂ ਲਈ ਹੈ।
ਇਸੇ ਤਰ•ਾਂ ਸਾਲ 2018-19 ਲਈ ਹੁਣ ਤੱਕ 1221 ਏਕੜ ਲਈ 97 ਲੱਖ 71,266 ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਜਾ ਚੁੱਕੀ ਹੈ। ਤਫਸੀਲ ਦਿੰਦਿਆਂ ਉਨ•ਾਂ ਦੱਸਿਆ ਕਿ ਮਾਨਸਾ ਜ਼ਿਲ•ੇ ਲਈ 539350 ਰੁਪਏ, ਤਰਨ ਤਾਰਨ ਲਈ 396100 ਰੁਪਏ, ਫਤਹਿਗੜ• ਸਾਹਿਬ ਲਈ 162700 ਰੁਪਏ, ਸ੍ਰੀ ਮੁਕਤਸਰ ਸਾਹਿਬ ਲਈ 166900 ਰੁਪਏ, ਪਟਿਆਲਾ ਲਈ 31 ਲੱਖ 1150 ਰੁਪਏ, ਮੋਹਾਲੀ ਲਈ 8000, ਫਰੀਦਕੋਟ ਲਈ 78800 ਅਤੇ ਗੁਰਦਾਸਪੁਰ ਜ਼ਿਲ•ੇ ਲਈ 17 ਲੱਖ 87500 ਰੁਪਏ ਮਨਜ਼ੂਰ ਕੀਤੇ ਗਏ ਹਨ।
ਉੱਧਰ ਪਠਾਨਕੋਟ ਲਈ 63500 ਰੁਪਏ, ਰੂਪਨਗਰ ਲਈ 131250 ਰੁਪਏ, ਫਿਰੋਜ਼ਪੁਰ ਲਈ 319000, ਸੰਗਰੂਰ ਲਈ 83150, ਬਰਨਾਲਾ ਲਈ 52400, ਬਠਿੰਡਾ ਲਈ 120000, ਫਾਜ਼ਿਲਕਾ ਲਈ 875250, ਲੁਧਿਆਣਾ ਲਈ 518850, ਐਸ.ਬੀ.ਐਸ. ਨਗਰ ਲਈ 102866, ਮੋਗਾ ਲਈ 364500, ਜਲੰਧਰ ਲਈ 511000, ਕਪੂਰਥਲਾ ਲਈ 233900 ਅਤੇ ਹੁਸ਼ਿਆਰਪੁਰ ਲਈ 155100 ਰੁਪਏ ਮਨਜ਼ੂਰ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…