Nabaz-e-punjab.com

ਦਿੱਲੀ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਮਨਜ਼ੂਰੀ ਮਿਲੀ: ਬੌਬੀ ਕੰਬੋਜ

ਦਿੱਲੀ ਦੇ ਹਰੀ ਨਗਰ ਇਲਾਕੇ ਦੇ ਇੱਕ ਚੌਕ ਵਿੱਚ ਅੱਜ ਲਗਾਇਆ ਜਾਵੇਗਾ ਸ਼ਹੀਦ ਊਧਮ ਸਿੰਘ ਦਾ ਬੁੱਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਦੀ ਅਪੀਲ ਨੂੰ ਜਾਇਜ਼ ਮੰਨਦਿਆਂ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਦੇਸ਼ ਤੇ ਕੌਮ ਦੇ ਮਹਾਨ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਬੌਬੀ ਕੰਬੋਜ ਨੇ ਦੱਸਿਆ ਕਿ ਕੰਬੋਜ ਸਮਾਜ ਦੀ ਦਿੱਲੀ ਇਕਾਈ ਦੇ ਪ੍ਰਧਾਨ ਨਰੇਸ਼ ਹਾਂਡਾ ਅਤੇ ਮੀਤ ਪ੍ਰਧਾਨ ਰਾਜੇਸ਼ ਹਾਂਡਾ ਅਤੇ ਦਿੱਲੀ ਦੇ ਹਰੀ ਨਗਰ ਦੇ ਵਿਧਾਇਕ ਜਗਦੀਸ਼ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਿਸੇ ਚੌਕ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਇਆ ਜਾਵੇ। ਸ੍ਰੀ ਕੇਜਰੀਵਾਲ ਨੇ ਦਿੱਲੀ ਵਿੱਚ ਹਰੀ ਨਗਰ ਇਲਾਕੇ ਦੇ ਇੱਕ ਚੌਂਕ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਦੀ ਹਾਮੀ ਭਰੀ ਹੈ।
ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ 48 ਲੱਖ ਰੁਪਏ ਦੀ ਲਾਗਤ ਨਾਲ ਇੱਕ ਸੁੰਦਰ ਚੌਂਕ ਸਥਾਪਿਤ ਕੀਤਾ ਜਾਵੇਗਾ ਅਤੇ ਉਸ ਦੇ ਆਲੇ ਦੁਆਲੇ ਦਾ ਵੀ ਸੁੰਦਰੀਕਰਨ ਕੀਤਾ ਜਾਵੇੇਗਾ। ਉਨ੍ਹਾਂ ਦੱਸਿਆ ਕਿ ਭਲਕੇ 20 ਫਰਵਰੀ ਨੂੰ ਚੌਕ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਇਆ ਜਾਵੇਗਾ। ਇਸ ਉਦਘਾਟਨੀ ਸਮਾਰੋਹ ਮੌਕੇ ਵਿਧਾਇਕ ਜਗਦੀਸ਼ ਸਿੰਘ, ਨਰੇਸ਼ ਹਾਂਡਾ, ਰਜੇਸ਼ ਹਾਂਡਾ, ਹੰਸ ਰਾਜ ਕੰਬੋਜ, ਸਰਬ ਕੰਬੋਜ ਸਮਾਜ ਦੀ ਦਿੱਲੀ ਟੀਮ ਹਿੱਸਾ ਲਵੇਗੀ। ਸੰਸਥਾ ਦੇ ਪ੍ਰਧਾਨ ਬੌਬੀ ਕੰਬੋਜ, ਜਨਰਲ ਸਕੱਤਰ ਹਰਮੀਤ ਪੰਮਾ, ਮੀਤ ਪ੍ਰਧਾਨ ਜੋਗਿੰਦਰਪਾਲ ਮੀਤ, ਸੁਖਦੇਵ ਬੱਤੀ, ਕੇਵਲ ਕੰਬੋਜ ਨੇ ਨਿੱਜੀ ਤੌਰ ਤੇ ਦਿੱਲੀ ਵਿੱਚ ਵਿਧਾਇਕ ਜਗਦੀਸ਼ ਸਿੰਘ ਨਾਲ ਮੁਲਾਕਾਤ ਕਰਕੇ ਵਿਧਾਇਕ ਅਤੇ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…