Share on Facebook Share on Twitter Share on Google+ Share on Pinterest Share on Linkedin ਹਵਾਈ ਸੂਬੇ ਨੂੰ ਟਰੰਪ ਦੇ ਨਵੇਂ ਯਾਤਰਾ ਪਾਬੰਦੀ ਵਾਲੇ ਆਦੇਸ਼ ਨੂੰ ਚੁਣੌਤੀ ਦੇਣ ਦੀ ਮਿਲੀ ਮਨਜ਼ੂਰੀ ਨਬਜ਼-ਏ-ਪੰਜਾਬ ਬਿਊਰੋ, ਵਾਸ਼ਿੰਗਟਨ, 10 ਮਾਰਚ: ਅਮਰੀਕਾ ਦੀ ਜ਼ਿਲਾ ਅਦਾਲਤ ਨੇ ਅੱਜ ਹਵਾਈ ਸੂਬੇ ਨੂੰ ਰਾਸ਼ਟਰਪਤੀ ਟਰੰਪ ਦੇ ਨਵੇੱ ਅਧਿਕਾਰਕ ਆਦੇਸ਼ ਖ਼ਿਲਾਫ ਸ਼ਿਕਾਇਤ ਦਰਜ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜੱਜ ਡੇਰਿਕ ਵਾਟਸਨ ਨੇ ਹਵਾਈ ਨੂੰ ਸ਼ਿਕਾਇਤ ਦਰਜ ਕਰਾਉਣ ਦੀ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਉਹ ਟਰੰਪ ਦੇ ਸੱਤ ਬਹੁ-ਮੁਲਲਿਮ ਦੇਸ਼ਾਂ ਖ਼ਿਲਾਫ ਨਵੇੱ ਅਧਿਕਾਰਕ ਆਦੇਸ਼ ਨੂੰ ਚੁਣੌਤੀ ਦੇ ਸਕਦਾ ਹੈ। ਹਵਾਈ ਫੈਡਰਲ ਅਦਾਲਤ ਵਿੱਚ ਜੱਜ ਨੇ ਕਿਹਾ ਕਿ ਹਵਾਈ ਸੂਬਾ ਸ਼ੁਰੂਆਤੀ ਮੁਕੱਦਮੇ ਦਰਜ ਕਰਾ ਸਕਦਾ ਹੈ। ਹਵਾਈ ਸੂਬੇ ਨੇ ਦਾਅਵਾ ਕੀਤਾ ਸੀ ਕਿ ਬੀਤੇ ਸੋਮਵਾਰ (6 ਮਾਰਚ) ਨੂੰ ਰਾਸ਼ਟਰਪਤੀ ਟਰੰਪ ਵੱਲੋੱ ਦਸਤਖ਼ਤ ਕੀਤਾ ਨਵਾਂ ਯਾਤਰਾ ਪਾਬੰਦੀ ਵਾਲਾ ਆਦੇਸ਼ ਅਮਰੀਕੀ ਸਵਿਧਾਨ ਦੀ ਉਲੰਘਣਾ ਕਰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ