ਖਰੜ ਹਲਕੇ ਤੋਂ ਪੁਰੀ ਪਰਿਵਾਰ ਦੇ ਫਰਜੰਦ ਅਰਵਿੰਦ ਪੁਰੀ ਨੂੰ ਭਾਜਪਾ ਦੀ ਟਿਕਟ ਦੇਣ ਦੀ ਮੰਗ ਉੱਠੀ

ਨਵਾਂ ਗਰਾਓਂ, 29 ਦਸੰਬਰ (ਭੁਪਿੰਦਰ ਸ਼ਿੰਗਾਰੀਵਾਲਾ):
ਪੰਜਾਬ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਤਕੀਂ ਹਲਕਾ ਖਰੜ ਤੋਂ ਐਨਆਰਆਈ ਤੇ ਸਮਾਜ ਸੇਵੀ ਪੁਰੀ ਪਰਿਵਾਰ ਸਮਰਥਕਾਂ ਵੱਲੋਂ ਭਾਜਪਾ ਆਗੂ ਤੇ ਸਮਾਜ ਸੇਵਕ ਅਰਵਿੰਦ ਪੁਰੀ ਨੂੰ ਟਿਕਟ ਦੇਣ ਦੀ ਮੰਗ ਉੱਠੀ ਹੈ। ਿਂੲਸ ਸਬੰਧੀ ਭਾਜਪਾ ਯੁਵਾ ਆਗੂ ਸਤਿੰਦਰ ਸੱਤੀ, ਹਿਮਾਂਸ਼ੂ ਮੁੱਲਾਂਪੁਰ, ਯੂਥ ਅਕਾਲੀ ਆਗੂ ਮਨਿੰਦਰ ਸਿੰਘ ਮਾਵੀ, ਰਾਜ ਕਮਲ, ਦਵਾਰਕਾ ਦਾਸ, ਸੋਹਣ ਸਿੰਘ, ਮੋਹਣ ਲਾਲ, ਮਹਿੰਦਰ ਸਿੰਘ, ਗੁਰਦੇਵ ਸਿੰਘ, ਲਾਲ ਸਿੰਘ, ਸੁਰਿੰਦਰ ਸਿੰਘ ਸਮੇਤ ਕਈ ਵਰਕਰਾਂ ਨੇ ਅਕਾਲੀ-ਭਾਜਪਾ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਹਲਕੇ ਦੇ ਲੋਕ ਗੱਠਜੋੜ ਸਮੂਹ ਨਾਲ ਜੁੜੇ ਹੋਏ ਹਨ ਪਰ ਜਿਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਰੜ ਤੋਂ ਉਮੀਦਵਾਰ ਪਿਛਲੀ ਚੋਣ ਵਿੱਚ ਪਛੜ ਚੁੱਕਾ ਸੀ, ਉਥੇ ਹੁਣ ਵੀ ਉਹ ਹਲਕੇ ਦੇ ਲੋਕਾਂ ਨੂੰ ਸੰਤੰਸ਼ਟ ਕਰਨ ਵਿੱਚ ਸਫ਼ਲ ਨਹੀਂ ਹੋ ਸਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ ਖਾਨਾ ਜੰਗੀ ਸ਼ੁਰੂ ਹੋ ਗਈ ਹੈ। ਉਂਜ ਵੀ ਖਰੜ, ਕੁਰਾਲੀ, ਮਾਜਰੀ, ਮੁੱਲਾਂਪੁਰ ਗਰੀਬਦਾਸ ਅਤੇ ਨਵਾਂ ਗਰਾਓਂ ਕਸਬਿਆਂ ਵਿੱਚ ਹਿੰਦੂ ਵਰਗ ਨਾਲ ਸਬੰਧਤ ਬਹੁਗਿਣਤੀ ਭਾਜਪਾ ਵੋਟ ਨੂੰ ਦੇਖਦਿਆਂ ਇਹ ਸੀਟ ਭਾਜਪਾ ਨੂੰ ਦੇਣ ਨਾਲ ਸੱਤਾਧਾਰੀ ਗੱਠਜੋੜ ਦੀ ਇੱਥੋਂ ਜਿੱਤ ਯਕੀਨੀ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖਰੜ ਹਲਕੇ ਤੋਂ ਅਰਵਿੰਦ ਪੁਰੀ ਭਾਜਪਾ ਟਿਕਟ ਲਈ ਸਭ ਤੋਂ ਮਜ਼ਬੂਤ ਆਗੂ ਹਨ, ਕਿਉਂਕਿ ਉਨ੍ਹਾਂ ਦਾ ਮਹਾਜਨ ਭਾਈਚਾਰੇ ਦੇ ਨਾਲ ਨਾਲ ਪਰਵਾਸੀ ਪੰਜਾਬੀ ਨੱਥੂ ਰਾਮਪੁਰੀ ਦੇ ਪਰਿਵਾਰਕ ਮੈਂਬਰ ਹੋਣ ਕਾਰਨ ਪੇਂਡੂ ਖੇਤਰ ਵਿੱਚ ਵਧੀਆਂ ਪ੍ਰਭਾਵ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…