ਆਰੀਅਨਜ਼ ਗਰੁੱਪ ਵੱਲੋਂ ਖੂਨਦਾਨ ਕੈਂਪ ਤੇ ਸਿਹਤ ਜਾਂਚ ਚੈੱਕਅਪ ਕੈਂਪ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 28 ਜਨਵਰੀ:
ਆਰੀਅਨਜ਼ ਇੰਸਟੀਟਿਊਟ ਆਫ਼ ਨਰਸਿੰਗ ਅਤੇ ਨੀਲਮ ਹਸਪਤਾਲ ਰਾਜਪੁਰਾ ਨੇ ਅੱਜ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਵਿੱਚ ਖੂਨਦਾਨ ਕੈਂਪ ਅਤੇ ਫਰੀ ਹੈਲਥ ਕੈਂਪ ਦਾ ਆਯੋਜਨ ਕੀਤਾ। ਕੈਂਪ ਦਾ ਉਦਘਾਟਨ ਡਾ. ਸ਼ਿਖਾ ਗੁਪਤਾ ਐਮਐਮਬੀਬੀਐਸ, ਐਮਡੀ, ਡੀਐਨਬੀ ਨੀਲਮ ਹਸਪਤਾਲ ਨੇ ਕੀਤਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ. ਅੰਸ਼ੂ ਕਟਾਰੀਆ ਨੇ ਪ੍ੋਗਰਾਮ ਦੀ ਪ੍ਰਧਾਨਗੀ ਕੀਤੀ। ਡਾ: ਬੈਨੀ ਅਗਰਵਾਲ, ਐਮਬੀਬੀਐਸ, ਐਮਡੀ ਪਾਥੌਲਜਿੀ ਦੀ ਅਗਵਾਈ ਵਿੱਚ ਨੀਲਮ ਹਸਪਤਾਲ ਦੇ ਬਲੱਡ ਟਰਾਂਸਫਿਯੂਜ਼ਨ ਦੀ 9 ਮੈਂਬਰੀ ਟੀਮ ਨੇ ਆਪਣੀ ਇੱਛਾ ਨਾਲ ਖੂਨਦਾਨ ਕਰਨ ਵਾਲੇ ਡੋਨਰਸ ਦਾ ਮੈਡੀਕਲ ਚੈਕਅੱਪ ਕੀਤਾ ਅਤੇ ਯੋਗ ਡੋਨਰਾਂ ਨੂੰ ਖੂਨਦਾਨ ਦੇ ਲਈ ਚੁਣਿਆ। ਸਪੈਸ਼ਲਿਸਟ: ਜਿਹਨਾਂ ਵਿੱਚ ਡਾ. ਰਾਕੇਸ਼ ਗੌਤਮ, ਡਾ: ਅਮਨਦੀਪ ਸਿੰਘ (ਮੈਡੀਸਨ), ਡਾ: ਰਾਜਕੁਮਾਰ ਪੁਨੀਆ (ਪੀਡੀਆਟ੍ਰਿਸ਼ਨ) ਸ਼ਾਮਲ ਹਨ, ਨੇ ਸਿਹਤ ਦੀ ਜਾਂਚ ਕੀਤੀ।
ਡਾ.ਸ਼ਿਖਾ ਗੁਪਤਾ ਨੇ ਇਸ ਹੈਲਥ ਚੈੱਕਅਪ ਦੇ ਦੁਆਰਾ ਲੋਕਾਂ ਨੂੰ ਫਰੀ ਹੈਲਥ ਚੈਕਅੱਪ ਸਰਵਿਸ ਪ੍ਰਦਾਨ ਕਰਨ ਦੇ ਲਈ ਆਰੀਅਨਜ਼ ਵੱਲੋਂ ਉਠਾਏ ਇਸ ਕਦਮ ਦੀ ਸਰਾਹਨਾ ਕੀਤੀ। ਡਾ. ਸ਼ਿਖਾ ਨੇ ਸਵੱਸਥ ਸਮਾਧਾਨਾਂ ਦੇ ਨਾਲ ਜਰੂਰਤਮੰਦ ਲੋਕਾਂ ਤੱਕ ਪਹੁਚਾਉਣ ਦੀ ਵੀ ਸਰਾਹਨਾ ਕੀਤੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ. ਅੰਸ਼ੂ ਕਟਾਰੀਆ ਨੇ ਸਾਰੇ ਖੂਨ ਦਾਨੀਆਂ ਦਾ ਧੰਨਵਾਦ ਕੀਤਾ ਜੋ ਇਸ ਨੇਕ ਕੰਮ ਲਈ ਅੱਗੇ ਆਏ ਹਨ। ਉਹਨਾਂ ਨੇ ਅੱਗੇ ਸਾਰੇ ਵਿਦਿਆਰਥੀਆਂ, ਸਟਾਫ, ਮੈਨੇਜਮੈਂਟ ਅਤੇ ਟੀਮ ਦਾ ਧੰਨਵਾਦ ਇਸ ਕੈਂਪ ਨੂੰ ਸਫਲਤਾ ਪੂਰਵਕ ਆਯੋਜਿਤ ਕਰਨ ਲਈ ਕੀਤਾ। ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਹਨਾਂ ਨੇ ਅੱਗੇ ਕਿਹਾ ਕਿ ਖੂਨ ਦੀ ਇਕ ਯੂਨਿਟ ਨਾਲ ਤਿੰਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰਾਂ ਦੇ ਕੈਂਪ ਨਾਲ ਸਿਰਫ ਬਲੱਡ ਬੈਂਕ ਨੂੰ ਹੀ ਫਾਇਦਾ ਨਹੀ ਹੁਂਦਾ ਬਲਕਿ ਇਹ ਥੈਲੀਸੇਮਿਆ ਅਤੇ ਲੁਕੇਮੀਆ ਮਰੀਜਾਂ ਲਈ ਵਰਦਾਨ ਹੈ ਜਿਨਾ ਨੂੰ ਵਾਰ-ਵਾਰ ਖੂਨ ਦੀ ਲੋੜ ਹੁੰਦੀ ਹੈ।
ਡਾ. ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਇੱਕ ਵਿਆਕਤੀ ਇੱਕ ਯੂਨਿਜ਼ ਬਲੱਡ ਨਾਲ 3 ਜਿੰਦਗੀਆਂ ਬਚਾ ਸਕਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਕੈਂਪਸ ਐਂਮਰਜੈਂਸੀ ਮਰੀਜਾਂ ਦੇ ਲਈ ਵਰਦਾਨ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ਇਸ ਕੈਂਪ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅੱਗੇ ਆਉਣ ਦੇ ਲਈ ਪ੍ਰੋਤਾਸਾਹਿਤ ਕਰਨਾ ਸੀ। ਵਾਰ-ਵਾਰ ਖੂਨਦਾਨ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਦਿਲ ਨੂੰ ਸਵੱਸਥ ਰੱਖਦਾ ਹੈ। ਡੋਨਰਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਗ੍ਰਸਤ ਹੋਣ ਦਾ ਖੱਤਰਾਂ ਘੱਟ ਕਰਦਾ ਹੈ। ਆਸ-ਪਾਸ ਦੇ ਪਿੰਡਾਂ ਤੋ ਹਜਾਰਾਂ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਲ ਇਸ ਕੈਂਪਸ ਵਿੱਚ ਵਿਜ਼ਿਟ ਕੀਤਾ ਅਤੇ ਸਪੈਸ਼ਲਿਸਟ ਡਾਕਟਰਾਂ ਵੱਲੋਂ ਹੈਲਥਚੈੱਕਅੱਪ ਕਰਵਾਇਆ ਅਤੇ ਫਰੀ ਵਿੱਚ ਦਵਾਈਆਂ ਅਤੇ ਸਲਾਹ ਲਈ।
ਆਰੀਅਨਜ਼ ਗਰੁੱਪ ਦੇ ਸਟਾਫ ਅਤੇ ਵਿਦਿਆਰਥੀਆ¤ ਵੱਲੋਂ 55 ਯੁਨਿਟ ਖੂਨ ਦਾਨ ਕਿੱਤਾ ਗਿਆ। ਡਾ. ਪਰਵੀਨ ਕਟਾਰੀਆ, ਡਾਇਰੈਕਟਰ ਜਨਰਲ, ਆਰੀਅਨਜ਼ ਗਰੁੱਪ ਨੇ ਕਿਹਾ ਕਿ ਹਰ ਸਾਲ ਪੂਰੀ ਦੁਨੀਆ ਵਿੱਚ ਖੂਨਦਾਨ ਦੀ ਬਦੋਲਤ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਰਹੀਆਂ ਹਨ ਅਤੇ ਅੱਗੇ ਵੀ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਇਸ ਤਰਾਂ ਦੇ ਕੈਂਪਾਂ ਨੂੰ ਅੱਗੇ ਵੀ ਕੈਂਪਾਂ ਨੂੰ ਲਗਾਉਂਦਾ ਰਹੇਗਾ ਕਿਉਂਕਿ ਖੂਨ ਹੀ ਜਿੰਦਗੀ ਹੈ ਅਤੇ ਖੂਨਦਾਨ ਮਹਾਂਦਾਨ ਹੈ। ਆਰੀਅਨਜ਼ ਗਰੁੱਪ ਦੀ ਡਾਇਰੈਕਟਰ, ਰਮਨ ਰਾਣੀ ਗੁਪਤਾ ਨੇ ਕਿਹਾ ਕਿ ਕਾਲਜ ਵਿਚ ਇਹੋ ਜਿਹੇ ਕੈਪਾਂ ਦਾ ਆਯੋਜਨ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਦਾ ਹੈ।
ਇਸ ਮੌਕੇ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੂਨ ਦਾਨ ਕਰਨ ਨਾਲ ਖੂਨਦਾਨੀ ਨੂੰ ਸਰੀਰਕ ਪੱਖ ਤੋਂ ਕਾਫੀ ਲਾਭ ਮਿਲਦਾ ਹੈ। ਇਹ ਭਾਰ ਘਟਾਉਣ ਅਤੇ ਸਰੀਰ ਵਿਚ ਨਵੇਂ ਸੈੱਲਾਂ ਦੀ ਉਤਪਤੀ ਕਰਨ ਵਿਚ ਸਹਾਇਕ ਹੁੰਦਾ ਹੈ। ਰਮਨ ਰਾਣੀ ਨੇ ਅੱਗੇ ਕਿਹਾ ਕਿ ਸਾਡੇ ’ਚੋਂ ਕੋਈ ਵੀ ਬਿਨਾ ਖੂਨ ਤੋਂ ਜਿੰਦਗੀ ਨਹੀਂ ਜੀ ਸਕਦਾ ਅਤੇ ਖੂਨਦਾਨ ਕਰਨਾ ਸਮਾਜ ਲਈ ਇਕ ਸੇਵਾ ਹੈ। ਉਨ੍ਹਾਂ ਨੇ ਖੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਦੋਂ ਸੱਚਮੁੱਚ ਖੁਸ਼ੀ ਹੰਦੀ ਹੈ ਜਦੋਂ ਲੋਕ ਨੇਕ ਕੰਮ ਲਈ ਅੱਗੇ ਆਉਦੇ ਹਨ ਅਤੇ ਇਹ ਖੁਸ਼ੀ ਉਸ ਵੇਲੇ ਦੁੱਗਣੀ ਹੋ ਜਾਂਦੀ ਹੈ ਜਦੋਂ ਨੌਜਵਾਨ ਵਰਗ ਕਿਸੇ ਨੇਕ ਕੰਮ ਵਿਚ ਆਪਣਾ ਉਤਸ਼ਾਹ ਦਿਖਾਉਂਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…