ਬੰਦੂਕਧਾਰੀ ਨੇ ਐਡਮਿੰਟਨ ਵਿੱਚ ਫੈਲਾਈ ਦਹਿਸ਼ਤ, ਹਾਈਵੇਅ ਕੀਤਾ ਬੰਦ

ਮਿਸਰ ਵਿੱਚ ਬੰਬ ਧਮਾਕੇ ਦੌਰਾਨ ਫੌਜ ਦੇ ਉੱਚ ਅਧਿਕਾਰੀ ਦੀ ਮੌਤ, ਐਡੀਲੇਡ ਵਿੱਚ ਫਾਈਰਿੰਗ, ਇਕ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਐਲਬਰਟਾਕਾਹਿਰਾਐਡੀਲੇਡ, 10 ਮਾਰਚ:
ਐਡਮਿੰਟਨ ਵਿੱਚ ਸ਼ੱਕੀ ਬੰਦੂਕਧਾਰੀ ਨੂੰ ਦੇਖੇ ਜਾਣ ਤੋੱ ਬਾਅਦ ਦਹਿਸ਼ਤ ਦਾ ਮਾਹੌਲ ਹੈ। ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਨੇ ਐਡਮਿੰਟਨ ਦੇ ਉੱਤਰੀ-ਪੱਛਮੀ ਖੇਤਰ ਨੂੰ ਘੇਰ ਲਿਆ ਹੈ। ਪੁਲੀਸ ਨੇ ਹਾਈਵੇਅ 2 ਅਤੇ ਸਵਾਨ ਪਹਾੜਾਂ ਦੇ ਦਰਮਿਆਨ ਸਥਿਤ ਹਾਈਵੇਅ 33 ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਸ ਰਸਤੇ ਤੇ ਨਾ ਆਉਣ। ਪੁਲੀਸ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀ ਇਸੇ ਖੇਤਰ ਵਿਚ ਲੁਕਿਆ ਹੈ ਪਰ ਇਸ ਸੰਬੰਧੀ ਕੋਈ ਹੋਰ ਜਾਣਕਾਰੀ ਨਹੀੱ ਦਿੱਤੀ ਗਈ ਹੈ।
ਉਧਰ, ਮਿਸਰ ਦੇ ਅਸ਼ਾਂਤ ਉੱਤਰੀ ਸਿਨਾਈ ਇਲਾਕੇ ਦੇ ਅਲ-ਆਰਿਸ਼ ਸ਼ਹਿਰ ਵਿੱਚ ਇੱਕ ਬੰਬ ਧਮਾਕੇ ਵਿੱਚ ਫੌਜ ਦੇ ਉੱਚ ਅਧਿਕਾਰੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਧਮਾਕਾ ਬੀਤੀ ਸ਼ਾਮ ਉਸ ਵੇਲੇ ਹੋਇਆ, ਜਦੋੱ ਅਲ-ਆਰਿਸ਼ ਵਿੱਚ ਸੁਰੱਖਿਆ ਬਲ ਗਸ਼ਤ ਕਰ ਰਹੇ ਸਨ। ਬੰਬ ਧਮਾਕੇ ਵਿੱਚ ਕਰਨਲ ਯਾਸਰ ਅਲ-ਹਦੀਦੀ ਦੀ ਮੌਤ ਹੋ ਗਈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਮਿਸਰ ਦਾ ਉੱਤਰੀ ਸਿਨਾਈ ਇਲਾਕਾ ਜਨਵਰੀ 2011 ਵਿੱਚ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਬੁਰਾ ਭਲਾ ਕਹਿਣ ਲਈ ਹੋਈ ਕ੍ਰਾਂਤੀ ਤੋੱ ਬਾਅਦ ਲਗਾਤਾਰ ਕਈ ਅੱਤਵਾਦੀਆਂ ਹਮਲਿਆਂ ਦਾ ਸ਼ਿਕਾਰ ਹੋ ਚੁੱਕਾ ਹੈ। ਵਧੇਰੇ ਹਮਲਿਆਂ ਵਿੱਚ ਪੁਲੀਸ ਅਤੇ ਫੌਜੀ ਬਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਾਲ 2013 ਵਿੱਚ ਤਤਕਾਲੀਨ ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਸ਼ਾਸਨ ਵਿਰੁੱਧ ਲਗਾਤਾਰ ਵਿਦਰੋਹ ਹੋਣ ਤੋੱ ਬਾਅਦ ਇਨ੍ਹਾਂ ਹਮਲਿਆਂ ਵਿੱਚ ਤੇਜ਼ੀ ਆਈ ਗਈ ਹੈ।
ਉਧਰ, ਐਡੀਲੇਡ ਸ਼ਹਿਰ ਵਿਚ ਸਥਿਤ ਇੱਕ ਘਰ ਅੰਦਰ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਘਰ ਸ਼ਹਿਰ ਦੇ ਗਾਈਲਸ ਪਲੇਨਜ਼ ਕਸਬੇ ਵਿਚ ਸਥਿਤ ਹੈ। ਜ਼ਖ਼ਮੀ ਨੂੰ ਰਾਇਲ ਐਡੀਲੇਡ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਸਰਜਰੀ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ੍ਹ ਰਾਤੀਂ 12.30 ਵਜੇ ਕਰੀਬ ਉਕਤ ਵਿਅਕਤੀ ਦੇ ਘਰ ਦੀ ਘੰਟੀ ਵੱਜੀ। ਜਦੋੱ ਉਹ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਹਮਲਵਾਰ ਜਾਂ ਹਮਲਾਵਰਾਂ ਨੇ ਉਸ ਤੇ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਨਿਸ਼ਾਨਾ ਬਣਾ ਕੇ ਹੋਈ ਹੈ ਅਤੇ ਪੁਲਸ ਵਲੋੱ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…