ਆਰਮੀ ਇੰਸਟੀਚਿਊਟ ਆਫ਼ ਲਾਅ ਮੁਹਾਲੀ ਵਿੱਚ 3 ਰੋਜ਼ਾ ਕੌਮੀ ਮੂਟ ਕੋਰਟ ਮੁਕਾਬਲੇ ਸਮਾਪਤ

ਕਰਾਈਸਟ ਯੂਨੀਵਰਸਿਟੀ ਬੰਗਲੋਰ ਨੇ ਮਾਰੀ ਬਾਜ਼ੀ, ਹਾਈਕੋਰਟ ਦੇ ਚੀਫ਼ ਜਸਟਿਸ ਐਸਜੇ ਵਾਜ਼ਿਫਦਾਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਆਰਮੀ ਇੰਸਟੀਚਿਊਟ ਆਫ਼ ਲਾਅ, ਐਸ.ਏ.ਐਸ.ਨਗਰ ਵਿਖੇ ਸੁਪਰੀਮ ਕੋਰਟ ਕੇਸਿਜ਼ ਆਨਲਾਈਨ (ਐਸ.ਸੀ.ਸੀ. ਆਨਲਾਈਨ) ਅਤੇ ਈਸਟਰਨ ਬੁੱਕ ਕੰਪਨੀ (ਈ.ਬੀ.ਸੀ) ਦੇ ਸਹਿਯੋਗ ਨਾਲ 8ਵੇਂ ਕੌਮੀ ਮੂਟ ਕੋਰਟ ਮੁਕਾਬਲੇ, ‘ਚੈਕਮੇਟ,,’ 19 ਤੋਂ 21 ਜਨਵਰੀ ਤੱਕ ਕਰਵਾਏ ਗਏ, ਜਿਨ੍ਹਾਂ ਵਿੱਚ ਕਰਾਈਸਟ ਯੂਨੀਵਰਸਿਟੀ, ਬੰਗਲੋਰ ਦੇ ਸਕੂਲ ਆਫ ਲਾਅ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਸਮਾਪਤੀ ਸਮਾਗਮ ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐਸ.ਜੇ. ਵਾਜ਼ਿਫਦਾਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮੁਕਾਬਲੇ ਕਰਾਉਣ ਲਈ ਆਰਮੀ ਇੰਸਟੀਚਿਊਟ ਆਫ਼ ਲਾਅ, ਐਸ.ਏ.ਐਸ. ਨਗਰ ਨੂੰ ਵਧਾਈ ਦਿੱਤੀ।
ਇਸ ਮੌਕੇ ਉਨ੍ਹਾਂ ਨੇ ਨਿਆਂ ਪ੍ਰਣਾਲੀ ਦੇ ਵੱਖ ਵੱਖ ਅੰਗਾਂ ਬਾਰੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਾਜਨ ਗੁਪਤਾ, ਜੱਜ ਗੁਰਵਿੰਦਰ ਸਿੰਘ ਗਿੱਲ ਅਤੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਉਪ ਕੁਲਪਤੀ ਪੀ.ਐਸ.ਜਸਵਾਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੌਏ। ਆਰਮੀ ਇੰਸਟੀਚਿਊਟ ਆਫ਼ ਲਾਅ ਦੇ ਚੇਅਰਮੈਨ ਮੇਜਰ ਜਨਰਲ ਐਨ. ਕੁਮਾਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਮੋਮੈਂਟੋ ਭੇਟ ਕੀਤੇ। ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ,-ਵੱਖ ਹਿੱਸਿਆਂ ’ਚੋਂ ਆਏ ਵਿਦਿਆਰਥੀਆਂ ਨੇ ਵੱਧ ਚੱੜ੍ਹ ਕੇ ਹਿੱਸਾ ਲਿਆ ਅਤੇ ਬਹੁਪੜਾਵੀ ਮੁਕਾਬਲਿਆਂ ਤੋਂ ਬਾਅਦ ਕਰਾਈਸਟ ਯੂਨੀਵਰਸਿਟੀ ਬੰਗਲੋਰ ਦੇ ਸਕੂਲ ਆਫ਼ ਲਾਅ ਨੇ ਪਹਿਲਾ ਸਥਾਨ ਹਾਸਲ ਕਰਦਿਆਂ 50,000,, ਰੁਪਏ ਦਾ ਇਨਾਮ ਜਿੱਤਿਆ।
ਉਧਰ, ਇੰਡੀਅਨ ਲਾਅ ਸੁਸਾਇਟੀ ਦੇ ਲਾਅ ਕਾਲਜ, ਪੁਣੇ ਨੇ ਰਨਰ ਅੱਪ ਰਹਿੰਦਿਆਂ 35000 ਰੁਪਏ ਦਾ ਇਨਾਮ ਜਿੱਤਿਆ। ਇਸੇ ਤਰ੍ਹਾਂ ਸਰਬੋਤਮ ਮੈਮੋਰੀਅਲ ਦਾ ਐਵਾਰਡ ਡਾ. ਅੰਬੇਦਕਰ ਸਰਕਾਰੀ ਲਾਅ ਕਾਲਜ, ਚੇਨੱਈ ਨੇ ਜਿੱਤਿਆ, ਜਿਸ ਤਹਿਤ ਉਸ ਨੂੰ 25000 ਰੁਪਏ ਇਨਾਮ ਵਜੋਂ ਦਿੱਤੇ ਗਏ। ਦੂਜਾ ਸਰਬੋਤਮ ਮੈਮੋਰੀਅਲ ਐਵਾਰਡ ਐਮਾਇਟੀ ਲਾਅ ਸਕੂਲ, ਦਿੱਲੀ ਦੇ ਹਿੱਸੇ ਆਇਆ, ਜਿਸ ਨੂੰ 15000 ਰੁਪਏ ਦਾ ਇਨਾਮ ਦਿੱਤਾ ਗਿਆ। ਗੁਜਰਾਤ ਨੈਸ਼ਨਲ ਯੂਨੀਵਰਸਿਟੀ ਦੀ ਸ਼ਰਿਆ ਸਿੰਘ ਨੂੰ ਐਡਵੋਕੇਟ ਆਫ਼ ਦੀ ਯੀਅਰ ਅਤੇ 15000 ਰੁਪਏ ਦੇ ਇਨਾਮ ਨਾਲ ਨਿਵਾਜਿਆ ਗਿਆ। ਦੂਜੇ ਸਰਬੋਤਮ ਐਡਵੋਕੇਟ ਦਾ ਐਵਾਰਡ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਲੁਧਿਆਣਾ ਦੀ ਮੰਨਤ ਅਰੋੜ ਦੇ ਹਿੱਸੇ ਆਇਆ, ਜਿਸ ਨੂੰ 10000 ਰੁਪਏ ਇਨਾਮ ਵਜੋਂ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…