nabaz-e-punjab.com

ਮੁਹਾਲੀ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ 2 ਲੱਖ 25 ਹਜ਼ਾਰ 232 ਮੀਟਰਿਕ ਟਨ ਝੋਨੇ ਦੀ ਆਮਦ

ਝੋਨੇ ਦੀ ਆਮਦ ਅੰਦਾਜ਼ੇ ਨਾਲੋਂ ਵੱਧ, ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖ਼ਰੀਦਿਆਂ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਫਸਲ ਦੀ ਖ਼ਰੀਦ/ਲਿਫ਼ਟਿੰਗ/ਅਦਾਇਗੀ ਦੇ ਕੰਮ ਨੂੰ ਸਮੇਂ ਸਿਰ ਅਤੇ ਨਿਰਵਿਘਨ ਕਰਵਾਉਣ ਅਤੇ ਕੋਵਿਡ-19 ਨੂੰ ਮੁੱਖ ਰੱਖਦਿਆਂ ਅਨਾਜ ਮੰਡੀਆਂ ਵਿੱਚ ਭੀੜ ਨੂੰ ਘਟਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਣ ਲਈ ਮੁਹਾਲੀ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੱਕੀ ਅਨਾਜ ਮੰਡੀਆਂ ਸਮੇਤ ਵੱਖ-ਵੱਖ ਥਾਵਾਂ ’ਤੇ 27 ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਸਨ। ਇਨ੍ਹਾਂ ਮੰਡੀਆਂ ਵਿੱਚ ਇਕ ਮਹੀਨੇ ਦੌਰਾਨ 2 ਲੱਖ 25 ਹਜ਼ਾਰ 232 ਮੀਟਰਿਕ ਟਨ ਝੋਨਾ ਵਿਕਣ ਲਈ ਆਇਆ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖ਼ਰੀਦਿਆਂ ਅਤੇ ਕਿਸਾਨਾਂ ਨੂੰ ਪੈਸਿਆਂ ਦਾ ਭੁਗਤਾਨ ਅਤੇ ਲਿਫ਼ਟਿੰਗ ਵੀ ਨਾਲੋਂ ਨਾਲ ਕੀਤੀ ਗਈ ਹੈ।
ਡੀਸੀ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ ਪੁੱਜੇ ਝੋਨੇ ਦਾ ਦਾਣਾ-ਦਾਣਾ ਖ਼ਰੀਦਿਆਂ ਗਿਆ ਅਤੇ ਮੰਡੀਆਂ ’ਚੋਂ 100 ਫੀਸਦੀ ਝੋਨੇ ਦੀ ਲਿਫ਼ਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਬਦਲੇ 411 ਲੱਖ 43 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ ਜੋ ਕਿ ਕੁੱਲ ਰਾਸ਼ੀ ਦੀ 97 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਝੋਨੇ ਦੀ ਫਸਲ ਦਾ ਸੀਜ਼ਨ ਤਕਰੀਬਨ ਸਮਾਪਤ ਹੋ ਗਿਆ ਅਤੇ ਮੰਡੀਆਂ ਵਿੱਚ ਝੋਨੇ ਦੀ ਆਮਦ ਨਾ ਮਾਤਰ ਰਹਿ ਗਈ ਹੈ।
ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਆਰਜ਼ੀ ਖ਼ਰੀਦ ਕੇਂਦਰ ਵਿੱਚ 3243 ਮੀਟਰਿਕ ਟਨ, ਭਾਗੋਮਾਜਰਾ ਵਿੱਚ 4870 ਮੀਟਰਿਕ ਟਨ, ਪਿੰਡ ਸਨੇਟਾ ਵਿੱਚ 3247 ਮੀਟਰਿਕ ਟਨ, ਦਾਊਂ ਮਾਜਰਾ ਵਿੱਚ 3540 ਮੀਟਰਿਕ ਟਨ, ਖਰੜ ਵਿੱਚ 21312 ਮੀਟਰਿਕ ਟਨ, ਗਰਗ ਰਾਈਸ ਮਿਲ ਖਰੜ ਵਿੱਚ 1138 ਮੀਟਰਿਕ ਟਨ, ਖਰੜ ਰਾਈਸ ਮਿਲ ਖਰੜ ਵਿੱਚ 1002 ਮੀਟਰਿਕ ਟਨ, ਪਿੰਡ ਰੁੜਕੀ ਵਿੱਚ 3675 ਮੀਟਰਿਕ ਟਨ, ਕੁਰਾਲੀ ਵਿੱਚ 49488 ਮੀਟਰਿਕ ਟਨ, ਕਾਲੇਵਾਲ ਵਿੱਚ 2458 ਮੀਟਰਿਕ ਟਨ, ਅਗਰਵਾਲ ਓਵਰਸੀਅਸ ਕੁਰਾਲੀ ਵਿੱਚ 614 ਮੀਟਰਿਕ ਟਨ, ਖਿਜ਼ਰਾਬਾਦ ਵਿੱਚ 18154 ਮੀਟਰਿਕ ਟਨ, ਗੁਰੂ ਕ੍ਰਿਪਾ ਚਾਵਲ ਮਿਲ ਐਗਰੋ ਇੰਡਸਟਰੀ ਖਿਜ਼ਰਾਬਾਦ ਵਿੱਚ 4033 ਮੀਟਰਿਕ ਟਨ, ਡੇਰਾਬੱਸੀ ਵਿੱਚ 9302 ਮੀਟਰਿਕ ਟਨ, ਨਗਲਾ ਵਿੱਚ 5542 ਮੀਟਰਿਕ ਟਨ, ਜਵਾਹਰਪੁਰ ਵਿੱਚ 2108 ਮੀਟਰਿਕ ਟਨ, ਅਮਲਾਲਾ ਵਿੱਚ 1210 ਮੀਟਰਿਕ ਟਨ, ਸਮੋਲੀ ਵਿੱਚ 6162 ਮੀਟਰਿਕ ਟਨ, ਲਾਲੜੂ ਵਿੱਚ 28401 ਮੀਟਰਿਕ ਟਨ, ਬਾਬਾ ਲਕਸ਼ਮੀ ਦਾਸ ਵਿੱਚ 707 ਮੀਟਰਿਕ ਟਨ, ਮਹਾਂਲਕਸ਼ਮੀ ਰਾਈਸ ਮਿਲ ਲਾਲੜੂ ਵਿੱਚ 4034 ਮੀਟਰਿਕ ਟਨ, ਟਿਵਾਣਾ ਵਿੱਚ 1321 ਮੀਟਰਿਕ ਟਨ, ਤਸਿੰਬਲੀ ਵਿੱਚ 7398 ਮੀਟਰਿਕ ਟਨ, ਜੜੋਤ ਵਿੱਚ 7049 ਮੀਟਰਿਕ ਟਨ, ਬਨੂੜ ਵਿੱਚ 31360 ਮੀਟਰਿਕ ਟਨ, ਅਸ਼ੋਕਾ ਰਾਈਸ ਮਿਲ ਵਿੱਚ 1940 ਮੀਟਰਿਕ ਟਨ, ਆਰਕੇ ਰਾਈਸ ਮਿਲ ਵਿੱਚ 100 ਮੀਟਰਿਕ ਟਨ, ਅਗਰਵਾਲ ਰਾਈਸ ਐਂਡ ਜਨਰਲ ਮਿਲ ਵਿੱਚ 1533 ਮੀਟਰਿਕ ਟਨ, ਜੈਨ ਰਾਈਸ ਮਿਲ ਵਿੱਚ 291 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …