Share on Facebook Share on Twitter Share on Google+ Share on Pinterest Share on Linkedin ਆਰੀਆ ਸਮਾਜ ਖਰੜ ਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਲੋੜਵੰਦਾਂ ਨੂੰ ਕੱਪੜੇ ਵੰਡੇ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਨਵੰਬਰ: ਭਾਰਤ ਵਿਕਾਸ ਪ੍ਰੀਸ਼ਦ ਤੇ ਆਰੀਆ ਸਮਾਜ ਖਰੜ ਵੱਲੋਂ ਗ਼ਰੀਬ ਲੋੜਵੰਦ ਵਿਅਕਤੀਆਂ ਨੂੰ ਕੱਪੜੇ ਇਕੱਠੇ ਕਰਕੇ ਵੰਡਣ ਦੀ ਰਸਮ ਹਵਨ ਪੂਜਾ ਕਰਕੇ ਸ਼ੁਰੂ ਕੀਤੀ ਗਈ। ਦੋਵਾਂ ਸੰਸਥਾਵਾਂ ਵੱਲੋਂ ਡਾ. ਪ੍ਰਤਿਭਾ ਮਿਸ਼ਰਾ ਪ੍ਰਧਾਨ ਮਹਿਲਾ ਵਿੰਗ ਭਾਰਤ ਵਿਕਾਸ ਪ੍ਰੀਸ਼ਦ ਖਰੜ ਦੇ ਨਿਵਾਸ ਆਜ਼ਾਦ ਕੰਪਲੈਕਸ ਵਿਖੇ ਹਵਨ ਕਰਵਾਇਆ ਗਿਆ ਜਿਸ ਵਿਚ ਦੋਵੇ ਸੰਸਥਾਵਾਂ ਦੇ ਆਗੂਆਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਵਿਸ਼ਨੂੰ ਮਿੱਤਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਤੇ ਸ੍ਰੀ ਵਿਸ਼ਵ ਬੰਧੂ ਪ੍ਰਧਾਨ ਆਰੀਆ ਸਮਾਜ ਖਰੜ, ਏਕਤਾ ਨਾਗਪਾਲ, ਰੋਹਿਤ ਮਿਸ਼ਰਾ ਹੋਏ। ਸ੍ਰੀ ਵਿਸ਼ਵ ਬੰਧੁ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਪ੍ਰੀਸ਼ਦ ਦੇ ਮੈਂਬਰਾਂ ਨੂੰ ਗਰਮ ਕੱਪੜੇ ਦਿੱਤੇ ਗਏ ਉਹ ਲੋੜਵੰਦਾਂ ਨੂੰ ਵੰਡੇ ਗਏ ਹਨ। ਡਾ. ਪ੍ਰਤਿਭਾ ਮਿਸ਼ਰਾ ਨੇ ਕਿਹਾ ਕਿ ਸਾਡੇ ਸਮਾਜ ਦੇ ਵਰਗਾ ਵਿੱਚ ਕਾਫੀ ਅਸਮਾਨਤਾਵਾਂ ਹਨ ਸਾਡੇ ਸਮਾਜ ਦਾ ਇੱਕ ਵਰਗ ਅਜਿਹਾ ਵੀ ਹੈ ਜੋ ਆਪਣੀਆਂ ਰੋਜ਼ਮਰਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਿਹਾ ਅਜਿਹੇ ਵਰਗ ਲਈ ਹੀ ਇਹ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਭਾਰਤ ਵਿਕਾਸ ਪਰਿਸ਼ਦ ਖਰੜ ਦੇ ਮੀਤ ਪ੍ਰਧਾਨ ਸ਼੍ਰੀ ਵਿਕਾਸ ਗਰਗ ਨੇ ਕਿਹਾ ਕਿ ਸਮਾਜਿਕ ਕੁਰੀਤੀਆਂ ਨੂੰ ਮਿਟਾਉਣ ਤੇ ਸਮਾਜ ਭਲਾਈ ਦੇ ਕੰਮ ਲਗਾਤਾਰ ਕੀਤੇ ਜਾਂਦੇ ਹਨ। ਇਸ ਮੌਕੇ ਵਿਜੈ ਧਵਨ, ਦਵਿੰਦਰ ਸਿੰਘ ਬਰਮੀ, ਰਾਜਿੰਦਰ ਅਰੋੜਾ, ਵਿਕਾਸ ਸਿੰਗਲਾ, ਐਮ.ਪੀ. ਅਰੋੜਾ, ਹਰੀਸ਼ ਸਿਡਾਨਾ, ਨਵੀਨ ਭਾਟੀਆ, ਪੂਨਮ ਸਿੰਗਲਾ, ਸੁਨੀਤਾ ਮਿੱਤਲ, ਸੁਨੀਤਾ ਧਵਨ, ਅਲਕਾ ਭਾਟੀਆ, ਊਸ਼ਾ ਰਾਣੀ, ਅਰੁਣਾ, ਨਿਰਮਲ ਕੌਰ, ਇੰਦਰਜੀਤ ਕੌਰ, ਸੁਮੀਤ ਸ਼ਰਮਾ, ਵਰਿੰਦਰ ਸਹੀ, ਦੀਪਕ ਰਾਣਾ, ਅਮਰ ਨਾਥ, ਮਨਜੀਤ ਕੌਰ, ਸੁਮਨ ਸਿਡਾਨਾ ਬਲਦੇਵ ਲਾਡੀ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ