ਸਿੱਖਿਆ ਵਿਭਾਗ ਦੇ ਕਲਾਕਾਰ ਵਿਦਿਆਰਥੀ ਬਣੇ ਟੀਵੀ ਚੈਨਲਾਂ ਦਾ ਸ਼ਿੰਗਾਰ

ਸਹਿ ਵਿੱਦਿਅਕ ਸਰਗਰਮੀਆਂ ਨਾਲ ਵਿਦਿਆਰਥੀਆਂ ਵਿੱਚ ਵਧ ਰਿਹਾ ਆਤਮ-ਵਿਸ਼ਵਾਸ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸੁਚੱਜੀ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਜਿੱਥੇ ਕੋਵਿਡ-19 ਤਾਲਾਬੰਦੀ ਦੌਰਾਨ ਆਨਲਾਈਨ ਵਿੱਦਿਅਕ ਦੂਰਦਰਸ਼ਨ ਦੇ ਡੀਡੀ ਪੰਜਾਬੀ ਚੈਨਲ ’ਤੇ ਜਿੱਥੇ ਘਰ ਬੈਠੇ ਵਿਦਿਆਰਥੀਆਂ ਲਈ ਵਿਆਪਕ ਆਨਲਾਈਨ ਸਿੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਉੱਥੇ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਤੇ ਉਤਸ਼ਾਹ ਕਾਇਮ ਰੱਖਣ ਲਈ ਹੋਰ ਵੀ ਬਹੁਤ ਸਾਰੀਆਂ ਸਹਿ ਵਿੱਦਿਅਕ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਪਿਛਲੇ ਕਈ ਹਫ਼ਤਿਆਂ ਤੋਂ ਹਰ ਐਤਵਾਰ ਨੂੰ ਦੂਰਦਰਸ਼ਨ ਪੰਜਾਬੀ ਚੈਨਲ ’ਤੇ ਪੇਸ਼ ਕੀਤੇ ਜਾ ਰਹੇ ਸਭਿਅਕ, ਸਿੱਖਿਆਦਾਇਕ ਅਤੇ ਮਨੋਰੰਜਕ ਪ੍ਰੋਗਰਾਮ ਨੂੰ ਲੈ ਕੇ ਮਾਪੇ ਵੀ ਖ਼ੁਸ਼ ਹਨ।
ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਂ ਕਲਤ (ਫਰੀਦਕੋਟ) ਦੀਆਂ ਨੰਨ੍ਹੀਆਂ ਬੱਚੀਆਂ ਨੇ ਧਾਰਮਿਕ ਸ਼ਬਦ ਗਾਇਨ ਰਾਹੀਂ ਅੱਜ ਦੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਕਾਉਂਕੇ ਕਲਾਂ (ਲੁਧਿਆਣਾ), ਸੈਦੋ (ਤਰਨਤਾਰਨ) ਦੇ ਬੱਚਿਆਂ ਵੱਲੋਂ ਪੰਜਾਬੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਲੋਕ-ਗੀਤਾਂ ਦੀ ਖ਼ੂਬਸੂਰਤ ਪੇਸ਼ਕਾਰੀ ਨੇ ਚੰਗਾ ਰੰਗ ਬੰਨ੍ਹਿਆ। ਸਰਕਾਰੀ ਪ੍ਰਾਇਮਰੀ ਸਕੂਲ ਨਸੀਰਪੁਰ (ਮੋਗਾ) ਦੇ ਬੱਚਿਆਂ ਨੇ ਆਰਟ ਐਂਡ ਕਰਾਫ਼ਟ ਦੇ ਮਾਧਿਅਮ ਰਾਹੀਂ ਵਾਧੂ ਪਏ ਸਮਾਨ ਦੀ ਮੁੜ ਵਰਤੋਂ ਬਾਰੇ ਦੱਸਿਆ। ਸਰਕਾਰੀ ਸਕੂਲ ਸਨੇਟਾ (ਮੁਹਾਲੀ) ਦੇ ਬੱਚਿਆਂ ਨੇ ਕੱਵਾਲੀ ਰਾਹੀਂ ਦਰਸ਼ਕਾਂ ਨੂੰ ਸੂਫ਼ੀ ਰੰਗ ਵਿੱਚ ਰੰਗਿਆ। ਸਰਕਾਰੀ ਪ੍ਰਾਇਮਰੀ ਸਕੂਲ ਮੁਸਤਫਾਪੁਰ (ਜਲੰਧਰ), ਕੋਟਲੀ ਸੱਕਿਆ ਵਾਲੀ (ਸ੍ਰੀ ਅੰਮ੍ਰਿਤਸਰ ਸਾਹਿਬ), ਫੱਤਾ ਖੇੜਾ (ਸ੍ਰੀ ਮੁਕਤਸਰ ਸਾਹਿਬ) ਦੇ ਬੱਚਿਆਂ ਵੱਲੋਂ ਭਾਸ਼ਣ, ਬਹੌੜੂ (ਅੰਮ੍ਰਿਤਸਰ) ਸਕੂਲ ਵੱਲੋਂ ਕਵਿਤਾ, ਡਿੱਬੀਪੁਰਾ (ਫਾਜ਼ਿਲਕਾ), ਭੁੱਚੋ ਮੰਡੀ (ਬਠਿੰਡਾ), ਸੈਦਪੁਰ (ਨਵਾਂ ਸ਼ਹਿਰ) ਦੇ ਬੱਚਿਆਂ ਵੱਲੋਂ ਸੋਲੋ ਡਾਂਸ ਪੇਸ਼ ਕੀਤਾ ਗਿਆ। ਨੌਸ਼ਹਿਰਾ ਪੱਤਣ (ਹੁਸ਼ਿਆਰਪੁਰ) ਦੇ ਬੱਚੇ ਵੱਲੋਂ ਕਹਾਣੀ, ਸਕੋਹਾਂ (ਪਟਿਆਲਾ) ਸਕੂਲ ਦੇ ਬੱਚਿਆਂ ਵੱਲੋਂ ਜ਼ਬਰਦਸਤ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੁੰਨੋ (ਹੁਸ਼ਿਆਰਪੁਰ) ਦੇ ਬੱਚਿਆਂ ਨੇ ਭੰਗੜੇ ਪੇਸ਼ਕਾਰੀ ਨੂੰ ਸਮੁੱਚੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।
ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਨਲਾਈਨ ਸਿੱਖਿਆ ਦੇ ਨਾਲ-ਨਾਲ ਸਕੂਲੀ ਬੱਚਿਆਂ ਦੇ ਮਨੋਰੰਜਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦੇ ਹਨ। ਇਸ ਨਾਲ ਜਿੱਥੇ ਬੱਚਿਆਂ ਨੂੰ ਆਪਣੀ ਕਲਾ ਨੂੰ ਮੰਚ ’ਤੇ ਪ੍ਰਗਟਾਉਣ ਦਾ ਮੌਕਾ ਮਿਲਦਾ ਹੈ, ਉੱਥੇ ਦੂਜੇ ਬੱਚੇ ਵੀ ਉਤਸ਼ਾਹਿਤ ਹੁੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …