
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਵੱਲੋਂ ਬਾਈਲਾਰਸ ਮੂਵੀ ਦੇ ਪ੍ਰੀਮੀਅਰ ਸ਼ੋਅ ਦਾ ਆਯੋਜਨ
ਬੀਨੂੰ ਢਿੱਲੋਂ ਨੇ ਸਹਿਯੋਗ ਦੇਣ ਲਈ ਕੀਤਾ ਆਰੀਅਨਜ਼ ਗਰੁੱਪ ਦਾ ਵਿਸ਼ੇਸ਼ ਧੰਨਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਨੇ ਅੱਜ ਵੇਵ-ਸਿਟੀ ਇੰਪੋਰੀਅਮ ਮਾਲ ਵਿੱਚ ਪੰਜਾਬੀ ਮੂਵੀ “ਬਾਈਲਾਰਸ” ਦੇ ਪ੍ਰੀਮੀਅਰ ਸ਼ੌਅ ਦਾ ਆਯੋਜਨ ਕੀਤਾ। ਬਾਈਲਾਰਸ ਮੂਵੀ ਦੇ ਸਾਰੇ ਕਲਾਕਾਰ ਜਿਹਨਾਂ ਵਿੱਚ ਬੀਨੂੰ ਢਿੱਲੋਂ, ਦੇਵ ਖਰੌੜ ਅਤੇ ਹੋਰ ਸ਼ਾਮਿਲ ਹਨ, ਇਸ ਮੌਕੇ ਤੇ ਮੌਜੂਦ ਸਨ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਵੀ ਇਸ ਮੌਕੇ ਤੇ ਹਾਜ਼ਿਰ ਸਨ। ਬੀਨੂੰ ਢਿੱਲੋ ਨੇ ਕਿਹਾ ਕਿ “ਉਹ ਆਰੀਅਨਜ਼ ਗਰੁੱਪ ਦੇ ਧੰਨਵਾਦੀ ਹਨ, ਜਿਹਨਾਂ ਨੇ ਹਮੇਸ਼ਾਂ ਪੰਜਾਬੀ ਸਿਨੇਮਾ ਨੂੰ ਪ੍ਰਮੋਟ ਕੀਤਾ ਹੈ, ਯੂਵਾਵਾਂ ਨੂੰ ਮੰਚ ਪ੍ਰਦਾਨ ਕੀਤਾ ਹੈ ਅਤੇ ਅੇਜੁਟੇਨਮੈਂਟ (ਇੰਨਟਰਟੇਨਮੈਂਟ ਦੇ ਨਾਲ ਅੇਜੁਕੇਸ਼ਨ ) ਨੂੰ ਹਮੇਸ਼ਾਂ ਪ੍ਰਮੋਟ ਕਰਦੇ ਹਨ। ਆਪਣੇ ਪ੍ਰੋਡਕਸ਼ਨ ਹਾਊਸ, ਨਾੱਟੀ ਮੈਨ ਪ੍ਰੌਡਕਸ਼ਨ ਦੇ ਬਾਰੇ ਵਿੱਚ ਬੋਲਦੇ ਹੋਏ ਐਕਟਰ ਬੀਨੂੰ ਢਿੱਲੋਂ ਨੇ ਕਿਹਾ ਕਿ ਇਹ ਇੱਕ ਪਰਿਵਾਰਿਕ ਮੂਵੀ ਹੈ ਅਤੇ ਇੱਕ ਆਮ ਆਦਮੀ ਦੇ ਸੁਪਨਿਆਂ ਦੇ ਬਾਰੇ ਵਿੱਚ ਹੈ ਜੋ ਆਪਣੇ ਪਰਿਵਾਰ ਨੂੰ ਨਾਲ ਰੱਖਦੇ ਹੋਏ ਜਿਸ ਵਿੱਚ ਉਸਦਾ “ਬਾਈਲਾਰਸ” ਟਰੈਕਟਰ ਵੀ ਸ਼ਾਮਿਲ ਹੈ, ਆਪਣਾ ਸੱਚਾ ਪਿਆਰ ਪਾਉਂਦਾ ਹੈ। ਦੇਵ ਖਰੌੜ ਨੇ ਕਿਹਾ ਕਿ “ਅਸੀ ਚੰਗੀ ਮੂਵੀਸ ਨੂੰ ਪ੍ਰਮੋਟ ਕਰਨ ਦੇ ਜਤਨ ਵਿੱਚ ਲੱਗੇ ਹੋਏ ਹਾਂ ਅਤੇ ਅਸੀ ਕੁਝ ਅਜਿਹਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਦਰਸ਼ਕਾਂ ਦੁਆਰਾ ਪਸੰਦ ਕੀਤਾ ਜਾਵੇਗਾ।” ਇਸ ਫਿਲਮ ਦਾ ਸੰਗੀਤ ਮਿਊਜ਼ਿਕ ਡਾਇਰੇਕਟਰ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਇਸ ਫਿਲਮ ਦੇ ਗੀਤ ਐਮੀ ਵਿਰਕ, ਰਣਜੀਤ ਬਾਵਾ, ਨਛੱਤਰ ਗਿੱਲ ਅਤੇ ਸ਼ਫਾਕਤ ਅਲੀ ਨੇ ਗਾਏ ਹਨ। ਕੁਲਦੀਪ ਮਾਣਕ ਦਾ ਇੱਕ ਗੀਤ ਵੀ ਇਸ ਫਿਲਮ ਵਿੱਚ ਹੈ।