nabaz-e-punjab.com

ਨਿੱਕੀ ਉਮਰ ਦਾ ਵੱਡਾ ਅਦਾਕਾਰ: ਚਿਰਾਗਦੀਪ ਗਿੱਲ

ਕਾਲਾ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਜੁਲਾਈ:
ਰੰਗ ਮੰਚ ਦੇ ਵਿਹੜੇ ਤੋਂ ਨਾਟਕ ਮਿੱਟੀ ਰੁਦਨ ਕਰੇ, ਬੁੱਕਲ ਦੀ ਅੱਗ, ਟੋਆ, ਦਸਤਾਰ ਆਦਿ ਨਾਟਕਾਂ ਦੇ ਦਰਜ਼ਨਾਂ ਸਟੇਜ਼ ਸ਼ੋਅ ਕਰਦੇ ਹੋਏ ਚਿਰਾਗਦੀਪ ਗਿੱਲ ਨੇ ‘ਸਰਦਾਰ ਜੀ’ ਪੰਜਾਬੀ ਫ਼ਿਲਮ ਰਾਹੀ ਸੁਨਹਿਰੀ ਪੌਲੀਵੁੱਡ ਖੇਤਰ ਵਿੱਚ ਸ਼ਾਨਦਾਰ ਐਂਟਰੀ ਮਾਰੀ ਹੈ। ਬਹੁਤ ਘੱਟ ਖ਼ੁਸਕਿਸਮਤ ਕਲਾਕਾਰ ਹੁੰਦੇ ਹਨ। ਜਿਨ੍ਹਾਂ ਦਾ ਕਰੀਅਰ ਤਜਰਬੇਕਾਰ ਨਿਰਦੇਸ਼ਕਾ ਨਾਲ ਕੰਮ ਕਰਕੇ ਸ਼ੁਰੂ ਹੁੰਦਾ ਹੈ। ਪੰਜਾਬੀ ਸਿਨੇਮੇ ਦੀ ਦੁਨੀਆਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਚਿਰਾਗਦੀਪ ਗਿੱਲ ਕਿਸਮਤ ਦਾ ਧਨੀ ਹੈ। ਇਸ ਤੋਂ ਬਾਅਦ ਉਸ ਦੇ ਹਿੱਸੇ ‘ਸਰਦਾਰ ਜੀ-2’ ਅਤੇ ‘ਬੰਬੂਕਾਟ’ ਵਰਗੀਆਂ ਹਿੱਟ ਫ਼ਿਲਮਾ ਆਈਆ ਹਨ। ਇਨ੍ਹਾਂ ਤੋਂ ਬਾਅਦ ਉਸ ਦੀ ਕਿਸਮਤ ਦੇ ਪੰਨੇ ਪਲਟਣ ਲੱਗੇ ਹਨ। ਅੱਜ ਉਸ ਕੋਲ ਢੇਰ ਸਾਰੀਆਂ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੀਆਂ ਪੇਸ਼ਕਾਰਾਂ ਹਨ। ਚਿਰਾਗਦੀਪ ਗਿੱਲ ਸਾਰਦਾ ਮਾਡਲ ਸਕੂਲ ਸੈਕਟਰ-40ਡੀ ਵਿੱਚ 6ਵੀਂ ਜਮਾਤ ਦਾ ਵਿਦਿਆਰਥੀ ਹੈ।
ਚਿਰਾਗਦੀਪ ਸਕੂਲ ਵਿੱਚ ਖੇਡਾਂ ਦੇ ਖੇਤਰ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲੈਦਾ ਹੈ। ਉਸ ਦੇ ਦਿਲ ਦੀ ਤਮੰਨਾਂ ਫੁਟਬਾਲ ਦੇ ਖਿਡਾਰੀ ਵੱਜੋਂ ਆਪਣੀ ਪਛਾਣ ਬਣਾਉਂਣ ਦੀ ਹੈ। ਉਸ ਨੂੰ ਕਲਾ ਦੀ ਇਹ ਗੂੜਤੀ ਆਪਣੇ ਪਿਤਾ ਨਾਮਵਰ ਅਦਾਕਾਰ ਜਸਬੀਰ ਗਿੱਲ ਤੋਂ ਮਿਲੀ ਹੈ। ਜਸਵੀਰ ਗਿੱਲ ਨੇ ਰੰਗਮੰਚ ਤੇ ਫ਼ਿਲਮੀ ਪਰਦੇ ’ਤੇ ਜ਼ਾਨਦਾਰ ਪਛਾਣ ਬਣਾਈ ਹੋਈ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਚਿਰਾਗਦੀਪ ਦੀ ਸਖ਼ਤ ਮਿਹਨਤ ਸਾਰਥਕ ਸਿੱਧ ਹੋਈ ਹੈ। ਆਪਣੀ ਵਿਲੱਖਣ ਅਦਾਕਾਰੀ ਦੇ ਨਾਲ ਚਿਰਾਗਦੀਪ ਗਿੱਲ ਨੇ ਐਕਟਿੰਗ ਦੇ ਖੇਤਰ ’ਚ ਨਿੱਕੀ ਉਮਰ ਦਾ ਵੱਡਾ ਅਦਾਕਾਰ ਵੱਜੋਂ ਪਛਾਣ ਬਣਾਈ ਹੈ। ਹਿੰਦੀ ਫ਼ਿਲਮ ‘ਦਾ ਸਲੱਮ ਸਟਾਰਜ਼’ ਵਿੱਚ ਉਹ ਹੀਰੋ ਤੇ ਕਿਰਦਾਰ ’ਚ ਪਰਦੇ ’ਤੇ ਆਇਆ ਹੈ।
ਹਾਲ ਹੀ ਵਿੱਚ ਅਗਸਤ ਦੇ ਪਹਿਲੇ ਹਫਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਤੁਫਾਨ ਸਿੰਘ’ ਨਾਲ ਚਰਚਾ ’ਚ ਹੈ। ਬਾਲ ਅਦਾਕਾਰ ਚਿਰਾਗਦੀਪ ਗਿੱਲ ਦੀਆਂ ਦੀਆਂ ਹੋਰ ਆਉਣ ਵਾਲੀਆਂ ਫ਼ਿਲਮਾਂ ਵਿਚ ਸਨ/ਅੋਫ ਮਨਜੀਤ ਸਿੰਘ, ਅਤੇ ਬੋਧ ਅਜਿਹੀਆਂ ਪੰਜਾਬੀ ਫ਼ਿਲਮਾਂ ਹਨ। ਇੱਕ ਪੜ੍ਹੇ ਲਿਖੇ ਪਰਿਵਾਰ ਵਿੱਚ ਚਿਰਾਗਦੀਪ ਗਿੱਲ ਦਾ ਜਨਮ ਹੋਇਆ ਹੈ। ਮਾਤਾ ਨੀਨੂ ਰਾਣੀ ਆਪਣੇ ਪੁੱਤਰਾਂ ਚਿਰਾਗਦੀਪ ਗਿੱਲ ਅਤੇ ਗੁਰਮਨ ਗਿੱਲ ਦਾ ਚਾਵਾਂ ਲਾਡਾਂ ਨਾਲ ਪਾਲਣ-ਪੋਸਣ ਕੀਤਾ ਹੈ। ਉਹ ਜਦੋਂ ਵੀ ਆਪਣੇ ਪੁੱਤਰਾਂ ਨੂੰ ਛੋਟੀ ਉਮਰੇ ਵੱਡਾ ਅਦਾਕਾਰ ਬਣਿਆ ਦੇਖਦੀ ਹੈ ਤਾਂ ਉਸ ਦੇ ਭੁੱਜੇ ਪੈਰ ਨਹੀਂ ਲੱਗਦੇ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…