ਆਰੀਅਨਜ਼ ਕਾਲਜ ਦੇ ਵਿਦਿਆਰਥੀਆਂ ਨੇ ਰਾਜਪੁਰਾ ਵਿੱਚ ਐਲ ਐਂਡ ਟੀ ਪਾਵਰ ਪਲਾਂਟ ਦਾ ਕੀਤਾ ਦੌਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਆਰੀਅਨਜ਼ ਕਾਲਜਿਜ਼ ਆਫ ਇੰਜਨੀਅਰਿੰਗ (ਏਸੀਈ), ਦੇ ਇਲੈਕਟ੍ਰਿਕਲ ਐਂਡ ਇਲੈਕਟ੍ਰੋਨਿਕਸ ਇੰਜਨੀਅਰਿੰਗ ਵਿਭਾਗ ਨੇ ਨਾਭਾ ਪਾਵਰ ਲਿਮ: (ਐਲ ਐਂਡ ਟੀ ਪਾਵਰ ਡਵਲਪਮੇਂਟ), ਨਾਲਾਸ ਪਿੰਡ, ਰਾਜਪੁਰਾ ਵਿੱਚ ਇੰਡਸਟਰੀਅਲ ਵਿਜ਼ਿਟ ਦਾ ਆਯੋਜਨ ਕੀਤਾ। ਇਸ ਵਿੱਚ ਬੀ.ਟੈੱਕ ਈ.ਈ, ਈ.ਈ.ਈ 3, 5ਵੇਂ ਅਤੇ 7ਵੇਂ ਸੇਮ ਅਤੇ ਪੋਲੀ ਈ.ਈ 3 ਸੈਮ ਦੇ ਵਿਦਿਆਰਥੀਆਂ ਨੇ ਸਾਈਟ ਦਾ ਦੌਰਾ ਕੀਤਾ। ਇੰਡਸਟਰੀਅਲ ਵਿਜ਼ਿਟ ਦਾ ਆਯੋਜਨ ਕਾਰਜਸ਼ੀਲ ਭੂਮਿਕਾ ਨੂੰ ਜਾਨਣ ਦੇ ਲਈ, ਥਰਮਲ ਪਲਾਂਟ ਵਿੱਚ ਕੰਮ ਕਰਨ ਦੀ ਜਾਗਰੂਕਤਾ ਲਿਆਉਣ ਦੇ ਲਈ ਵਿਦਿਆਰਥੀਆਂ ਦੇ ਵਿਵਹਾਰਿਕ ਗਿਆਨ ਨੂੰ ਵਧਾਉਣ ਦੇ ਲਈ ਕੀਤਾ ਗਿਆ। ਵਿਜ਼ਿਟ ਦੇ ਦੌਰਾਨ ਐਨ.ਪੀ.ਐਲ ਦੇ ਤਕਨੀਕੀ ਕਰਮਚਾਰੀਆਂ ਨੇ ਥਰਮਲ ਪਲਾਂਟ ਦੇ ਕੰਮਕਾਜ ਅਤੇ ਵੱਖ-ਵੱਖ ਵਰਗਾਂ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਸੰਖਿਪਤ ਗਿਆਨ ਦਿੱਤਾ ਜਿਵੇਂ ਕਿ ਸਮਰੱਥਾ, ਕੋਇਲਾ ਹੈਂਡਲਿੰਗ, ਬਾਇਲਰ, ਸੁਪਰ ਹੀਟਰ, ਟਰਬਾਇਨ, ਜਨਰੇਟਰ, ਕੰਡੇਸਰ, ਕੂਲਿੰਗ ਟਾਵਰ,ਐਸ਼ ਸਟੋਰੇਜ, ਐਸ਼ ਹੈਂਡਲਿੰਗ, ਰੀਲੇਟ ਚੱਕਰ ਆਦਿ।
ਉਹਨਾਂ ਨੇ ਅੱਗੇ ਕਿਹਾ ਕਿ ਪਲਾਂਟ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ। ਉਹਨਾਂ ਨੇ ਪੂਰੀ ਪ੍ਰਕਿਰਿਆ ਦੇ ਬਾਰੇ ਵਿੱਚ ਦੱਸਿਆ ਕਿ ਕਿਵੇਂ ਕੋਇਲੇ ਨੂੰ ਕੁਚਲਿਆ ਜਾਂਦਾਂ ਹੈ ਅਤੇ ਭਾਫ ਬਣਾਉਣ ਦੇ ਲਈ ਦਹਿਨ ਦੇ ਲਈ ਬਾਇਲਰ ਵਿੱਚ ਪਾਇਆ ਜਾਂਦਾਂ ਹੈ। ਇਹ ਸੁਪਰ ਗਰਮ ਭਾਫ ਟਰਬਾਈਨਜ਼ ਤੇ ਉਤਪੰਨ ਹੁੰਦੀ ਹੈ, ਟਰਬਾਈਨ ਵਿੱਚ ਭਾਫ ਦੀ ਗਤੀ ਊਰਜਾ ਨੂੰ ਮਕੈਨਿਕਲ ਊਰਜਾ ਵਜੋਂ ਪਰਿਵਰਤਿਤ ਕੀਤਾਂ ਜਾਂਦਾਂ ਹੈ। ਇਸ ਮਕੈਨਿਕਲ ਊਰਜਾ ਨੂੰ ਟਰਬਾਈਨ ਨੂੰ ਹਿਲਾਉਣ ਲਈ ਵਰਤਿਆਂ ਜਾਂਦਾਂ ਹੈ। ਜਨਰੇਟਰ ਦਾ ਉਪਯੋਗ ਟਰਬਾਈਨ ਦੀ ਮਕੈਨਿਕਲ ਊਰਜਾ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਨ ਲਈ ਵਰਤਿਆਂ ਜਾਂਦਾਂ ਹੈ। ਜਨਰੇਟਰ ਦਾ ਆਉਟਪੁੱਟ ਵੋਲਟੇਜ 20 ਕੇਵੀ ਹੈ।
ਇਹ 20 ਕੇਵੀ ਵੋਲਟੇਜ਼ ਟਰਾਂਸਮਿਸ਼ਨ ਦੇ ਲਈ 400 ਕੇਵੀ ਵਿੱਚ ਵੋਲਟੇਜ਼ ਵਿੱਚ ਕਦਮ ਵਧਾਉਣ ਲਈ ਟਰਾਂਸਫਾਰਮਰ ਨੂੰ ਪ੍ਰਸਾਰਿਤ ਕੀਤਾ ਜਾਂਦਾਂ ਹੈ। ਕੰਡੇਨਸਰ ਪਾਣੀ ਨੂੰ ਨਿਕਾਸ ਭਾਫ ਨੂੰ ਬਦਲਦੇ ਹਨ ਜੋ ਫਿਰ ਠੰਢਾ ਹੋ ਜਾਂਦਾ ਹੈ। ਵਿਦਿਆਰਥੀਆਂ ਨੇ ਵਿਵਹਾਰਿਕ ਗਿਆਨ ਦੇ ਲਈ ਸਟਾਫ ਅਤੇ ਤਕਨੀਕੀ ਟੀਮ ਦਾ ਧੰਨਵਾਦ ਕੀਤਾ। ਇਸ ਵਿਜ਼ਿਟ ਨੇ ਵਿਦਿਆਰਥੀਆਂ ਨੂੰ ਥਰਮਲ ਪਾਵਰ ਟੈਕਨਾਲੋਜੀ ਦੇ ਇੰਜਨੀਅਰਿੰਗ ਸੈਕਸ਼ਨ ਵਿੱਚ ਆਪਣੇ ਭਵਿੱਖ ਦੇ ਕੈਰੀਅਰ ਨੂੰ ਥਰਮਲ ਇੰਜਨੀਅਰਿੰਗ ਪੇਸ਼ੇਵਰ ਦੇ ਰੂਪ ਵਿੱਚ ਜਾਣ ਦੇ ਲਈ ਉਤਸ਼ਾਹਿਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…